ਆਮ ਖਬਰਾਂ » ਸਿਆਸੀ ਖਬਰਾਂ

16 ਸਾਲ ਸੰਘਰਸ਼ ਕਰਨ ਤੋਂ ਬਾਅਦ ਭੁੱਖ ਹੜਤਾਲ ਤੋੜੇਗੀ ਇਰੋਮ ਸ਼ਰਮੀਲਾ

August 9, 2016 | By

ਇੰਫਾਲ: ਮਨੀਪੁਰ ਦੀ ‘ਲੋਹ ਔਰਤ’ ਇਰੋਮ ਚਾਨੂ ਸ਼ਰਮੀਲਾ ਵੱਲੋਂ ਫੌ਼ਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਕਾਨੂੰਨ ਅਫਸਪਾ ਖ਼ਿਲਾਫ਼ 16 ਸਾਲ ਪਹਿਲਾਂ ਵਿੱਢਿਆ ਸੰਘਰਸ਼ ਬਿਨਾਂ ਅਸਫਪਾ ਹਟਾਉਣ ਦੀ ਮੰਗ ਮੰਨੇ ਮੰਗਲਵਾਰ ਨੂੰ ਸਮਾਪਤ ਕੀਤਾ ਜਾ ਰਿਹਾ ਹੈ। ਸ਼ਰਮੀਲਾ ਦੇ ਭਰਾ ਇਰੋਮ ਸਿੰਘਜੀਤ ਮੁਤਾਬਕ ਹੱਕਾਂ ਲਈ ਜੂਝਣ ਵਾਲੀ 44 ਸਾਲਾ ਕਾਰਕੁਨ, ਜਿਸ ਨੂੰ ਸਾਲ 2000 ਤੋਂ ਜ਼ਿੰਦਾ ਰੱਖਣ ਲਈ ਧੱਕੇ ਨਾਲ ਨੱਕ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ, ਇਥੇ ਸਥਾਨਕ ਅਦਾਲਤ ਵਿੱਚ ਭੁੱਖ ਹੜਤਾਲ ਸਮਾਪਤ ਕਰੇਗੀ।

ਇਰੋਮ ਸ਼ਰਮੀਲਾ( ਪੁਰਾਣੀ ਤਸਵੀਰ)

ਇਰੋਮ ਸ਼ਰਮੀਲਾ( ਪੁਰਾਣੀ ਤਸਵੀਰ)

ਸਬੰਧਤ ਖ਼ਬਰ: ਮਣੀਪੁਰ: ਇਰੋਮ ਸ਼ਰਮਿਲਾ ਭੁੱਖ ਹੜਤਾਲ ਖਤਮ ਕਰੇਗੀ, ਚੋਣ ਲੜਨ ਦਾ ਫੈਸਲਾ .

ਉਸ ਨੇ ਦੱਸਿਆ, ‘ਸ਼ਰਮੀਲਾ ਨੂੰ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਅਦਾਲਤ ਵੱਲੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚੋਂ ਰਿਹਾਅ ਕੀਤਾ ਜਾਵੇਗਾ। ਉਸ ਬਾਅਦ ਭੁੱਖ ਹੜਤਾਲ ਸਮਾਪਤ ਕੀਤੀ ਜਾਵੇਗੀ।’ ਨਵੇਂ ਸਫ਼ਰ ਦੇ ਆਗ਼ਾਜ਼ ਸਮੇਂ ਭਾਵੇਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਮਹਿਲਾ ਕਾਰਕੁਨ ਸ਼ਰਮੀਲਾ ਕੁਨਬਾ ਲੁਪ ਫੋਰਮ ਤਹਿਤ ਮਿਲਣਗੇ ਪਰ ਸ਼ਰਮੀਲਾ ਦੀ 84 ਸਾਲਾ ਮਾਂ ਸਖ਼ੀ ਦੇਵੀ ਦੀ ਗ਼ੈਰਹਾਜ਼ਰੀ ਰੜਕੇਗੀ। ਉਸ ਦੇ ਭਰਾ ਨੇ ਦੱਸਿਆ, ‘ਉਹ ਸ਼ਰਮੀਲਾ ਨੂੰ ਮਿਲਣ ਉਥੇ ਨਹੀਂ ਜਾਵੇਗੀ। ਉਹ ਉਸ ਦੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ, ਜੋ ਅਫ਼ਸਪਾ ਦੇ ਖ਼ਤਮ ਹੋਣ ਬਾਅਦ ਹੀ ਮਿਲਣੀ ਹੈ।’ ਜ਼ਿਕਰਯੋਗ ਹੈ ਕਿ ਸ਼ਰਮੀਲਾ ਨੇ 26 ਜੁਲਾਈ ਨੂੰ ਭੁੱਖ ਹੜਤਾਲ ਸਮਾਪਤ ਕਰਕੇ ਅਫ਼ਸਪਾ ਖ਼ਤਮ ਕਰਾਉਣ ਲਈ ਸਿਆਸਤ ਵਿੱਚ ਉਤਰਨ ਦਾ ਐਲਾਨ ਕੀਤਾ ਸੀ। ਭਰਾ ਨੇ ਦੱਸਿਆ, ‘ਸਾਨੂੰ ਨਹੀਂ ਪਤਾ ਰਿਹਾਈ ਬਾਅਦ ਸ਼ਰਮੀਲਾ ਕਿਥੇ ਜਾਵੇਗੀ। ਜੇਕਰ ਉਹ ਘਰ ਆਉਣਾ ਤੇ ਸਾਡੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਅਸੀਂ ਉਸ ਦੇ ਸਵਾਗਤ ਲਈ ਤਿਆਰ ਹਾਂ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,