Tag Archive "jarnail-singh-pattarkar"

ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਵਧਾਏਗਾ ਕਰਤਾਰਪੁਰ ਲਾਂਘੇ ਪ੍ਰਤੀ ਮੋਦੀ ਸਰਕਾਰ ਦਾ ਗੈਰ ਜਿੰਮੇਵਾਰਾਨਾ ਵਤੀਰਾ: ਜਰਨੈਲ ਸਿੰਘ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਮੋਦੀ ਸਰਕਾਰ ਦਾ ਕਰਤਾਰਪੁਰ ਲਾਂਘੇ ਪ੍ਰਤੀ ਗੈਰ ਜਿੰਮੇਵਾਰਾਨਾ ਵਤੀਰਾ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਵਧਾਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ...

ਜਰਨੈਲ ਸਿੰਘ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਅਸਤੀਫਾ ਭੇਜਿਆ; ਪੰਜਾਬ ‘ਚ ਵੋਟ ਬਣਵਾਉਣ ਲਈ ਲਾਈ ਅਰਜ਼ੀ

ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਦੇ ਅਕਾਲੀ ਆਗੂਆਂ ਦੀ ਫਾਜ਼ਿਲਕਾ ਜੇਲ੍ਹ ਵਿੱਚ ਸ਼ਿਵ ਲਾਲ ਡੋਡਾ ਨਾਲ ਮੀਟਿੰਗ ਅਧਿਕਾਰੀਆਂ ਦੀ ਅੱਖਾਂ ਖੋਲਣ ਵਾਲੀ ਹੈ। ਆਪ ਆਗੂ ਨੇ ਕਿਹਾ ਕਿ ਡੋਡਾ ਵੱਲੋਂ ਜੇਲ ਵਿੱਚ ਖੁੱਲੇ ਤੌਰ ਉਤੇ ਸੰਗਤ ਦਰਸ਼ਨ ਲਗਾਇਆ ਜਾਂਦਾ ਸੀ, ਪਰ ਅਫਸਰਾਂ ਵੱਲੋਂ ਬਾਦਲਾਂ ਦੇ ਦਬਾਅ ਕਾਰਨ ਉਨਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਡਿਆ ਜਾਂਦਾ ਸੀ।

ਵੱਡੇ ਬਾਦਲ ਦੇ ਖਿਲਾਫ ਜਰਨੈਲ ਸਿੰਘ ਅਤੇ ਛੋਟੇ ਬਾਦਲ ਦੇ ਖਿਲਾਫ ਭਗਵੰਤ ਮਾਨ ਚੋਣ ਲੜੇਗਾ: ਆਪ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਆਗੂ ਜਰਨੈਲ ਸਿੰਘ ਲੰਬੀ ਹਲਕੇ ਤੋਂ ਵੱਡੇ ਬਾਦਲ ਖਿਲਾਫ ਚੋਣ ਲੜਨਗੇ। ਜਰਨੈਲ ਫਿਲਹਾਲ ਦਿੱਲੀ ਤੋਂ ‘ਆਪ’ ਵਿਧਾਇਕ ਹਨ। ਹਾਲਾਂਕਿ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਟਿਕਟ ਦਾ ਐਲਾਨ ਨਹੀਂ ਕੀਤਾ ਹੈ। ਫਿਲਹਾਲ ਇਹ ਤੈਅ ਨਹੀਂ ਹੈ ਕਿ ਉਹ ਕਿੱਥੋਂ ਚੋਣ ਲੜਨਗੇ।

ਸਿੱਧੂ ਨੂੰ ਲਿਆਉਣ ਲਈ ਸਿਧਾਂਤਾਂ ਨਾਲ ਸਮਝੌਤਾ ਨਹੀਂ; 1984 ਦੇ ਇਨਸਾਫ ਲਈ 3 ਨੂੰ ਇਕ ਦਿਨਾ ਭੁੱਖ ਹੜਤਾਲ: ‘ਆਪ’

ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕੱਲ੍ਹ 1 ਨਵੰਬਰ ਨੂੰ ਕਿਹਾ ਕਿ ਸਿੱਧੂ ਨੂੰ ਪਾਰਟੀ ਦੇ ਸਿਧਾਂਤਾਂ ਨਾਲ ਕੋਈ ਸਮਝੌਤਾ ਕਰਕੇ ‘ਆਪ’ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਸਿੱਧੂ ਨੂੰ ਅਗਾਊਂ ਸ਼ਰਤਾਂ ਦੇ ਅਧਾਰ ’ਤੇ ਵੀ ਪਾਰਟੀ ਵਿੱਚ ਸ਼ਾਮਲ ਕਰਨਾ ਨਾਮੁਮਕਿਨ ਹੈ। ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਵੱਲੋਂ ਭਾਜਪਾ ਦੇ ਸਾਬਕਾ ਆਗੂ ਬਾਰੇ ਅਜਿਹੀ ਕੋਈ ਸਖ਼ਤ ਸ਼ਰਤ ਨਾ ਲਾਉਣ ਬਾਰੇ ਜਰਨੈਲ ਸਿੰਘ ਨੇ ਸਾਫ਼ ਕੀਤਾ ਕਿ ਉਹ ਆਪਣੀ ਗੱਲ ਉਪਰ ਕਾਇਮ ਹਨ ਅਤੇ ਸੰਜੇ ਸਿੰਘ ਦੇ ਉਨ੍ਹਾਂ ਤੋਂ ਵੱਖਰੇ ਵਿਚਾਰ ਹੋ ਸਕਦੇ ਹਨ। ਸੰਜੇ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ ਕਿ ਸਿੱਧੂ ਨਾਲ ਗੱਲ ਚੱਲ ਰਹੀ ਹੈ। ਇਸ ਦੇ ਉਲਟ ਜਰਨੈਲ ਸਿੰਘ ਵੱਲੋਂ ਸਿੱਧੂ ਵਿਰੁੱਧ ਸਖ਼ਤ ਸਟੈਂਡ ਲੈਣ ਕਾਰਨ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਗਏ ਹਨ।

ਅਕਤੂਬਰ ਦੇ ਪਹਿਲੇ ਹਫਤੇ ‘ਆਪ’ ਦੇ 25 ਹੋਰ ਉਮੀਦਵਾਰਾਂ ਦਾ ਐਲਾਨ ਹੋਵੇਗਾ

ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਚਲੇ ਮੁੱਖ ਦਫਤਰ ਵਿੱਚ ਉਮੀਦਵਾਰਾਂ ਦੀ ਇੰਟਰਵਿਊ ਲੈਣ ਦਾ ਸਿਲਸਿਲਾ ਜਾਰੀ ਹੈ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪਾਰਟੀ ਵੱਲੋਂ ਤੀਜੀ ਸੂਚੀ ਵਿੱਚੋਂ ਵੀ ਮੁੱਖ ਆਗੂਆਂ ਨੂੰ ਬਾਹਰ ਰੱਖਣ ਦੀ ਰਣਨੀਤੀ ਬਣਾਈ ਗਈ ਹੈ।

ਆਮ ਆਦਮੀ ਪਾਰਟੀ 28 ਸਤੰਬਰ ਤੋਂ ਸ਼ੁਰੂ ਕਰੇਗੀ ‘ਇਨਸਾਫ ਮਾਰਚ’

ਆਮ ਆਦਮੀ ਪਾਰਟੀ ਨੇ ਬਾਦਲ ਸਰਕਾਰ ਦੁਆਰਾ ਲੋਕਾਂ ਸੁਰੱਖਿਆ ਮੁਹੱਇਆ ਕਰਵਾਉਣ ਵਿਚ ਅਸਫਲ ਰਹਿਣ 'ਤੇ ਉਸਦੀ ਕੜੀ ਅਲੋਚਨਾ ਕੀਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਭਾਰੀ ਜਰਨੈਲ ਸਿੰਘ ਅਤੇ ਲੀਗਲ ਵਿੰਗ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹਰ ਰੋਜ਼ ਅਖਬਾਰਾਂ ਵਿਚ ਛਪ ਰਹੀਆਂ ਅਪਰਾਧ ਦੀਆਂ ਖਬਰਾਂ ਪੰਜਾਬ ਦੀ ਅਸਲ ਹਾਲਤ ਬਿਆਨ ਕਰਦੀਆਂ ਹਨ।

ਗਾਂਧੀ ਨੂੰ ਸੰਸਦ ਬਣਾਉਣ ਵਾਲੀ ਪਾਰਟੀ ਹੁਣ ਚੰਗੀ ਨਹੀਂ ਲਗਦੀ; ਅਸਤੀਫ਼ਾ ਦੇਣ: ‘ਆਪ’

ਆਮ ਆਦਮੀ ਪਾਰਟੀ 'ਚੋਂ ਕੱਢੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਲੋਂ ਚੁਣੌਤੀ ਦਿੱਤੀ ਗਈ ਹੈ ਕਿ ਚੌਥਾ ਫਰੰਟ ਬਣਾਉਣ ਤੋਂ ਪਹਿਲਾਂ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ।

ਪੰਜਾਬ ਵਾਂਗ ਹੀ ਦਿੱਲੀ ਵਿਚ ਵੀ ਪਾਰਲੀਮਾਨੀ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ

ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਵੱਲੋਂ 21 ਵਿਧਾਇਕਾਂ ਦੀ ਪਾਰਲੀਮਾਨੀ ਸਕੱਤਰਾਂ ਵਜੋਂ ਕੀਤੀ ਨਿਯੁਕਤੀ ਰੱਦ ਕਰ ਦਿੱਤੀ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਨਿਯੁਕਤੀਆਂ ਦਿੱਲੀ ਦੇ ਉਪ-ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਕੀਤੀ ਗਈ ਸੀ ਜਿਸ ਕਰਕੇ ਇਹ ਅਸੰਵਿਧਾਨਕ ਮੰਨਦੇ ਹੋਏ ਰੱਦ ਕੀਤੀ ਜਾਂਦੀ ਹੈ। 21 ਵਿਧਾਇਕਾਂ ਦੀ ਇਸ ਨਿਯੁਕਤੀ ਦਾ ਮਾਮਲਾ ਚੋਣ ਕਮਿਸ਼ਨ ਕੋਲ ਵੀ ਵਿਚਾਰ ਅਧੀਨ ਹੈ।

ਕੀ ਤੋਤਾ ਸਿੰਘ, ਮਜੀਠੀਆ, ਟਾਈਟਲਰ, ਸੱਜਣ ਕੁਮਾਰ ਤੋਂ ਅਸਤੀਫਾ ਲੈ ਲਿਆ ਗਿਆ ਹੈ ?: ਜਰਨੈਲ ਸਿੰਘ ਪੱਤਰਕਾਰ

ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰੀਆਂ, ਦੋਸ਼ੀਆਂ ਅਤੇ ਚਰਿਤੱਰਹੀਣਾਂ ਦੀ ਕੋਈ ਜਗ੍ਹਾ ਨਹੀਂ ਹੈ। ਜਰਨੈਲ ਸਿੰਘ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਂਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ ਅਤੇ ਪ੍ਰਬੰਧਕੀ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੁੱਖੀ ਜਸਬੀਰ ਸਿੰਘ ਬੀਰ (ਸੇਵਾ ਮੁਕੱਤ ਆਈਏਐਸ) ਮੌਜੂਦ ਸਨ।

ਸੁੱਚਾ ਸਿੰਘ ਛੋਟੇਪੁਰ ਨੂੰ ‘ਆਪ’ ‘ਚੋਂ ਕੱਢਣ ਦੇ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ: ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਏ ਜਾਣ ਦੇ ਪਾਰਟੀ ਦੇ ਸਮੂਹਿਕ ਫ਼ੈਸਲੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਨ। ਇਸ ਤੋਂ ਇਲਾਵਾ ਉਹ ਛੋਟੇਪੁਰ ਨੂੰ ਕੋਈ ਹਮਾਇਤ ਵੀ ਨਹੀਂ ਦੇ ਰਹੇ।

Next Page »