Tag Archive "jnu"

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਮੋਦੀ, ਅਮਿਤ ਸ਼ਾਹ ਦੇ ਪੁਤਲੇ ਨੂੰ ਰਾਵਣ ਦੇ ਰੂਪ ‘ਚ ਫੂਕਿਆ ਗਿਆ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਵਾਹਰ ਲਾਲ ਨਹਿਰੂ (JNU) ਦੇ ਵਿਦਿਆਰਥੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਰਾਵਣ ਦੇ ਰੂਪ ਵਿਚ ਪੇਸ਼ ਕਰਦੇ ਹੋਏ ਉਨ੍ਹਾਂ ਦੇ ਪੁੱਤਲੇ ਨੂੰ ਅੱਗ ਦੇ ਹਵਾਲੇ ਕੀਤਾ।

ਕਨ੍ਹਈਆ ਕੁਮਾਰ ਨੂੰ ਜਾਨੋ ਮਾਰਨ ਦੀ ਚਿੱਠੀ ਪਿਸਤੌਲ ਸਮੇਤ ਮਿਲੀ

ਜਵਹਾਰ ਲਾਲ ਨਹਿਰੂ ਯੁਨੀਵਰਸਿਟੀ ਦੇ ਵਿਦਿਆਰਥੀਆਂ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਨੂੰ ਮਾਰਨ ਵਾਲੇ ਨੂੰ ਇਨਾਮ ਦੇਣ ਦੀ ਚਿੱਠੀ ਪਿਸਤੌਲ ਸਮੇਤ ਮਿਲਣ ਮਗਰੋਂ ਪੁਲਿਸ ਨੇ ਉਮਰ ਖਾਲਿਦ ਤੇ ਕਨ੍ਹਈਆ ਕੁਮਾਰ ਦੀ ਸੁਰੱਖਿਆ 'ਚ ਵਾਧਾ ਕੀਤਾ ਹੈ।

ਹੈਦਰਬਾਦ ਯੂਨੀਵਰਸਿਟੀ ਵਿੱਚ ਕਨ੍ਹਈਆ ਕੁਮਾਰ ‘ਤੇ ਚੱਪਲ ਸੁੱਟੀ ਗਈ

ਹੈਦਰਾਬਾਦ ਯੂਨੀਵਰਸਿਟੀ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਜਵਾਹਰ ਲਾਲ ਯੂਨਵਿਰਸਿਟੀ ਦੇ ਵਿਦਿਆਰਥੀ ਕਨ੍ਹਈਆ ਕੁਮਾਰ 'ਤੇ ਇੱਕ ਨੌਜਵਾਨ ਵੱਲੋਂ ਚੱਪਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ 'ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ।

ਦੇਸ਼ ਧਰੋਹ ਦੇ ਮਾਮਲੇ ਵਿੱਚ ਜੇਲ ਜਾਣ ‘ਤੇ ਮਾਣ ਹੈ: ਉਮਰ ਖ਼ਾਲਿਦ

ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੇਐਨਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਨੇ ਕਿਹਾ ਕਿ ਦੇਸ਼ ਧ੍ਰੋਹ ਦੇ ਮਾਮਲੇ 'ਚ ਉਨ੍ਹਾਂ ਨੂੰ ਜੇਲ੍ਹ ਜਾਣ ਦਾ ਕੋਈ ਪਛਤਾਵਾ ਨਹੀਂ ਹੈ। ਸਗੋਂ ਇਸ ਕਥਿਤ ਮਾਮਲੇ 'ਚ ਗ੍ਰਿਫ਼ਤਾਰ ਹੋਣ ਦਾ ਮੈਨੂੰ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇਸ਼ ਮਾਮਲੇ 'ਚ ਜੇਲ੍ਹ ਜਾਣ ਦਾ ਸਾਨੂੰ ਕੋਈ ਪਛਤਾਵਾ ਨਹੀਂ ਹੈ।

ਦੇਸ਼ ਧਰੋਹ ਮਾਮਲਾ: ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨੂੰ 6 ਮਹੀਨੇ ਦੀ ਅੰਤਰਿਮ ਜ਼ਮਾਨਤ ਮਿਲੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਚ ਭਾਰਤ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ 'ਚ ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਗਿ੍ਫਤਾਰ ਕੀਤੇ ਗਏ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨੂੰ 6 ਮਹੀਨੇ ਦੀ ਅੰਤਰਿਮ ਜ਼ਮਾਨਤ ਮਿਲ ਗਈ ਹੈ ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲਾ: ਜਾਂਚ ਕਮੇਟੀ ਨੇ ਕਨ੍ਹਈਆ ਕੁਮਾਰ ਸਮੇਤ ਪੰਜ ਵਿਦਿਆਰਥੀਆਂ ਨੂੰ ਕੱਢਣ ਦੀ ਸਿਫਾਰਸ਼

ਪਿਛਲੇ ਮਹੀਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) 'ਚ ਇੱਕ ਸਮਾਗਮ ਦੌਰਾਨ ਭਾਰਤ ਵਿਰੋਧੀ ਕਥਿਤ ਨਾਅਰੇ ਲਾਉਣ ਕਰਕੇ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰੀ ਨਾਲ ਚਰਚਾ ਵਿੱਚ ਆਏ ਕਨ੍ਹਈਆ ਕੁਮਾਰ ਸਮੇਤ ਸਮੇਤ 5 ਹੋਰ ਵਿਦਿਆਰਥੀ ਨੂੰ ਯੂਨੀਵਰਸਿਟੀ ਵਿੱਚ ਕੱਢਣ ਦੀ ਜਾਂਚ ਕਮੇਟੀ ਨੇ ਸਿਫਾਰਸ਼ ਕੀਤੀ ਹੈ।

ਕਨ੍ਹਈਆ ਕੁਮਾਰ ‘ਤੇ ਇੱਕ ਨੌਜਵਾਨ ਨੇ ਕੀਤਾ ਹਮਲਾ

ਭਾਰਤੀ ਉੱਪ-ਮਹਾਂਦੀਪ ਵਿੱਚ ਅਸਹਿਣਸ਼ੀਲਤਾਂ ਦੀਆਂ ਵੱਧਦੀਆਂ ਘਟਨਾਵਾਂ ਦੇ ਚੱਲਦਿਆਂ ਭਾਰਤ ਦੀ ਸੱਤਾਧਾਰੀ ਧਿਰ ਅਤੇ ਬਹੁਗਿਣਤੀ ਭਾਰਤੀ ਰਾਸ਼ਟਰਵਾਦੀਆਂ ਤੋਂ ਵੱਖਰੀ ਸੁਰ ਰੱਖਣ ਵਾਲੇ ਜਵਾਹਰਸ ਲਾਲ ਨਹਿਰੂ ਯੁਨੀਵਰਸਿਟੀ ਦੇ ਚਰਚਿਤ ਵਿਦਿਆਰਥੀ ਕਨ੍ਹਈਆ ਕੁਮਾਰ ‘ਤੇ ਇੱਕ ਵਿਦਿਆਰਥੀ ਵੱਲੋਂ ਹਮਲਾ ਕਰਨ ਦੀ ਖ਼ਬਰ ਮਿਲੀ ਹੈ।

ਜੇ.ਐਨ.ਯੂ ਵਿੱਚ ਵਿਦਿਆਰਥੀਆਂ ਨੇ ਸਾੜੀ “ਮਨੂੰਸਮ੍ਰਿਤੀ”

ਨਵੀਂ ਦਿੱਲੀ: ਬੀਤੇ ਦਿਨੀਂ ਚਰਚਾ ਦਾ ਕੇਂਦਰ ਬਣੀ ਰਹੀ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿੱਚ ਵਿਸ਼ਵ ਔਰਤ ਦਿਹਾੜੇ ਨੂੰ ਮਨਾਉਂਦਿਆਂ “ਮਨੂੰਸਮ੍ਰਿਤੀ” ਨੂੰ ਅੱਗ ਲਗਾ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਏਬੀਵੀਪੀ, ਏ.ਆਈ.ਐਸ.ਐਫ,

ਕਨ੍ਹਈਆ ਕੁਮਾਰ ਦੀ ‘ਅਜ਼ਾਦੀ’ [ਵਿਸ਼ੇਸ਼ ਲੇਖ]

- ਅਵਤਾਰ ਸਿੰਘ ਯੂ. ਕੇ.
ਜਵਾਹਰ ਲਾਲ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਨੇਤਾ ਕਨ੍ਹਈਆ ਕੁਮਾਰ ਨੇ ਆਪਣੀ ਜਮਾਨਤ ਅਤੇ ਰਿਹਾਈ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਜੁਝਾਰੂ ਕਿਸਮ ਦਾ ਭਾਸ਼ਣ ਕਰਕੇ ਦੇਸ਼ ਭਰ ਵਿੱਚ ਰਾਸ਼ਟਰਵਾਦ ਅਤੇ ਦੇਸ਼-ਧਰੋਹੀ ਬਾਰੇ ਬਹਿਸ ਛੇੜ ਦਿੱਤੀ ਹੈੈ। ਭਾਰਤ ਨੂੰ ਇੱਕ ਕੌਮ ਅਤੇ ਇੱਕ ਕੌਮੀ-ਦੇਸ਼ ਬਣਾਉਣ ਵਾਲਿਆਂ ਦੇ ਸੁਪਨਿਆਂ ਨੂੰ ਬਹੁਤ ਦੇਰ ਬਾਅਦ ਕਿਸੇ ਨੇ ਵਿਚਾਰਧਾਰਕ ਅਤੇ ਸਿਆਸੀ ਚੁਣੌਤੀ ਦਿੱਤੀ ਹੈ। ਇਸ ਮੁਲਕ ਨੂੰ ਵੱਖ ਵੱਖ ਕੌਮਾਂ ਦਾ ਜੇਲ੍ਹਖਾਨਾ ਦੱਸਕੇ ਉਸਨੇ ਮਨੂੰਵਾਦੀਆਂ ਦੀਆਂ ਸਾਜਿਸ਼ਾਂ ਨੂੱੰ ਕਾਮਯਾਬ ਨਾ ਹੋਣ ਦੇਣ ਦਾ ਐਲਾਨ ਵੀ ਕਰ ਦਿੱਤਾ ਹੈੈ।

ਕਨ੍ਹਈਆ ਕੁਮਾਰ ਦੇ ਭਾਸ਼ਣ ਤੋਂ ਗੁੱਸੇ ਵਿੱਚ ਆਏ ਹਿੰਦੁਤਵੀਆਂ ਨੇ ਉਸਦੀ ਜ਼ੁਬਾਨ ਕੱਟਣ ਅਤੇ ਗੋਲੀ ਮਾਰਨ ਵਾਲੇ ਨੂੰ ਇਨਾਮ ਦੇਣ ਦਾ ਕੀਤਾ ਐਲਾਨ

ਜੇ.ਐਨ.ਯੂ. 'ਚ ਭਾਰਤ ਵਿਰੋਧੀ ਨਾਅਰੇਬਾਜ਼ੀ ਦੇ ਦੋਸ਼ 'ਚ ਗ੍ਰਿਫਤਾਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਪ੍ਰਧਾਨ ਕਨ੍ਹਈਆ ਕੁਮਾਰ ਨੇ ਜਮਾਨਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ।

« Previous PageNext Page »