Tag Archive "khalsa-raj"

ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਉੱਤੇ ਪੰਥ ਸੇਵਕਾਂ, ਸ਼ਹੀਦਾਂ ਦੇ ਪਰਿਵਾਰਾਂ, ਪੰਥ ਦਰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰੀ ਭਰੀ

ਬੀਤੇ ਦਿਨੀਂ ੨੯ ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਉੱਤੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਸਿੰਘਾਂ ਅਤੇ ਹੋਰਨਾਂ ਪੰਥ ਸੇਵਕਾਂ ਸਖਸ਼ੀਅਤਾਂ, ਸ਼ਹੀਦਾਂ ਦੇ ਪਰਿਵਾਰਾਂ, ਪੰਥ ਦਰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰੀ ਭਰੀ।

ਕੀ ਖ਼ਾਲਸਾ ਰਾਜ ਸੰਭਵ ਹੈ ?

https://heritageproductions.in/ssnextra/podcast/Ki_Khalsa_Raaj_Sambhav_Hai.mp3 ਇੱਕਵੀਂ ਸਦੀ ਵਿਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਆ ਖ਼ਾਲਸਾ ਰਾਜ ਦੇ ਸਥਾਪਤ ਹੋਣ ਅਤੇ ਅਭਿਆਸ ਵਿਚ ਆਉਣ ਦੀ ਕੋਈ ਸੰਭਾਵਨਾ ਹੈ, ...

ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ

ਦੁਨੀਆ ਗਈ ਤਾਂ ਲਾਲਚ ਮੋਇਆ, ਜਿਥੇ ਲਾਲਚ ਨਹੀਂ ਉਥੇ ਖੋਹਣ-ਖਿੱਚਣ ਤੇ ਚੋਰੀ-ਧਾੜੇ ਕਾਹਦੇ ? ਜੇ ਚੋਰੀ ਨਹੀਂ ਤਾਂ ਰਾਖੀ ਕਿਉਂ ? ਜੇ ਰਖਵਾਲੀ ਨਹੀਂ ਤਾਂ ਖ਼ਰਾਜ ਕਿਉਂ ? ਇਹ ਤਾਂ ਸਾਰਾ ਢਾਂਚਾ ਹੀ ਲਾਲਚ ਦੇ ਸਿਰ 'ਤੇ ਖਲੋਤਾ ਹੋਇਆ ਹੈ।

ਖ਼ਾਲਸਾ ਰਾਜ ਦੇ ਉਸਰਈਏ : ਸਰਦਾਰ ਫਤਹ ਸਿੰਘ ਜੀ ਆਹਲੂਵਾਲੀਆ

ਸਰਦਾਰ ਜੱਸਾ ਸਿੰਘ ਜੀ ਦੇ ਘਰ ਸੰਤਾਨ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਕ ਸਰਦਾਰ ਭਾਗ ਸਿੰਘ ਥਾਪਿਆ ਗਿਆ। ਸਰਦਾਰ ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿਚ ਕਪੂਰਥਲੇ ਹੋਇਆ ਅਤੇ ਉਸ ਦਾ ਪੁਤਰ ਫਤਹ ਸਿੰਘ, ਜਿਸ ਦਾ ਜਨਮ ਸੰਨ ੧੭੮੪ ਵਿਚ ਹੋਇਆ ਸੀ: ਨਵਾਬ ਜੱਸਾ ਸਿੰਘ ਦੀ ਗੱਦੀ ਪਰ ਬੈਠਾ। ਇਸ ਬਹਾਦਰ ਸੂਰਮੇ ਦਾ ਦਿਲ ਕੌਮੀ ਪਿਆਰ ਨਾਲ ਸਭਰ ਭਰਿਆ ਹੋਇਆ ਸੀ, ਇਸ ਦੇ ਨਾਲ ਹੀ ਉਹ ਬੜਾ ਨੀਤੀਵਾਨ ਤੇ ਦੂਰਦਿਸ਼ਟਾ ਮੰਨਿਆ ਜਾਂਦਾ ਸੀ।

ਕੋਹਿਨੂਰ ਹੀਰਾ ਵਾਪਸੀ ਮਾਮਲਾ: ਭਾਰਤੀ ਸੌਲੀਸਿਟਰ ਜਨਰਲ ਨੇ ਅਦਾਲਤ ਵਿੱਚ ਆਪਣੀ ਇਤਿਹਾਸਕ ਜਾਣਕਾਰੀ ਦਾ ਜਲੂਸ ਕੱਢਿਆ

ਭਾਰਤੀ ਸੁਪਰੀਮ ਕੋਰਟ ਵਿੱਚ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਲਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤੀ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਅਤੇ ਭਾਰਤੀ ਸੱਭਿਆਚਾਰਕ ਮੰਤਰਾਲੇ ਦੀ ਇਤਿਹਾਸ ਪ੍ਰਤੀ ਜਾਣਕਾਰੀ ਦਾ ਉਸ ਸਮੇਂ ਜਲੂਸ ਨਿਕਲਦਾ ਨਜ਼ਰ ਆਇਆ ਜਦੋਂ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਸੱਭਿਆਚਾਰਕ ਮੰਤਰਾਲੇ ਮੁਤਾਬਕ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਭਾਰਤ ਉਸ ’ਤੇ ਦਾਅਵਾ ਨਹੀਂ ਜਤਾ ਸਕਦਾ।