Tag Archive "jnu"

ਭਾਰਤ ਅੰਦਰ ਚੱਲ ਰਹੇ ਮੌਜੂਦਾ ਪ੍ਰਬੰਧ ਤੋਂ ਆਜ਼ਾਦੀ ਮੰਗਣਾ ਗਲਤ ਨਹੀ -ਕਨ੍ਹਈਆ ਕੁਮਾਰ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਰਿਹਾਈ ਤੋਂ ਬਾਅਦ ਜਦੋਂ ਯੂਨੀਵਰਸਿਟੀ ਪੁੱਜਾ ਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਸ ਦਾ ਸਵਾਗਤ ਕੀਤਾ।

ਦੇਸ਼ ਧਰੋਹ ਮਾਮਲੇ ‘ਚ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ 6 ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦਿੱਤੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦੇਸ਼ ਧਰੋਹ ਮਾਮਲੇ ‘ਚ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਅੱਜ 6 ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਜੇਐਨਯੂ ਦੇ ਵਿਦਿਆਰਥੀਆਂ ਉਮਰ ਖਾਲਿਦ ਅਤੇ ਭੱਟਾਚਾਰੀਆ ਨੂੰ 14 ਦਿਨਾਂ ਲਈ ਜੇਲ ਭੇਜਿਆ

ਨਵੀਂ ਦਿੱਲੀ: ਦੇਸ਼ ਧ੍ਰੋਹ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀ ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਨੂੰ ਅੱਜ ਦਿੱਲੀ ਦੀ ਹੇਠਲੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਜੇਲ ਭੇਜ ਦਿੱਤਾ ਹੈ।

ਕਨਹੀਆ ਕੁਮਾਰ ਦੀ ਜਮਾਨਤ ਅਰਜੀ ਤੇ ਫੈਂਸਲਾ ਸੁਰੱਖਿਅਤ ਰੱਖਦਿਆਂ ਹਾਈ ਕੋਰਟ ਨੇ ਪੁਲਿਸ ਨੂੰ ਪਾਈ ਝਾੜ

ਦਿੱਲੀ: ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀ ਆਗੂ ਕਨਹੀਆ ਕੁਮਾਰ ਦੀ ਜਮਾਨਤ ਅਰਜੀ ਤੇ ਸੁਣਵਾਈ ਕਰਦਿਆਂ ਅੱਜ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਇਸ ਕੇਸ ਵਿੱਚ ਉਸ ਦੀ ਕਾਰਗੁਜਾਰੀ ਲਈ ਸਖਤ ਝਾੜ ਪਾਈ ਤੇ ਕਨਹੀਆ ਦੀ ਜਮਾਨਤ ਦਾ ਫੈਂਸਲਾ 2 ਮਾਰਚ ਤੱਕ ਸੁਰੱਖਿਅਤ ਰੱਖਿਆ ਹੈ।

ਜੇ. ਐੱਨ. ਯੂ ਵਿਵਾਦ: ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਸੀਤਾਰਾਮ ਯੇਚੁਰੀ ਸਮੇਤ 9 ਲੋਕਾਂ ‘ਤੇ ਦੇਸ਼ ਧ੍ਰੋਹ ਦਾ ਕੇਸ ਦਰਜ

ਦਿੱਲੀ ਦੀ ਜਾਵਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਖਿਲਾਫ ਦੇਸ਼ ਧਰੋਹ ਦੇ ਪਰਚੇ ਦਰਜ਼ ਹੋਣ ਤੋਂ ਬਾਅਦ ਉਠੇ ਵਿਵਾਦ ਦਰਮਿਆਨ ਹੁਣ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਾਕਪਾ ਦੇ ਸਕੱਤਰ ਸੀਤਾਰਾਮ ਯੇਚੁਰੀ ਸਮੇਤ 9 ਲੋਕਾਂ 'ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਦੀਆਂ ਖ਼ਬਰਾਂ ਮਿਲੀਆਂ ਹਨ।

ਜੇ. ਐੱਨ. ਯੂ ਦੇਸ਼ ਧਰੋਹ ਮਾਮਲਾ: ਕਨ੍ਹਈਆ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਅੱਜ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦੇਸ਼ ਧਰੋਹ ਮਾਮਲੇ 'ਚ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਅੱਜ ਸੁਣਵਾਈ ਕਰੇਗਾ।

ਰੋਹਿਤ ਵੇਮੁਲਾ ਖੁਦਕੁਸ਼ੀ ਅਤੇ ਜੇ. ਐਨ. ਯੂ. ਦੇਸ਼ ਧਰੋਹ ਮਾਮਲਾ ਭਾਰਤ ਵਿਚ ਹਿੰਦੂਤਵੀ ਫਾਂਸੀਵਾਦ ਦੇ ਵਰਤਾਰੇ ਦੇ ਉਭਾਰ ਦਾ ਸੰਕੇਤ: ਸ੍ਰ. ਅਜਮੇਰ ਸਿੰਘ (ਵੀਡੀਓੁ)

ਬੀਤੇ ਕੁਝ ਦਿਨਾਂ ਦੌਰਾਨ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਕੀਤੀ ਖੁਦਕੁਸ਼ੀ ਤੇ ਜੇ. ਐਨ. ਯੂ. ਦੇ ਵਿਦਿਆਰਥੀਆਂ ਵਿਰੁਧ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉੱਸਰੇ ਮਹੌਲ ਬਾਰੇ ਅੱਜ ਸਿੱਖ ਚਿੰਤਕ ਸ: ਅਜਮੇਰ ਸਿੰਘ ਨਾਲ ਸਿੱਖ ਸਿਆਸਤ ਦੇ ਸਟੂਡੀਓ ਵਿਖੇ ਗੱਲਬਾਤ ਰਿਕਾਰਡ ਕੀਤੀ ਗਈ ਸੀ। ਸ: ਅਜਮੇਰ ਸਿੰਘ ਨੇ ਇਸ ਮਾਮਲੇ ਬਾਰੇ ਉਨ੍ਹਾਂ ਦੀ ਪੜਚੋਲ ਤੇ ਵਿਚਾਰ ਵਿਸਤਾਰ ਵਿਚ ਸਾਂਝੇ ਕੀਤੇ ਅਤੇ ਇਸ ਨੂੰ ਭਾਰਤ ਵਿਚ ਹਿੰਦੂਤਵੀ ਫਾਂਸੀਵਾਦ ਦੇ ਵਰਤਾਰੇ ਦੇ ਉਭਾਰ ਦਾ ਸੰਕੇਤ ਦੱਸਿਆ ਅਤੇ ਆਪਣੀ ਗੱਲ ਸਿੱਧ ਕਾਫੀ ਦਸਤਾਵੇਜ਼ਾਂ ਦੇ ਹਵਾਲੇ ਦਿੱਤੇ। ਇਹ ਗੱਲਬਾਤ ਸ਼ਨਿੱਚਰਵਾਰ ਨੂੰ ਸ਼ਾਮ 7 ਵਜੇ (ਯੂ. ਕੇ. ਸਮੇਂ ਅਨੁਸਾਰ) ਸੰਗਤ ਟੀ. ਵੀ. ਉੱਤੇ ਦਿਖਾਈ ਗਈ ਅਤੇ ਇਹ ਵੀਡੀਓ ਸਿੱਖ ਸਿਆਸਤ ਦੀ ਵੈਬਸਾਈਟ ਅਤੇ ਯੂ-ਟਿਊਬ ਉੱਤੇ ਜਾਰੀ ਕਰ ਦਿੱਤੀ ਗਈ ਹੈ।

ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ

ਦੋ ਮਾਵਾਂ। ਇਕ ਨੇ ਮੈਨੂੰ ਊਂਗਲ ਫੜ ਕੇ ਤੁਰਨਾ ਤੇ ਦੂਜੀ ਨੇ ਜਿਉਣਾ ਸਿਖਾਇਆ। ਸਮਾਜ,ਸੱਭਿਆਚਾਰ,ਕਲਾ,ਸਾਹਿਤ ਤੇ ਸਿਆਸਤ ਨੂੰ ਦੇਖਣ-ਸਮਝਣ ਦੀ ਨਜ਼ਰ ਪੈਦਾ ਕੀਤੀ। ਤੁਰਨਾ ਸਿਖਾਉਣ ਵਾਲੀ ਮਾਂ ਦੀ ਗੋਦੀ 'ਚ ਪਿੰਡ (ਧਨੌਲੇ) ਖੇਡਿਆ ਤੇ ਜਿਉਣਾ ਸਿਖਾਉਣ ਵਾਲੀ ਮਾਂ ਦੀ ਗੋਦੀ 'ਚ ਦਿੱਲੀ। ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ਨੂੰ ਆਪਣੀ ਦੂਜੀ ਮਾਂ ਮੰਨਦਾ ਹਾਂ।

ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿੱਚ ਕਸ਼ਮੀਰੀ ਅਜ਼ਾਦੀ ਦੇ ਹੱਕ ਵਿੱਚ ਇਸ਼ਤਿਹਾਰ ਲੱਗੇ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੁਨੀਵਰਸਿਟੀ ਵਿੱਚ ਕਸ਼ਮੀਰੀ ਅਜ਼ਾਦੀ ਦੇ ਸਮਰਥਕ ਅਫਜ਼ਲ ਗੁਰੂ ਅਤੇ ਮਕਬੂਲ ਬੱਟ ਦੀ ਬਰਸੀ ‘ਤੇ ਰੋਸ ਮੁਜ਼ਹਰਾ ਕਰਨ ਤੋਂ ਬਾਅਦ ਚੱਲ ਰਹੇ ਵਿਵਾਦ ਦਰਮਿਆਨ ਯੁਨੀਵਰਸਿਟੀ ਵਿੱਚ ਵਿੱਚ ਕਸ਼ਮੀਰ ਦੀ ਅਜ਼ਾਦੀ ਦੀ ਹਮਾਇਤ ਵਿੱਚ ਇਸ਼ਤਿਹਾਰ ਲੱਗੇ ਹਨ।

ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋ ਗਿਲਾਨੀ ਦੀ ਹਮਾਇਤ ਵਿੱਚ ਅੱਜ ਕਸ਼ਮੀਰ ਰਿਹਾ ਮੁਕੰਮਲ ਬੰਦ

ਸ਼੍ਰੀਨਗਰ: ਅਫਜਲ ਗੁਰੂ ਦੀ ਬਰਸੀ ਮਨਾਉਣ ਕਾਰਨ ਗ੍ਰਿਫਤਾਰ ਕੀਤੇ ਗਏ ਜੇਐਨਯੂ ਦੇ ਵਿਦਿਆਰਥੀਆਂ ਅਤੇ ਪ੍ਰੋ. ਗਿਲਾਨੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅੱਜ ਕਸ਼ਮੀਰ ਘਾਟੀ ਵਿੱਚ ਮੁਕੰਮਲ ਬੰਦ ਨਜਰ ਆਇਆ।

« Previous PageNext Page »