ਸਿਆਸੀ ਖਬਰਾਂ

ਮੋਹਨ ਭਾਗਵਤ ਨੇ ਫਿਰ ਛੇੜਿਆ ਹਿੰਦੂਤਵ ਦਾ ਰਾਗ ਕਿਹਾ, ਹਿੰਦੂਤਵ ਭਾਰਤ ਦੀ ਕੌਮੀ ਪਛਾਣ

October 4, 2014 | By

Bhagwat1ਨਾਗਪੁਰ (3 ਅਕਤੂਬਰ, 2014): ਆਰ.ਐਸ.ਐਸ. ਦੇ 89ਵੇਂ ਸਥਾਪਨਾ ਦਿਹਾੜੇ ਮੌਕੇ ਇੱਥੇ ਰੇਸ਼ਮਬਾਗ਼ ਮੈਦਾਨ ‘ਚ ਸੰਘ ਕਾਰਕੁਨਾਂ ਨੂੰ ਅਪਣੇ ਸੰਬੋਧਨ ‘ਚ ਸੰਘ ਮੁਖੀ ਮੋਹਨ ਭਾਗਵਤ ਨੇ ਹਿੰਦੂਤਵ ਨੂੰ ਭਾਰਤ ਦੀ ‘ਕੌਮੀ ਪਛਾਣ’ ਕਰਾਰ ਦਿਤਾ ਅਤੇ ਕਿਹਾ ਕਿ ਏਕਤਾ ਦਾ ਤਾਣਾ-ਬਾਣਾ ਇਸ ਦੀ ਵੰਨ-ਸੁਵੰਨਤਾ ‘ਚੋਂ ਹੋ ਕੇ ਲੰਘਦਾ ਹੈ।

ਆਪਣੇ ਭਾਸ਼ਣ ਦੌਰਾਨ ਮੋਦੀ ਸਰਕਾਰ ਦੀ ਪ੍ਰਸੰਸਾ ਕਰਦਿਆਂ ਉਸਨੇ ਕਿਹਾ ਕਿ ਕੌਮੀ ਸੁਰੱਖਿਆ, ਅਰਥਚਾਰੇ ਅਤੇ ਕੌਮਾਂਤਰੀ ਰਿਸ਼ਤਿਆਂ ਨਾਲ ਜੁੜੇ ਵਿਸ਼ਿਆਂ ‘ਤੇ ਕੀਤੀਆਂ ਪਹਿਲਾਂ ਸਲਾਹਣਯੋਗ ਹਨ।

ਸੰਘ ਮੁਖੀ ਨੇ ਆਪਣੇ ਭਾਸਣ ਦੌਰਾਨ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਆਉਣ ਨਾਲ ਸਾਕਾਰਾਤਮਕ ਸੰਕੇਤ ਮਿਲ ਰਹੇ ਹਨ ਜਿਸ ਨਾਲ ਲੋਕਾਂ ਅੰਦਰ ਇਹ ਉਮੀਦ ਜਾਗੀ ਹੈ ਕਿ ਭਾਰਤ ਕੌਮਾਂਤਰੀ ਮੰਚ ‘ਤੇ ਮਜ਼ਬੂਤ ਹੋ ਕੇ ਉੱਭਰ ਰਿਹਾ ਹੈ। ਉਨ੍ਹਾਂ ਕਿਹਾ, ”ਸਾਡੇ ਕੋਲ ਤਬਦੀਲੀ ਲਈ ਜਾਦੂ ਦੀ ਛੜੀ ਨਹੀਂ ਹੈ ਪਰ ਸਰਕਾਰ ਵਚਨਬੱਧ ਦਿਖ ਰਹੀ ਹੈ।”

ਉਸਨੇ ਗਾਂਵਾਂ ਨੂੰ ਮਾਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ‘ਤੇ ਮੁਕੰਮਲ ਰੋਕ ਲਾਈ ਜਾਣੀ ਚਾਹੀਦੀ ਹੈ ਅਤੇ ਕਿਹਾ ਕਿ ਹਰ ਪਿੰਡ ਅਤੇ ਗਲੀ ‘ਚ ਆਰ.ਐਸ.ਐਸ. ਦੀ ਬ੍ਰਾਂਚ ਖੋਲ੍ਹਣ ਦੀ ਜ਼ਰੂਰਤ ਹੈ ਜਿਸ ਨਾਲ ਦੇਸ਼ ਉਸਾਰੀ ਦੇ ਕੰਮਾਂ ‘ਚ ਮਦਦ ਮਿਲ ਸਕੇ ਆਰ.ਐਸ.ਐਸ. ਦੀ ਸਥਾਪਨਾ ਦੁਸਹਿਰੇ ਵਾਲੇ ਦਿਨ ਹੀ ਸਾਲ 1925 ‘ਚ ਨਾਗਪੁਰ ਵਿਖੇ ਕੀਤੀ ਗਈ ਸੀ।

ਭਾਗਵਤ ਦੇ ਭਾਸ਼ਣ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਜਕ ਸੁਧਾਰ ਨਾਲ ਜੁੜੇ ਮੁੱਦੇ ਜੋ ਉਨ੍ਹਾਂ ਚੁਕੇ ਹਨ ਉਹ ਅੱਜ ਬਹੁਤ ਢੁਕਵੇਂ ਹਨ।

ਜ਼ਿਕਰਯੋਗ ਹੈ ਕਿ ਆਰ. ਐੱਸ. ਐੱਸ ਮੁਖੀ ਵੱਲੋਂ ਦੁਸਹਿਰੇ ਅਤੇ ਆਰ. ਐੱਸ .ਐੱਸ ਦੇ ਸਥਾਪਨਾ ਦਿਹਾੜੇ ‘ਤੇ ਦਿੱਤੇ ਗਏ ਉਪਰੋਕਤ ਭਾਸ਼ਣ ਦਾ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਟੀ.ਵੀ ਚੈਨਲ ਦੂਰਦਰਸ਼ਨ ਨੇ ਇਤਿਹਾਸ ‘ਚ ਪਹਿਲੀ ਵਾਰ ਨਾਗਪੁਰ ਤੋਂ ਸਿੱਧਾ ਪ੍ਰਸਾਰਣ ਕੀਤਾ, ਜਿਸਦੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਗਈ।

ਦੂਰਦਰਸ਼ਨ ਵੱਲੋਂ ਕੀਤੇ ਸਿੱਧੇ ਪ੍ਰਸਾਰਣ ਦੀ ਨਿਖੇਧੀ ਕਰਦਿਆਂ ਕਾਂਗਰਸ ਦੇ ਬੁਲਾਰੇ ਸੰਦੀਪ ਦੀਕਿਸ਼ਤ ਨੇ ਕਿਹਾ ਕਿ ਇਹ ਇੱਕ ਗਲਤ ਖਤਰਨਾਕ ਰਵਾਇਤ ਹੈ। ਆਰ. ਐੱਸ. ਐੱਸ ਕੋਈ ਸਰਬਸਾਂਝੀ ਜੱਥੇਬੰਦੀ ਨਹੀਂ, ਇਹ ਇੱਕ ਵਿਵਾਦਮਈ ਸੰਸਥਾ ਹੈ ਅਤੇ ਇਸਦੇ ਮੁਖੀ ਦਾ ਸਰਕਾਰੀ ਚੈਨਲ ਤੋਂਸਿੱਧਾ ਪ੍ਰਸਾਰਣ ਕਰਨਾ ਬਹੁਤ ਖਤਰਨਾਕ ਪਿਰਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,