Tag Archive "law-and-order-in-punjab"

ਬਟਾਲਾ ਪੁਲਿਸ ਵਲੋਂ ਸਾਬਕਾ ਫੌਜੀ ਕੋਲੋਂ ਏ.ਕੇ. 47 ਬਰਾਮਦ ਕਰਨ ਦਾ ਦਾਅਵਾ

ਮੀਡੀਆ ਰਿਪੋਰਟਾਂ ਮੁਤਾਬਕ ਕੱਲ੍ਹ (21 ਨਵੰਬਰ, 2017) ਬਟਾਲਾ ਪੁਲਿਸ ਨੇ ਦਾਅਵਾ ਕੀਤਾ ਕਿ ਉਸਨੇ ਇਕ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ ਵਾਸੀ ਜੌੜਾ ਸਿੰਘ ਕੋਲੋਂ ਇਕ ਏ.ਕੇ. 47 ਅਤੇ 23 ਰੌਂਦ

ਪਕੋਕਾ ਲਿਆਉਣ ਵਾਲਿਓ! ਪੰਜਾਬ ਝੂਠੇ ਮੁਕਾਬਲਿਆਂ, ਝੂਠੇ ਪਰਚਿਆਂ ਨੂੰ ਨਹੀਂ ਭੁੱਲਿਆ: ਖਾਲੜਾ ਮਿਸ਼ਨ

ਅੱਜ (7 ਨਵੰਬਰ, 2017) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਪ੍ਰਸਤ ਰਿਟਾਇਰਡ ਜਸਟਿਸ ਅਜੀਤ ਸਿੰਘ ਬੈਂਸ, ਖਾਲੜਾ ਮਿਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਕੁਚਲਣ ਦੇ ਬਹਾਨੇ ਪੰਜਾਬ ਅੰਦਰ ਪਕੋਕਾ ਕਾਨੂੰਨ ਲਿਆ ਕੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣਾ ਚਾਹੁੰਦੀ ਹੈ।

ਮੁੱਖ ਮੰਤਰੀ ਨੇ ਬ੍ਰਹਮ ਮਹਿੰਦਰਾ ਨੂੰ ‘ਪਕੋਕਾ’ ਕਾਨੂੰਨ ਲਈ ਖਰੜਾ ਤਿਆਰ ਕਰਨ ਲਈ ਕਿਹਾ

ਖ਼ਬਰਾਂ ਮੁਤਾਬਕ ਮਹਾਰਾਸ਼ਟਰ ਰਾਜ ਦੀ ਤਰਜ਼ ’ਤੇ ‘ਪੰਜਾਬ ਆਰਗੇਨਾਈਜ਼ਡ ਕੰਟਰੋਲਡ ਕਰਾਈਮ ਐਕਟ’ (ਪਕੋਕਾ) ਲਿਆਉਣ ਲਈ ਕੈਪਟਨ ਸਰਕਾਰ ਸਰਗਰਮ ਹੋ ਗਈ ਹੈ।

ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਮਾਸਟਰ ਹਰਕੀਰਤ ਸਿੰਘ ਦਾ ਕਤਲ, ਪਤਨੀ ਬਣੀ ਸੀ ਪਿਛਲੇ ਸਾਲ ਸਰਪੰਚ

ਬੀਤੇ ਕੱਲ੍ਹ (30 ਅਕਤੂਬਰ, 2017) ਸਵੇਰੇ ਮਲੇਰਕੋਟਲਾ ਦੇ ਨੇੜਲੇ ਪਿੰਡ ਬੁਰਜ ਵਿਖੇ ਅਧਿਆਪਕ ਦਲ ਦੇ ਆਗੂ ਅਤੇ ਸਰਪੰਚ ਮਨਪ੍ਰੀਤ ਕੌਰ ਮੁਬਾਰਕਪੁਰ ਚੂੰਘਾਂ ਦੇ ਪਤੀ ਹਰਕੀਰਤ ਸਿੰਘ ਚੂੰਘਾਂ ਦਾ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਬਾਦਲ ਦਲ ਦੇ ਸਾਬਕਾ ਚੇਅਰਮੈਨ ਵਲੋਂ ਚਲਾਈ ਗੋਲੀ ਨਾਲ ਬੱਚਾ ਜ਼ਖਮੀ, ਲਾਲੀ ਮਜੀਠੀਆ ਦੀ ਗੱਡੀ ਦੀ ਭੰਨ੍ਹ-ਤੋੜ

ਜ਼ਿਲ੍ਹੇ ਦੇ ਕਸਬੇ ਜਯੰਤੀਪੁਰ ਵਿਖੇ ਵਾਪਰੀ ਇੱਕ ਘਟਨਾ ਵਿੱਚ ਬਾਦਲ ਦਲ ਦੇ ਇੱਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵਲੋਂ ਅੱਜ (11 ਅਕਤੂਬਰ, 2017) ਚਲਾਈ ਗੋਲੀ ਨਾਲ ਇਕ ਛੋਟਾ ਬੱਚਾ ਵੀ ਜ਼ਖਮੀ ਹੋ ਗਿਆ।

‘ਦਾ ਟ੍ਰਿਬਿਊਨ’ ਦੇ ਸੇਵਾਮੁਕਤ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਂ ਦਾ ਮੋਹਾਲੀ ਸਥਿਤ ਘਰ ‘ਚ ਕਤਲ

ਮੋਹਾਲੀ ਦੇ ਫ਼ੇਜ਼-3ਬੀ2 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ (65) ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ (90) ਦਾ ਸ਼ਨੀਵਾਰ ਘਰ ਵਿੱਚ ਕਤਲ ਹੋ ਗਿਆ। ਘਰ ਵਿੱਚੋਂ ਐਲਈਡੀ ਅਤੇ ਕੁੱਝ ਹੋਰ ਸਾਮਾਨ ਗਾਇਬ ਹੈ। ਖ਼ਬਰਾਂ ਮੁਤਾਬਕ ਸਾਰਾ ਸਾਮਾਨ ਖਿੰਡਿਆ ਪਿਆ ਸੀ ਅਤੇ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਖ਼ੂਨ ਲੱਗਿਆ ਹੋਇਆ ਸੀ। ਉਨ੍ਹਾਂ ਦੇ ਘਰ ਬਾਹਰੋਂ ਫੋਰਡ ਆਈਕਨ ਕਾਰ ਵੀ ਗਾਇਬ ਹੈ।

‘ਪਕੋਕਾ’ ਵਰਗੇ ਨਵੇਂ ਲਿਆਂਦੇ ਜਾ ਰਹੇ ਕਾਨੂੰਨ ਦੀ ਦੁਰਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਮਾਨ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਵਲੋਂ ਟਾਡਾ, ਪੋਟਾ, ਪਕੋਕਾ ਵਰਗੇ ਕਾਨੂੰਨ ਬਣਾਉਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਸ. ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇਸ ਕਾਲੇ ਕਾਨੂੰਨ ਦੀ ਹਰ ਪੱਧਰ 'ਤੇ ਵਿਰੋਧਤਾ ਕਰਨ ਦੀ ਅਪੀਲ ਕੀਤੀ। ਮਾਨ ਨੇ ਗਵਰਨਰ ਪੰਜਾਬ ਨੂੰ ਅਜਿਹੇ ਕਾਲੇ ਕਾਨੂੰਨ ਨੂੰ ਬਿਲਕੁਲ ਵੀ ਪ੍ਰਵਾਨਗੀ ਨਾ ਦੇਣ ਦੀ ਅਪੀਲ ਕੀਤੀ।

ਕਪੂਰਥਲਾ ਪੁਲਿਸ ਮੁਤਾਬਕ ਜੇਲ੍ਹ ਵਿਚੋਂ ਗੈਂਗਸਟਰ ਨੂੰ ਭਜਾਉਣ ਦੀ ਯੋਜਨਾ ਬਣਾਉਣ ਵਾਲੇ ਪੰਜ ਗ੍ਰਿਫਤਾਰ

ਕਪੂਰਥਲਾ ਪੁਲਿਸ ਮੁਤਾਬਕ ਉਨ੍ਹਾਂ ਨੇ ਇਕ ਗੈਂਗਸਟਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਪਿਸਤੌਲ ਦੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਮਾਡਰਨ ਜੇਲ੍ਹ ਵਿਚ ਬੰਦ ਇਕ "ਖਤਰਨਾਕ" ਗੈਂਗਸਟਰ ਨੂੰ ਭਜਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਉਪਰੰਤ ਇਸ ਗਿਰੋਹ ਦੀ ਡਾਕਾ ਮਾਰਨ ਦੀ ਵੀ ਯੋਜਨਾ ਸੀ।

ਸਰਕਾਰ ਆਉਣ ‘ਤੇ ਪਾਣੀਆਂ ਸੰਬੰਧੀ ਬਿਲ ਮੁੜ ਲਿਆਵਾਂਗੇ; ਬਾਦਲ ਦੇ ਮਾਫ਼ੀਆ ਨੇ ਪੰਜਾਬ ਨੂੰ ਲੁੱਟਿਆ: ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਬਰਨਾਲਾ ਜ਼ਿਲ੍ਹੇ ਦੀ 10ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੇ ਭ੍ਰਿਸ਼ਟ ਤੇ ਮਾਫ਼ੀਆਤੰਤਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ। ਬਲਕਿ ਇਹ ਸਰਕਾਰ ਸੂਬੇ ਦੇ ਹਿੱਤਾਂ ਦੀ ਰਾਖ਼ੀ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਚਲਦਾ ਕਰਨਗੇ।

ਜੰਗਲ ਰਾਜ ਦੇ ਖਾਤਮੇ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ 3 ਨਵੰਬਰ ਨੂੰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ

ਜੰਗਲ ਰਾਜ ਦੇ ਖਾਤਮੇ ਲਈ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ 3 ਨਵੰਬਰ ਦਿਨ ਵੀਰਵਾਰ ਨੂੰ ਕੀਤੀ ਜਾਵੇਗੀ। ਅੱਜ ਇੱਥੇ ਖਾਲੜਾ ਮਿਸ਼ਨ ਆਗੇਨਾਈਜੇਸਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਪ੍ਰਚਾਰ ਸਕੱਤਰ ਕਾਬਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਅਤੇ ਬਾਕੀ ਭਾਰਤ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ। ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਫੌਜੀ ਹਮਲਾ ਹੁੰਦਾ ਹੈ, ਝੂਠੇ ਮੁਕਾਬਲੇ ਹੁੰਦੇ ਹਨ, ਨਵੰਬਰ 84 ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਜਵਾਨੀ ਦਾ ਨਸ਼ਿਆਂ ਵਿੱਚ ਅਤੇ ਕਿਸਾਨੀ ਦਾ ਖੁਦਕੁਸ਼ੀਆਂ ਰਾਹੀਂ ਘਾਣ ਕੀਤਾ ਜਾਂਦਾ ਹੈ।

Next Page »