ਖਾਸ ਖਬਰਾਂ

ਪੰਜਾਬ ਆਰ. ਐੱਸ. ਐੱਸ ਦੇ ਨਿਸ਼ਾਨੇ ‘ਤੇ, ਮੋਦੀ ਸਰਕਾਰ ਬਨਣ ਤੋਂ ਬਾਅਦ ਮੋਹਨ ਭਾਗਵਤ ਦੀ ਤੀਜੀ ਫੇਰੀ

September 13, 2014 | By

ਦੋਰਾਹਾ, ਲੁਧਿਆਣਾ (12 ਸਤੰਬਰ, 2014): ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਬਨਣ ਤੋਂ ਬਾਅਦ ਇਸ ਤਰਾਂ ਲੱਗਦਾ ਹੈ ਕਿ ਕੱਟੜ ਹਿੰਦੂਵਾਦੀ ਜੱਥੇਬੰਦੀ ਆਰ. ਐੱਸ. ਐੱਸ ਨੇ ਪੰਜਾਬ ਨੂੰ ਵਿਸ਼ੇਸ਼ ਕਰਕੇ ਆਪਣੇ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ।ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਥੋੜੇ ਸਮੇਂ ਵਿੱਚ ਹੀ ਆਰ. ਐੱਸ. ਐੱਸ ਮੁਖੀ ਭਾਗਵਤ ਨੇ ਪੰਜਾਬ ਦੇ ਤਿੰਨ ਦੋਰੇ ਕੀਤੇ ਹਨ। ਇਸ ਸਮੇਂ ਭਾਗਵਤ ਦੌਰਾਹੇ ਵਿੱਚ ਆਰ. ਐੱਸ. ਐੱਸ ਵੱਲੋਂ ਸ਼ੁਰੂ ਕੀਤੇ ਗਏ ਪੰਜ ਦਿਨਾਂ ਸਿਖਲਾਈ ਕੈਂਪ ਵਿੱਚ ਆਰ. ਐੱਸ. ਐੱਸ ਕਾਰਕੂਨਾਂ ਨੂੰ ਸੰਬੋਧਨ ਕਰਨ ਆਇਆ ਹੋਇਆ ਹੈ।

mohan bhagwat

ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਦੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੀ ਇੱਕ ਪੁਰਾਣੀ ਤਸਵੀਰ

ਇਹ ਭਾਗਵਤ ਦੀ ਸ਼ਮੂਲੀਅਤ ਵਾਲਾ ਆਰ. ਐੱਸ. ਐੱਸ ਵਰਕਰਾਂ ਦੀ ਟਰੇਨਿੰਗ ਦਾ ਦੂਜਾ ਕੈਂਪ ਹੈ ਅਤੇ ਉਸਦੀ ਇਹ ਤੀਜੀ ਫੇਰੀ ਹੈ।ਇਸ ਤੋਂ ਪਹਿਲਾਂ ਭਾਗਵਤ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਆਰ. ਐੱਸ. ਐੱਸ ਵਰਕਰਾਂ ਦੀ ਟਰੇਨਿੰਗ ਲਈ ਮਾਨਸਾ ਵਿੱਚ ਆਯੋਜਿਤ ਕੈਂਪ ਵਿੱਚ ਸ਼ਿਰਕਤ ਕਰ ਚੁੱਕਿਆ ਹੈ।

ਹਿੰਦੁਸਤਾਨ ਟਾਇਮਜ਼ ਅਨੁਸਾਰ, ਆਰ. ਐੱਸ. ਐੱਸ ਦੇ ਸਮੁੱਚੇ ਭਾਰਤ ਚੋਂ ਤਕਰੀਬਨ 32 ਦੇ ਕਰੀਬ ਅਹੁਦੇਦਾਰ ਇੱਥੇ ਵਸੰਨਥਲੀ ਜੈਨ ਮੰਦਰ ਵਿੱਚ ਅਯੋਜਿਤ ਸੰਘ ਦੇ ਵਿਚਾਰ ਮੰਥਨ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਆਏ ਹੋਏ ਹਨ।ਵੀਚਾਰ ਮੰਥਨ ਪ੍ਰੋਗਰਾਮ ਦੇ ਚੌਥੇ ਦਿਨ ਵੀਰਵਾਰ ਨੂੰ ਪੰਜਾਬ ਨਾਲ ਸਬੰਧਿਤ ਵਿਸ਼ੇਸਸ਼ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ।

ਆਰ. ਐੱਸ. ਐੱਸ ਦੇ ਅਹੁਦੇਦਾਰਾਂ ਵੱਲੋਂ ਵੀਰਵਾਰ ਨੂੰ ਪੰਜਾਬ ਦੇ ਰਾਜਸੀ ਹਾਲਾਤਾਂ ‘ਤੇ ਚਰਚਾ ਕੀਤੀ ਗਈ। ਇਹ ਪਤਾ ਲੱਗਿਆ ਹੈ ਕਿ ਸੰਘ ਨੇ ਪੰਜਾਬ ਵਿੱਚ ਭਾਜਪਾ ਦੇ ਢਾਂਚੇ ਨੂੰ ਮਜਬੂਤ ਕਰਨ ‘ਤੇ ਵੀ ਜ਼ੋਰ ਦਿੱਤਾ।ਇੱਕ ਅਦਰੂਨੀ ਸੂਤਰ ਦੇ ਦੱਸਣ ਮੁਤਾਬਕ ਸ਼ਹਿਰੀ ਖੇਤਰ ਵਿੱਚ ਮੈਬਰਾਂ ਨੂੰ ਭਾਰਤੀ ਕਰਨ ਦੀ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਭਾਵੇਂ ਕਿ ਸੰਘ ਮੁਖੀ ਭਾਗਵਤ ਨੇ ਮੀਡੀਆ ਨਾਲ ਗੱਲ ਨਹੀਂ ਕਤਿੀ, ਪਰ ਸੰਘ ਦੇ ਕੌਮੀ ਬੁਲਾਰੇ ਡਾ. ਮਨਮੋਹਨ ਵੈਦਿਕ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਸੰਘ ਮੈਬਰਾਂ ਦੀ ਭਰਤੀ ਨੂੰ ਬੜਾ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ।

ਵੈਦਿਕ ਨੇ ਕਿਹਾ ਕਿ ਸੰਘ ਨੇ ਇੰਟਰਨੈੱਟ ‘ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਇਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹਰ ਮਹੀਨੇ ਲੱਗਭਗ 2,000 ਮੈਂਬਰ ਆਨ ਲਾਇਨ ਭਰਤੀ ਹੋ ਰਹੇ ਹਨ।

ਉਸਨੇ ਕਿਹਾ ਕਿ ਘੱਟੋ ਘੱਟ 10,000 ਇਲੈਕਟਰੋਨਿਕ ਮੀਡੀਆ ਮਾਹਿਰ ਮੈਂਬਰ ਬਣ ਚੁੱਕੇ ਹਨ ਅਤੇ ਇਹ ਗਿਣਤੀ ਆਏ ਦਿਨ ਵੱਧਦੀ ਜਾਂਦੀ ਹੈ।

“ਸਾਡੀ ਵੈੱਬਸਾਈਟ ਨੇ ਲੋਖਾਂ ਨੂੰ ਵੱਡੇ ਪੱਧਰ ‘ਤੇ ਆਪਣੇ ਵੱਲ ਖਿੱਚਿਆ ਹੈ ਅਤੇ ਉਸ ਰਾਂਹੀ ਹਰ ਮਹੀਨੇ ਸਾਡੇ ਹਾਜ਼ਾਰਾਂ ਮੈਂਬਰ ਬਣ ਰਹੇ ਹਨ।ਸੰਨ 2012 ਵਿੱਚ ਵੈਬਸਾਈਟ ਰਾਹੀ ਹਰ ਮਹੀਨੇ ਔਸਤਨ 2,000 ਮੈਂਬਰ ਬਣਦੇ ਸਨ ਅਤੇ 2013 ਵਿੱਚ ਇਹ ਵੱਧਕੇ 2,500 ਹੋ ਗਏ।ਇਸ ਸਾਲ ਸਿਰਫ ਇਕੱਲੇ ਅਗਸਤ ਵਿੱਚ 13,000 ਮੈਂਬਰ ਸਾਡੀ ਇਸ ਵੈੱਬਸਾਈਟ ਰਾਹੀ ਬਣੇ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,