Tag Archive "movie-nanakshah-fakeer"

“ਨਾਨਕ ਸ਼ਾਹ ਫਕੀਰ” ਫਿਲਮ ਨੂੰ ਐਵਾਰਡ ਨਾਲ ਸਰਕਾਰੀ ਕੁਚਾਲਾਂ ਬੇਪਰਦ ਹੋਈਆਂ – ਯੂਨਾਈਟਿਡ ਖਾਲਸਾ ਦਲ ਯੂ.ਕੇ.

ਐਮੀਨੇਸ਼ਨ ਫਿਲਮ ਚਾਰ ਸਾਹਿਬਜਾਦਿਆਂ ਤੋਂ ਅਣਕਿਆਸੀ ਕਮਾਈ ਹੋਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ,ਗੁਰੂ ਪਰਿਵਾਰ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਦਮ ਵਧ ਗਿਆ ਹੈ। ਫਿਲਮ ਇੰਡਸਰਟੀ ਨਾਲ ਜੁੜੇ ਵਪਾਰੀ ਲੋਕਾਂ ਵਿੱਚ ਸਿੱਖ ਧਰਮ ਬਾਰੇ ਫਿਲਮਾਂ ਬਣਾਉਣ ਦੀ ਹੋੜ ਲੱਗ ਗਈ ਹੈ । ਇਸੇ ਹੀ ਕੜੀ ਅਧੀਨ ਹਰਿੰਦਰ ਸਿੱਕਾ ਵਲੋਂ ਫਿਲਮ “ਨਾਨਕ ਸ਼ਾਹ ਫਕੀਰ” ਬਣਾ ਕੇ ਸਿੱਖ ਕੌਮ ਨਾਲ ਸਿਧਾਂਤਕ ਤੌਰ ਤੇ ਵੱਡਾ ਖਿਲਵਾੜ ਕਰਨ ਦਾ ਅਸਫਲ ਯਤਨ ਕੀਤਾ ਗਿਆ ਸੀ ।

“ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਨੂੰ ਗੁਰੂ ਸਾਹਿਬ ਅਤੇ ਬੇਬੇ ਨਾਨਕੀ ਨਾਲ ਸਬੰਧਿਤ ਦ੍ਰਿਸ਼ ਫਿਲਮ ਚੋਂ ਹਟਾਉਣ ਲਈ ਹੁਕਮ ਦਿੱਤਾ ਜਾਵੇ: ਪੰਜੌਲੀ

ਫਿਲਮ "ਨਾਨਕਸ਼ਾਹ ਫਕੀਰ" ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦ੍ਰਿਸ਼ਮਾਨ ਕਰਨ ਕਰਕੇ ਸਿੱਖ ਕੋਮ ਵਿੱਚ ਵਿਆਪਕ ਪੱਥਰ 'ਤੇ ਰੋਸ ਫੈਲਦਾ ਜਾ ਰਿਹਾ ਹੈ। ਸਿੱਖ ਪ੍ਰੰਪਰਾਵਾਂ ਦੀ ਪਵਿੱਤਰਤਾ ਨੂੰ ਦਰਕਿਨਾਰ ਕਰਦਿਆਂ ਫਿਲਮ ਦੇ ਨਿਰਮਾਤਾ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਫਿਲਮ ਵਿੱਚ ਵਿਖਾ ਦਿੱਤਾ ਹੈ, ਜਿਸ ਕਰਕੇ ਕੌਮ ਵਿੱਚ ਨਰਾਜ਼ਗੀ ਅਤੇ ਰੋਹ ਵੱਧਦਾ ਜਾ ਰਿਹਾ ਹੈ।