Tag Archive "mohan-bhagwat"

ਭਾਗਵਤ ਸਿੱਖਾਂ ਖਿਲਾਫ ਦਿੱਤੇ ਬਿਆਨ ਤੁਰੰਤ ਵਾਪਸ ਲਵੇ: ਸਰਨਾ

ਆਰ. ਐੱਸ ਐੱਸ ਮੁਖੀ ਮੋਹਨ ਭਾਗਵਤ ਵੱਲੋਂ ਸਿੱਖਾਂ ਸਮੇਤ ਭਾਰਤ ਵਿੱਚ ਵੱਸਦੀਆਂ ਹੋਰ ਘੱਟ ਗਿਣਤੀਆਂ ਨੂੰ ਹਿੰਦੂ ਧਰਮ ਵਿੱਚ ਜਜਬ ਕਰਨ ਅਤੇ ਸਿੱਖ ਹਿੰਦੂ ਹਨ, ਦੇ ਬਿਆਨਾਂ ਦੀ ਨਿਖੇਧੀ ਕਰਦਿਆਂ ਅਕਾਲੀ ਦਲ ਦਿੱਲੀ ਦੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭਾਗਵਤ ਨੂੰ ਬਿਆਨਾਂ ਨੂੰ ਤੁਰੰਤ ਵਾਪਸ ਲੈਣ ਲਈ ਕਹਿੰਦਿਆਂ ਮੁਜ਼ਾਹਰਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਮੋਹਨ ਭਾਗਵਤ ਵੱਲੋਂ ਸਿੱਖਾਂ ਦੁਆਰਾ ਕੀਤੀਆਂ ਕੁਰਬਾਨੀਆਂ ਦਾ ਬਦਲਾ ਨਮਕ ਹਰਾਮੀ ਦੇ ਰੂਪ ਵਿਚ ਦੇਣਾ ਬਹੁਤ ਹੀ ਸ਼ਰਮਨਾਕ :ਜੱਥੇਦਾਰ ਨੰਦਗੜ੍ਹ

ਸਿੱਖ ਪੰਥ ਨੂੰ ਆਪਣੇ ਵੱਖਰੇ ਤੇ ਨਿਰਾਲੇ ਹੋਣ ਲਈ ਕਿਸੇ ਬੁਤਪੂਜਕ ਦੇ ਸਰਟੀਫੀਕੇਟ ਦੀ ਲੋੜ ਨਹੀਂ, ਕਿਉਂਕਿ ਦਸਮ ਪਿਤਾ ਨੇ 1699ਈਂ ਵਿਚ ਖਾਲਸੇ ਦੀ ਸਾਜਣਾ ਕਰਕੇ ਖਾਲਸੇ ਨੂੰ ‘ਬਿਪਰਨ ਕੀ ਰੀਤ’ ਤੋਂ ਦੂਰ ਰਹਿਣ ਦੇ ਸਖਤ ਆਦੇਸ਼ ਰਾਹੀਂ ਖਾਲਸੇ ਦੇ ਨਿਆਰੇਪਣ ਦਾ ਖੁਲਾ ਐਲਾਨਨਾਮਾ ਹੋਇਆ ਹੈ ਜਿਸ ਨੂੰ ਦੁਨੀਆਂ ਦੀ ਕੋਈ ਹਸਤੀ ਮੇਟਣ ਦੀ ਸਮਰਥਾ ਨਹੀਂ ਰੱਖਦੀ।

ਬਾਦਲ ਨੇ ਮੋਹਨ ਭਾਗਵਤ ਦੀ ਬਿਆਨਬਾਜ਼ੀ ‘ਤੇ ਕਿਹਾ: ਨਹੀਂ ਕਰਨੀਆਂ ਚਾਹੀਦਆਂ ਕਿਸੇ ਧਰਮ, ਕੌਮ ਪ੍ਰਤੀ ਟਿੱਪਣੀਆਂ

ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੂਤਵ ਅਤੇ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ਪ੍ਰਤੀ ਦਿੱਤੇ ਬਿਆਨ ‘ਤੇ ਪੰਜਾਬ ਦੇ ਮੁੱਖ ਮੰਤੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਹੈ, ਇਸ ਕਰਕੇ ਵੱਖ-ਵੱਖ ਧਰਮਾਂ, ਜਾਤਾਂ, ਵਿਸ਼ਵਾਸਾਂ ਤੇ ਭਾਈਚਾਰਿਆਂ ‘ਤੇ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ ਰਖਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਵਿਰੁਧ ਟਿਪਣੀਆਂ ਕਰਨ ‘ਤੇ ਬਚਣਾ ਚਾਹੀਦਾ ਹੈ।

ਗਿਆਨੀ ਇਕਬਾਲ ਸਿੰਘ ਨੇ ਹਿੰਦੂ ਪ੍ਰੀਸ਼ਦ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆਂ, ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਕਾਰਵਾਈ ਦੀ ਮੰਗ

ਵਿਵਾਦਾਂ ਕਾਰਣ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੇ ਤਖਤ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਲ ਸਿੰਘ ਨੇ ਵਿਸ਼ਵ ਹਿੰਦੂ ਪਰੀਸ਼ਦ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।ਬੀਤੇ ਦਿਨ ਮੁੰਬਈ ਵਿਖੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨਾਲ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵਿਸ਼ਵ ਹਿੰਦੂ ਪ੍ਰਸ਼ਦ ਦੀ ਸਥਾਪਨਾ ਦੀ ਗੋਲਡਨ ਜੁਬਲੀ ਮੌਕੇ ਹੋਏ ਸਮਾਗਮਾਂ ਵਿੱਚ ਪੁੱਜਣਾ ਸਿੱਖ ਪੰਥ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ।

ਘੱਟ ਗਿਣਤੀਆਂ ਖਿਲਾਫ ਬਿਆਨਬਾਜੀ ਕਰ ਰਹੇ ਭਾਗਵਤ ਨੂੰ ਕੇਂਦਰ ਸਰਕਾਰ ਨੱਥ ਪਾਵੇ:ਪ੍ਰਧਾਨ ਸ਼੍ਰੋਮਣੀ ਕਮੇਟੀ

ਭਾਰਤ ਬਹੁ-ਧਰਮੀ ਦੇਸ਼ ਹੈ। ਇਸ ਵਿੱਚ ਰਹਿਣ ਵਾਲੇ ਹਰੇਕ ਨਾਗਰਿਕ ਨੂੰ ਆਪੋ-ਆਪਣੇ ਧਰਮ ਮੁਤਾਬਕ ਰਹਿਣ ਦਾ ਪੂਰਾ ਹੱਕ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਸੰਘ ਮੁਖੀ ਭਾਗਵਤ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਹਿੰਦੂ ਮੱਤ ਵਿੱਚ ਨਿਗਲਣ ਵਾਲੇ ਬਿਆਨ ਦੇਣਾ ਉਚਿਤ ਨਹੀਂ ਹੈ। ਅਜਿਹੇ ਬਿਆਨ ਦੇਸ਼ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੇ ਹਨ।ਭਾਗਵਤ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀ ਨੂੰ ਨੱਥ ਪਾਈ ਜਾਵੇ।

ਆਰ. ਐੱਸ. ਐੱਸ ਭਾਰਤ ਵਿੱਚ ਗੈਰ ਹਿੰਦੂ ਧਰਮਾਂ ਨੂੰ ਬਰਦਾਸ਼ਿਤ ਨਹੀਂ ਕਰ ਸਕਦੀ: ਸਿੱਖ ਆਗੂ ਯੂ ਕੇ

ਭਾਰਤ ਵਿੱਚ ਵੱਸਦੀਆਂ ਘੱਟ ਗਿਣਤੀਆਂ ਪ੍ਰਤੀ ਨਿਰਾਦਰ ਭਰੇ ਬਿਆਨਾ ਕਾਰਣ ਚਰਚਾ ਵਿੱਚ ਰਹਿਣ ਵਾਲੇ ਮੋਹਨ ਭਾਗਵਤ ਦੇ ਬਿਆਨਾਂ ਦੀ ਨਖੇਧੀ ਕਰਦਿਆਂ ਯੂ ਕੇ ਦੇ ਸਿੱਖ ਆਗੂਆਂ ਨੇ ਗਹਿਰਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਇਸ ਸੰਸਥਾ ਦੀ ਨੀਤੀ ਹੁਣ ਜ਼ਾਹਿਰ ਹੋਣ ਲੱਗ ਪਈ ਹੈ, ਬਲਕਿ ਸਪੱਸ਼ਟ ਰੂਪ ਵਿਚ ਸਾਹਮਣੇ ਆ ਗਈ ਹੈ ਕਿ ਇਹ ਉਸ ਦੇਸ਼ ਵਿਚ ਗ਼ੈਰ ਹਿੰਦੂ ਧਰਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ।

ਮੋਹਨ ਭਾਗਵਤ ਖਿਲਾਫ ਸਰਕਾਰ ਕਾਰਵਾਈ ਕਰੇ: ਮੱਕੜ

ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੋਸਤਾਨ 'ਚ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਦੱਸਣ ਵਾਲੇ ਬਿਆਨ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਨਿੰਦਾ ਕੀਤੀ ਹੈ।

ਭਾਗਵਤ ਨੇ ਫਿਰ ਘੱਟ ਗਿਣਤੀਆਂ ਦਾ ਕੀਤਾ ਅਪਮਾਣ, ਕਿਹਾ: ਹਿੰਦੋਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ

ਕੱਟੜ ਹਿੰਦੂਤਵੀ ਸੰਗਠਨ ਆਰ. ਐੱਸ. ਐੱਸ ਆਏ ਦਿਨ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀ ਕੌਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੇਸ ਪਹੁੰਚਾਉਦਾ ਰਹਿੰਦਾ ਹੈ। ਅਜੇ ਥੋੜੇ ਦਿਨ ਪਹਿਲਾਂ ਹੀ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਆਰ. ਐੱਸ. ਐੱਸ ਮੁੱਖੀ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਭਾਰਤ ਵਿੱਚਲੀਆਂ ਘੱਟ ਗਿਣਤੀ ਕੌਮਾਂ ਦੇ ਵਜੂਦ ਨੂੰ ਨਕਾਰਦੇ ਹੋਏ ਵਿਵਾਦਤ ਬਿਆਨ ਦਿੱਤਾ ਹੈ ਕਿ ਹਿੰਦੋਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ।

ਬਾਦਲ ਸਰਕਾਰ ਤੋਂ ਆਰ. ਐੱਸ. ਐੱਸ ‘ਤੇ ਪਾਬੰਦੀ ਦੀ ਮੰਗ ਕਰਦਿਆਂ ਸਿੱਖ ਜੱਥੇਬੰਦੀਆਂ ਨੇ ਭਾਗਵਤ ਨੂੰ ਪੰਜਾਬ ‘ਚ ਦਾਖਲ ਨਾ ਹੋਣ ਦੇਣ ਦਾ ਕੀਤਾ ਐਲਾਨ

ਸਿੱਖ ਜਥੇਬੰਦੀਆਂ ਨੇ ਬਾਦਲ ਸਰਕਾਰ ਨੂੰ ਕਿਹਾ ਕਿ ਹੈ ਕਿ ਆਰ ਐਸ ਐਸ ਦੀਆਂ ਸਰਗਰਮੀਆਂ 'ਤੇ ਫੌਰੀ ਪਾਬੰਦੀ ਲਗਾਈ ਜਾਵੇ ਤੇ ਪੰਜਾਬ ਵਿਚ ਉਨ੍ਹਾਂ ਦੀ ਦਫਤਰਾਂ ਨੂੰ ਸੀਲ ਕਰ ਦਿੱਤਾ ਜਾਵੇ। ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਚ ਸੈਂਕੜੇ ਸਿੱਖਾਂ ਨੇ ਇਕੱਠ ਕੀਤਾ ਤੇ ਕਿਹਾ ਕਿ 'ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ ਹਨ' ਅਤੇ ਆਰ ਐਸ ਐਸ 'ਤੇ ਪਾਬੰਦੀ ਲਗਾਓ ਦੇ ਨਾਅਰੇ ਲਗਾਏ।

ਆਰ.ਐੱਸ. ਐੱਸ ਮੁਖੀ ਅਤੇ ਡੇਰਾ ਰਾਧਾ ਸੁਆਮੀ ਗੁਰਿੰਦਰ ਸਿੰਘ ਵਿੱਚ ਹੋਈ ਬੰਦ ਕਮਰਾ ਮੀਟਿੰਗ, ਕਿਆਸ ਅਰਾਈਆਂ ਜਾਰੀ

ਅੱਜ ਮਾਨਸਾ ਵਿੱਚ ਰਾਸ਼ਟਰੀ ਸਵੈਮ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੂੰ ਅੱਜ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਚਕਾਰ ਮੁਲਾਕਾਤ ਹੋਈ । ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੀ ਪਹਿਲੀ ਵਾਰ ਕਿਸੇ ਧਾਰਮਿਕ ਸੰਗਠਨ ਦੇ ਮੁਖੀ ਨਾਲ ਅਜਿਹੀ ਗੁਪਤ ਮੀਟਿੰਗ ਹੋਈ ਹੈ। ਇਸ ਨੂੰ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਬੜੀ ਅਹਿਮੀਅਤ ਨਾਲ ਲਿਆ ਜਾ ਰਿਹਾ ਹੈ।

« Previous Page