Tag Archive "jaspal-singh-sidhu-senior-journalist"

ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਕੋਰੋਨਾ ਮਹਾਂਮਾਰੀ ਦੀ ਲੜੀ ਤੋੜਨ ਵਿੱਚ ਅਸਫਲ

ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਸਾਰ ਦੀ ਰੋਕ-ਥਾਮ ਹਿੱਤ ਦਿੱਲੀ ਦਰਬਾਰ ਦੇ ਉਪਰਾਲੇ ਕੋਰੋਨਾ-ਸੰਚਾਰ ਲੜੀ (ਲਾਗ) ਨੂੰ ਤੋੜਨ ਵਿਚ ਅਸਫਲ ਰਹੇ ਹਨ। ਸਕਾਰਾਤਮਕ ਕੇਸ 47,000 ਨੂੰ ਛੂਹ ਗਏ ਅਤੇ ਮੌਤਾਂ 1688 ਤੱਕ ਪਹੁੰਚ ਗਈ ਹੈ ਤੇ ਮੰਗਲਵਾਰ ਨੂੰ ਤਕਰੀਬਨ 3900 ਮਾਮਲੇ ਅਤੇ 199 ਮੌਤਾਂ ਹੋਈਆਂ ਹਨ। 

ਕੀ ਫੌਜ ਜਾਂ ਪੁਲਿਸ ਦੀ ਮਹਿਮਾ ਗੁਲਾਮ ਮਾਨਸਿਕਤਾ ਦੀ ਪ੍ਰਤੀਕ ਹੈ?

ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ ਨੂੰ ਉਨ੍ਹਾਂ ਦੇ ਘਰਾਂ 'ਤੇ ਸੌਣ ਦਾ ਮੌਕਾ ਮਿਲਦਾ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੀ ਕਮਾਨ ਅਮਿਤ ਸ਼ਾਹ ਨੂੰ ਸੌਂਪ ਦਿੱਤੀ ਹੈ: ਸਿੱਖ ਵਿਚਾਰ ਮੰਚ

ਕਰਤਾਰਪੁਰ ਦੇ ਦਰਸ਼ਨ ਕਰਕੇ ਆਏ ਸਿੱਖ ਸ਼ਰਧਾਲੂਆਂ ਦੀ ਬਿਪਰਵਾਦੀ ਦਿੱਲੀ ਸਲਤਨਤ ਦੀ ਖੂਫੀਆ ਏਜੰਸੀ ਆਈ. ਬੀ. ਦੇ ਕਿਸੇ ਦੇ ਹੇਠਲੇ ਪੱਧਰ ਦੇ ਅਫਸਰ ਦੇ ਇਸ਼ਾਰੇ ਉਤੇ ਪੰਜਾਬ ਪੁਲਿਸ ਵੱਲੋਂ ਪੁੱਛ-ਪੜਤਾਲ ਕਰਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਵਿਧਾਨ ਸਭਾ ਵਿਚ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ।

ਭਾਰਤੀ ਉਪਮਹਾਂਦੀਪ ਦਾ ਖਿੱਤਾ ਕਦੇ ਵੀ ਇੱਕ ਮੁਲਕ ਜਾਂ ਕੌਮ ਨਹੀਂ ਰਿਹਾ: ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਉਪਮਹਾਂਦੀਪ ਦਾ ਇਹ ਖਿੱਤਾ ਕਦੇ ਵੀ ਇੱਕ ਦੇਸ਼ ਜਾਂ ਕੌਮ ਨਹੀਂ ਸੀ ਰਿਹਾ। ਇਸ ਖਿੱਤੇ ਵਿੱਚ ਵੱਖੋ-ਵੱਖਰੀਆਂ ਸਲਤਨਤਾਂ, ਦੇਸ਼ ਅਤੇ ਕੌਮਾਂ ਰਹੀਆਂ ਹਨ। 

ਨਾ.ਸੋ.ਕਾ ਅਤੇ ਨਾਗਰਿਕਤਾ ਰਜਿਸਟਰ ਮਾਮਲੇ ‘ਤੇ ਚਰਚਾ 5 ਫਰਵਰੀ ਨੂੰ: ਪਿੰਡ ਬਚਾਓ ਪੰਜਾਬ ਬਚਾਓ ਕਮੇਟੀ

ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਅਤੇ ਨਾਗਰਿਕਤਾ ਰਜਿਸਟਰ ਦਾ ਮਾਮਲਾ ਇਸ ਵੇਲੇ ਪੂਰਾ ਗਰਮਾਇਆ ਹੋਇਆ ਹੈ। ਜਿੱਥੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਇਹਨਾਂ ਵਿਵਾਦਤ ਮਾਮਿਲਆਂ ਦੇ ਖਿਲਾਫ ਮਤੇ ਪਾ ਰਹੀਆਂ ਹਨ ਓਥੇ ਦਿੱਲੀ, ਮਲੇਰਕੋਟਲੇ ਅਤੇ ਹੋਰਨਾਂ ਥਾਵਾਂ ਉੱਤੇ ਮੋਦੀ ਸਰਕਾਰ ਦੇ ਇਹਨਾਂ ਫੈਸਲਿਆਂ ਵਿਰੁਧ ਪੱਕੇ ਧਰਨੇ ਚੱਲ ਰਹੇ ਹਨ।

PTC ਪੰਜਾਬੀ ਚੈਨਲ ਵੱਲੋਂ ਗੁਰਬਾਣੀ ਉੱਤੇ ਬੌਧਿਕ ਸੰਪਤੀ ਦੇ ਅਧਿਕਾਰਾਂ ਦੇ ਰੋਸ ਵਜੋਂ ਚੰਡੀਗੜ੍ਹ ਵਿਖੇ ਅੱਜ ਪ੍ਰੈਸ ਕਾਨਫਰੰਸ

ਪੀਟੀਸੀ ਪੰਜਾਬੀ ਚੈਨਲ ਵੱਲੋਂ ਗੁਰਬਾਣੀ ਉੱਤੇ ਬੌਧਿਕ ਸੰਪਤੀ ਦੇ ਦਾਅਵਿਆਂ ਦੇ ਚੱਲਦਿਆਂ ਅੱਜ ਦੁਪਹਿਰ 3 ਵਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28 A , ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ

ਬਦਲੇ ਮਹੌਲ ਵਿਚ ਵਿਰੋਧ ਦੇ ਪੁਰਾਣੇ ਢੰਗ ਕਾਰਗਰ ਨਹੀਂ ਹਨ, ਵਧੇਰੇ ਗੰਭੀਰ ਹੋ ਕੇ ਸੋਚਣ ਤੇ ਕਦਮ ਚੁੱਕਣ ਦੀ ਲੋੜ ਹੈ

ਮੋਦੀ-ਸ਼ਾਹ ਸਰਕਾਰ ਵਲੋਂ ਚੁੱਕੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ ਅਤੇ ਜਨਸੰਖਿਆ ਰਜਿਸਟਰ ਜਿਹੇ ਕਦਮਾਂ ਦੇ ਵਿਰੋਧ ਵਜੋਂ ਲੰਘੇ ਦਿਨ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇਕ ਵਿਰੋਧ ਵਿਖਾਵਾ ਰੱਖਿਆ ਗਿਆ

ਸਿੱਖ ਵਿਚਾਰ ਮੰਚ ਚੰਡੀਗੜ੍ਹ ਨੇ ਕਿਹਾ ਨਾਗਰਿਕਤਾ ਸੋਧ ਬਿੱਲ ਆਰ.ਐਸ.ਐਸ ਦੀ ਮਨੂਵਾਦੀ ਸੋਚ ਦਾ ਸਿੱਧਾ ਪ੍ਰਗਟਾਵਾ

ਮੋਦੀ ਸਰਕਾਰ ਕੋਲ ਦੇਸ ਦੀਆਂ ਆਰਥਿਕ ਸਮੱਸਿਆਵਾਂ ਸਮੇਤ ਦੇਸ ਦੀਆਂ ਸਮਾਜੀ ਅਤੇ ਸਭਿਆਚਾਰਕ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ, ਇਸ ਲਈ ਉਹ ਲੋਕਾਂ ਨੂੰ ਭਰਾਮਾਰੂ ਲੜਾਈ ਵਿਚ ਉਲਝਾ ਕੇ ਦੇਸ ਉਤੇ ਰਾਜ ਕਰਨਾ ਚਾਹੁੰਦੀ ਹੈ।

ਬਿਖੜੇ ਸਮਿਆਂ ਵਿਚ ਗੁਰੂ ਨਾਨਕ ਜੀਵਨ ਜੁਗਤ ਹੀ ਮਨੁੱਖੀ ਮੁਕਤੀ ਦਾ ਰਾਹ (ਚਰਚਾ ਸਾਰ)

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਵੱਲੋਂ ਦਰਸਾਈ ਗਈ ਜੀਵਨ ਜੁਗਤ ਮਨੁੱਖੀ ਮੁਕਤੀ ਦਾ ਰਾਹ ਹੈ। ਗੁਰੂ ਪਾਤਿਸ਼ਾਹ ਨੇ ਆਪਣੀ ਬਾਣੀ ਰਾਹੀਂ ਮਨੁੱਖ ਦੀ ਕਰਤਾਰੀ ਸ਼ਕਤੀ ਨੂੰ ਮਾਨਤਾ ਦੇ ਕੇ ਕਿਰਤ ਕਰਨ, ਵੰਡ ਛਕਣ, ਨਾਮ ਜਪਣ ਦਾ ਸੰਦੇਸ਼ ਆਲਮੀ ਮਾਨਵਤਾ ਲਈ ਦਿੱਤਾ।

ਚੰਗਾਲੀਵਾਲਾ ਕਾਂਡ: ਜਾਤਪਾਤੀ ਮਨੂੰਵਾਦੀ ਸੌੜੀ ਸੋਚ ਖਿਲਾਫ਼ ਇੱਕਠੇ ਹੋਣ ਦੀ ਲੋੜ: ਸਿੱਖ ਬੁੱਧੀਜੀਵੀ

ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਵਾਸੀ ਸ. ਜਗਮੇਲ ਸਿੰਘ ਦੇ ਵਹਿਸ਼ੀ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨਾ ਅਤੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਲੋਕਾਂ ਦੇ ਦਬਾਅ ਸਹਾਇਤਾ ਦੇਣਾ ਇੱਕ ਚੰਗਾ ਕਦਮ ਹੈ, ਪਰ ਇਸ ਕਾਂਡ ਵਿੱਚ ਪੁਲਿਸ ਵੱਲੋਂ ਕੇਸ ਦਰਜ ਕਰਨ ਵਿਚ ਕੀਤੀ ਗਈ ਦੇਰੀ ਗਰੀਬਾਂ ਪ੍ਰਤੀ ਰਾਜ ਪ੍ਰਬੰਧ ਦੀ ਅਣਗਹਿਲੀ ਅਤੇ ਉਦਾਸੀਨਤਾ ਦਾ ਮੁਜ਼ਾਹਰਾ ਕਰਦੀ ਹੈ। ਰਾਜ ਪ੍ਰਬੰਧ ਅਤੇ ਸਰਕਾਰਾਂ ਦੀ ਆਮ ਆਦਮੀ ਪ੍ਰਤੀ ਜਗੀਰੂ ਤੇ ਧੱਕੜਸ਼ਾਹੀ ਕਰਕੇ ਹੀ ਮਨੂੰਵਾਦੀ-ਬ੍ਰਾਹਮਣਵਾਦੀ ਸੋਚ ਵਹਿਸ਼ੀ ਤੇ ਘਿਨਾਉਣੀ ਜਾਤਪਾਤ ਸਮਾਜ ਵਿਚ ਕਾਇਮ ਹੈ, ਜਿਸ ਦਾ ਪ੍ਰਗਟਾਵਾ ਬਹੁਜਨਾਂ/ਦਲਿਤਾਂ ਉੱਤੇ ਵਹਿਸ਼ੀ ਹਮਲਿਆਂ ਰਾਹੀਂ ਹੁੰਦਾ ਰਹਿੰਦਾ ਹੈ।

« Previous PageNext Page »