Tag Archive "mohan-bhagwat"

ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਪੰਜਾਬ ’ਚ 13 ਜੂਨ ਤਕ ਹੋਣ ਵਾਲੇ ਕੈਂਪ ਵਿਚ ਸ਼ਾਮਲ

ਹਿੰਦੂਤਵ ਦੀ ਹਮਾਇਤੀ ਜਮਾਤ ਆਰ.ਐਸ.ਐਸ. ਹੁਣ ਪੰਜਾਬ ਦੇ ਪਿੰਡਾਂ ਵਿਚ ਆਪਣੇ ਆਧਾਰ ਨੂੰ ਵਧਾਉਣ ਲਈ ਲੱਗੀ ਹੋਈ ਹੈ। ਗੁਰਦਾਸਪੁਰ ਦੇ ਗੋਲਡਨ ਕਾਲਜ ਆਫ ਐਜੂਕੇਸ਼ਨ ਵਿਚ 29 ਮਈ ਤੋਂ ਚਲ ਰਹੇ 20 ਦਿਨ ਦੇ ਕੈਂਪ ਵਿਚ ਸ਼ਾਮਲ ਹੋਣ ਲਈ ਭਾਗਵਤ ਪੰਜਾਬ ਪਹੁੰਚਿਆ।

ਭਾਰਤ ਮਾਤਾ ਦੀ ਜੈ ਦਾ ਨਾਅਰਾ ਨਹੀਂ ਲਾਵਾਂਗਾ: ਅਵੈਸੀ

ਆਲ ਇੰਡੀਆ ਮਜ਼ਲਿਸ-ਏ ਇਤੇਹਾਦੁਲ ਮੁਸਲਮੀਨ ਦੇ ਮੁਖੀ ਅਤੇ ਲੋਕ ਸਭਾ ਮੈਂਬਰ ਅਸਦੂਉਦੀਨ ਅਵੈਸੀ ਨੇ ਕਿਹਾ ਕਿ ਉਹ ਭਾਰਤ ਮਾਤਾ ਕੀ ਜੈ ਨਹੀਂ ਕਹਿਣਗੇ।ਅਵੈਸੀ ਦਾ ਇਹ ਬਿਆਨ ਮੋਹਨ ਭਾਗਵਤ ਦੇ ਬਿਆਨ ਦੇ ਜਵਾਬ ਵਿੱਚ ਆਇਆ ਹੈ।

ਮੋਹਨ ਭਾਗਵਤ ਨੂੰ ਰਾਮ ਮੰਦਿਰ ਬਣਾਉਣ ਦੀ ਤਰੀਕ ਦਾ ਐਲਾਨ ਕਰਨਾ ਚਾਹੀਦਾ: ਸ਼ਿਵ ਸੈਨਾ

ਵਿਵਾਦਤ ਰਾਮ ਮੰਦਿਰ ਬਣਾਉਣ ਦੇ ਮਾਮਲੇ ‘ਤੇ ਭਾਜਪਾ ਦੀ ਪਿੱਤਰੀ ਭਗਵਾ ਜੱਥੇਬੰਦੀ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ਦਾ ਸਵਾਗਤ ਕਰਦੇ ਹੋਏ ਹਿਦੂਵਤ ਨੂੰ ਪ੍ਰਨਾਈ ਹੋਈ ਜੱਥੇਬੰਦੀ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਮ ਮੰਦਿਰ ਬਣਾਉਣ ਦੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਹੈ ।

ਮੇਰੀ ਜਿੰਦਗੀ ਵਿੱਚ ਹੀ ਬਣ ਸਕਦਾ ਹੈ ਰਾਮ ਮੰਦਿਰ; ਭਾਗਵਤ ਨੇ ਲੋਕਾਂ ਨੂੰ ਤਿਆਰ ਰਹਿਣ ਲਈ ਕਿਹਾ

ਨਵੀਂ ਦਿੱਲੀ: ਆਰ.ਐਸ.ਐਸ ਮੁਖੀ ਮੋਹਨ ਭਾਗਵਤ ਵੱਲੋਂ ਮੁੜ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਗਿਆ ਕਿ ਉਸ ਦੀ ਜਿੰਦਗੀ ਦੌਰਾਨ ਹੀ ਰਾਮ ਮੰਦਿਰ ਦਾ ਨਿਰਮਾਣ ਹੋ ਸਕਦਾ ਹੈ. ਜਿਸ ਲਈ ਸਾਨੂੰ ਜੋਸ਼ ਅਤੇ ਹੋਸ਼ ਨਾਲ ਕੰਮ ਲੈਣਾ ਪਵੇਗਾ।

ਜੇਕਰ ਦੂਰਦਰਸ਼ਨ ਭਾਗਵਤ ਦਾ ਭਾਸ਼ਣ ਪ੍ਰਸਾਰਿਤ ਕਰ ਸਕਦਾ ਹੈ ਤਾਂ ਇਹ ਸਹੂਲਤ ਖਾਲਿਸਤਾਨ ਅਤੇ ਅਜ਼ਾਦ ਕਸ਼ਮੀਰ ਦੀ ਮੰਗ ਕਰਨ ਵਾਲਿਆਂ ਨੂੰ ਵੀ ਦੇਣੀ ਚਾਹੀਦੀ ਹੈ: ਕਲਕੱਤਾ

ਆਰ. ਐੱਸ. ਐੱਸ ਦੇ ਮੁੱਖੀ ਮੋਹਨ ਭਾਗਵਤ ਵੱਲੋਂ ਦਸਹਿਰੇ ਅਤੇ ਆਰ. ਐੱਸ. ਐੱਸ ਦੇ ਸਥਾਪਨਾ ਦਿਵਸ 'ਤੇ ਦਿੱਤੇ ਭਾਸ਼ਣ ਦਾ ਭਾਰਤ ਦੇ ਸਰਕਾਰੀ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕਰਨ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਪੰਜਾਬ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਭਾਰਤ ਦੇ ਸੂਚਨਾ 'ਤੇ ਪ੍ਰਸਾਰਣ ਮੰਤਰੀ ਵੱਲੋਂ ਦੂਰਦਰਸ਼ਨ ਦੀ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਦੱਸਣਾ ਕਿ ਜੇਕਰ ਨਿੱਜੀ ਚੈਨਲ ਅਜਿਹਾ ਪ੍ਰਸਾਰਣ ਕਰ ਸਕਦੇ ਹਨ ਤਾਂ ਦੂਰਦਰਸ਼ਨ 'ਤੇ ਇਤਰਾਜ਼ ਕਿਉਂ ?

ਮੋਹਨ ਭਾਗਵਤ ਨੇ ਫਿਰ ਛੇੜਿਆ ਹਿੰਦੂਤਵ ਦਾ ਰਾਗ ਕਿਹਾ, ਹਿੰਦੂਤਵ ਭਾਰਤ ਦੀ ਕੌਮੀ ਪਛਾਣ

ਆਰ.ਐਸ.ਐਸ. ਦੇ 89ਵੇਂ ਸਥਾਪਨਾ ਦਿਹਾੜੇ ਮੌਕੇ ਇੱਥੇ ਰੇਸ਼ਮਬਾਗ਼ ਮੈਦਾਨ 'ਚ ਸੰਘ ਕਾਰਕੁਨਾਂ ਨੂੰ ਅਪਣੇ ਸੰਬੋਧਨ 'ਚ ਸੰਘ ਮੁਖੀ ਮੋਹਨ ਭਾਗਵਤ ਨੇ ਹਿੰਦੂਤਵ ਨੂੰ ਭਾਰਤ ਦੀ 'ਕੌਮੀ ਪਛਾਣ' ਕਰਾਰ ਦਿਤਾ ਅਤੇ ਕਿਹਾ ਕਿ ਏਕਤਾ ਦਾ ਤਾਣਾ-ਬਾਣਾ ਇਸ ਦੀ ਵੰਨ-ਸੁਵੰਨਤਾ 'ਚੋਂ ਹੋ ਕੇ ਲੰਘਦਾ ਹੈ।

ਦੂਰਦਰਸ਼ਨ ਨੇ ਮੋਹਨ ਭਾਗਵਤ ਦੇ ਭਾਸ਼ਣ ਦਾ ਕੀਤਾ ਸਿੱਧਾ ਪ੍ਰਸਾਰਣ, ਉੱਠਿਆ ਵਿਵਾਦ

ਭਾਰਤ ਦੇ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਬਾਜਪਾ ਸਰਕਾਰ ਦੇ ਬਨਣ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਰਹਿਣ ਵਾਲੀ ਕੱਟੜ ਹਿੰਦੂਵਾਦੀ ਸੰਸਥਾ ਆਰ. ਐੱਸ. ਐੱਸ ਦੇ ਮੁਖੀ ਮੋਹਨ ਭਾਗਵਤ ਦੇ ਸਲਾਨਾ ਦੁਸਹਿਰੇ ਦੇ ਸਮਾਗਮ ਵਿੱਚ ਦਿੱਤੇ ਭਾਸ਼ਣ ਦਾ ਇਤਿਹਾਸ 'ਚ ਪਹਿਲੀ ਵਾਰ ਦੂਰਦਰਸ਼ਨ ਵੱਲੋਂ ਨਾਗਪੁਰ ਤੋਂ ਸਿੱਧਾ ਪ੍ਰਸਾਰਨ ਕੀਤਾ ਗਿਆ।

ਆਰ. ਐੱਸ. ਐੱਸ ਨੇ ਪੰਜਾਬ ਨੂੰ ਬਣਾਇਆ ਆਪਣੀਆਂ ਸਰਗਰਮੀਆਂ ਦਾ ਕੇਂਦਰ, ਭਾਗਵਤ ਥੋੜੇ ਸਮੇਂ ਅੰਦਰ ਆ ਰਿਹ ਚੌਥੀਵਾਰ ਪੰਜਾਬ

ਆਰ. ਐੱਸ. ਐੱਸ ਨੇ ਪੰਜਾਬ ਦੀ ਧਰਤੀ ਨੂੰ ਆਪਣਾ ਵਿਸ਼ੇਸ਼ ਕਾਰਜ਼ ਖੇਤਰ ਬਣਾਉਦਿਆਂ, ਕੇਂਦਰ ਵਿੱਚ ਆਈ ਭਾਜਪਾ ਸਰਕਾਰ ਤੋਂ ਬਾਅਦ ਇੱਥੇ ਆਮ ਸਰਗਰਮੀਆਂ ਇੱਕੋ ਵਾਰ ਵਧਾ ਦਿੱਤੀਆਂ ਹਨ। ਆਰ. ਐੱਸ. ਐੱਸ ਮੁੱਖੀ ਮੋਹਨ ਦੀ ਬਾਜਪਾ ਸਰਕਾਰ ਬਨਣ ਤੋਂ ਬਾਅਦ ਹੁਣ ਉਹ ਚੌਥੀ ਵਾਰ ਪੰਜਾਬ ਆ ਰਿਹਾ ਹੈ।

ਪੰਜਾਬ ਆਰ. ਐੱਸ. ਐੱਸ ਦੇ ਨਿਸ਼ਾਨੇ ‘ਤੇ, ਮੋਦੀ ਸਰਕਾਰ ਬਨਣ ਤੋਂ ਬਾਅਦ ਮੋਹਨ ਭਾਗਵਤ ਦੀ ਤੀਜੀ ਫੇਰੀ

ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਨਣ ਤੋਂ ਬਾਅਦ ਇਸ ਤਰਾਂ ਲੱਗਦਾ ਹੈ ਕਿ ਕੱਟੜ ਹਿੰਦੂਵਾਦੀ ਜੱਥੇਬੰਦੀ ਆਰ. ਐੱਸ. ਐੱਸ ਨੇ ਪੰਜਾਬ ਨੂੰ ਵਿਸ਼ੇਸ਼ ਕਰਕੇ ਆਪਣੇ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ।ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਥੋੜੇ ਸਮੇਂ ਵਿੱਚ ਹੀ ਆਰ. ਐੱਸ. ਐੱਸ ਮੁਖੀ ਭਾਗਵਤ ਨੇ ਪੰਜਾਬ ਦੇ ਤਿੰਨ ਦੋਰੇ ਕੀਤੇ ਹਨ। ਇਸ ਸਮੇਂ ਭਾਗਵਤ ਦੌਰਾਹੇ ਵਿੱਚ ਆਰ. ਐੱਸ. ਐੱਸ ਵੱਲੋਂ ਸ਼ੁਰੂ ਕੀਤੇ ਗਏ ਪੰਜ ਦਿਨਾਂ ਸਿਖਲਾਈ ਕੈਂਪ ਵਿੱਚ ਆਰ. ਐੱਸ. ਐੱਸ ਕਾਰਕੂਨਾਂ ਨੂੰ ਸੰਬੋਧਨ ਕਰਨ ਆਇਆ ਹੋਇਆ ਹੈ।

ਭਾਗਵਤ ਦੀਆਂ ਸਿੱਖ ਕੌਮ ਵਿਰੁੱਧ ਟਿੱਪਣੀਆਂ ਖਿਲਾਫ, ਦਿੱਲੀ ਦਿਆਂ ਸਿੱਖਾਂ ਨੇ ਆਰ. ਐੱਸ. ਐੱਸ ਦੇ ਦਫਤਰ ਅੱਗੇ ਕੀਤਾ ਰੋਸ ਭਰਪੂਰ ਮੁਜ਼ਾਹਰਾ

« Previous PageNext Page »