Tag Archive "political-sikh-prisoners"

ਬੰਦੀ ਸਿੰਘ ਭਾਈ ਸੁਬੇਗ ਸਿੰਘ 2012 ਦੇ ਇਕ ਕੇਸ ਵਿਚੋਂ ਲੁਧਿਆਣਾ ਅਦਾਲਤ ਵਲੋਂ ਬਰੀ

ਲੁਧਿਆਣਾ ਦੇ ਐਡੀਸ਼ਨਲ ਸੈਸ਼ਨਜ਼ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ ਭਾਈ ਸੁਬੇਗ ਸਿੰਘ ਨੂੰ ਐਨ.ਡੀ.ਪੀ.ਐੱਸ 2012 ਦੇ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ। ਡਵੀਜ਼ਨ ਨੰਬਰ 7 ਦੀ ਪੁਲਿਸ ਵਲੋਂ 6/4/2012 ਨੂੰ ਮੁਕੱਦਮਾ ਨੰਬਰ 147 ਦੇ ਤਹਿਤ ਇਹ ਕੇਸ ਦਾਇਰ ਕੀਤਾ ਗਿਆ ਸੀ। ਪੁਲਿਸ ਕੇਸ ਮੁਤਾਬਕ ਜੇਲ੍ਹ ਦੀ ਇਕ ਬੈਰਕ ਦੀ ਤਲਾਸ਼ੀ ਦੌਰਾਨ 7 ਗਰਾਮ ਹੈਰੋਇਨ ਬਾਥਰੂਮ ਦੀ ਕੰਧ ਵਿਚੋਂ ਮਿਲੀ ਸੀ।

ਪੰਥਕ ਆਗੂਆਂ ਦੀ ਫੜੋਫੜਾਈ ਦੀ ਭਾਈ ਜਗਤਾਰ ਸਿੰਘ ਹਾਵਰਾ ਨੇ ਕੀਤੀ ਨਿਖੇਧੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਦਿੱਲੀ ਵਿੱਚ ਹੋਰ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਬਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਅਜ ਫਿਰ ਬੇੜੀਆਂ ਅਤੇ ਹੱਥਕੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ 5 ਦਸੰਬਰ ਨੂੰ ਹੋਵੇਗੀ।

ਬਾਦਲ ਤੋਂ “ਫਕਰ-ਏ-ਕੌਮ” ਖਿਤਾਬ ਵਾਪਸ ਲੈਣ ਲਈ ਜੱਥੇਦਾਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ

ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ, ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ, ਅਖੰਡ ਕੀਰਤਨੀ ਜਥਾ ਤੇ ਏਕਨੂਰ ਖਾਲਸਾ ਫ਼ੌਜ ਦੇ ਆਗੂਆਂ ਨੇ ਅੱਜ ਇੱਥੇ ਇੱਕ ਇਕੱਤਰਤਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ "ਫਖ਼ਰ-ਏ ਕੌਮ" ਖਿਤਾਬ ਵਾਪਸ ਲੈਣ ਦੀ ਮੰਗ ਕਰਨ ਦਾ ਫੈਸਲਾ ਕੀਤਾ ਹੈ।

ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਮੁਖੀ ਭਾਈ ਗੁਰਦੀਪ ਸਿੰਘ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੋਏ ਰਿਹਾਅ

ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਮੁਖੀ ਸ੍ਰ. ਗੁਰਦੀਪ ਸਿੰਘ ਬਠਿੰਡਾ ਨੂੰ 19 ਜੁਲਾਈ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲਗਤਾਰ ਜੇਲ ਵਿੱਚ ਰੱਖਣ ਲਈ ਪੁਲਿਸ ਇੱਕ ਤੋਂ ਬਾਅਦ ਇੱਕ ਝੂਠਾ ਕੇਸ ਪਾ ਰਹੀ ਸੀ , ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਰਿਹਾਅ ਕਰ ਦਿੱਤਾ ।

ਬਾਪੂ ਸੂਰਤ ਸਿੰਘ ਨੂੰ ਮਿਲਣ ਤੋਂ ਬਾਬਾ ਢੱਡਰੀਆਂ ਵਾਲੇ ਨੂੰ ਪੁਲਿਸ ਨੇ ਰੋਕਿਆ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਸੂਰਤ ਸਿੰਘ ਖਾਲਸਾ ਨੇ ਡੀਐਮਸੀ ਹਸਪਤਾਲ ਵਿੱਚ ਅੱਜ ਮਿਲਣ ਦੇ ਲਈ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਜਥੇ ਦੇ ਨਾਲ ਪਹੁੰਚੇ ।ਵਾਰ ਵਾਰ ਕਹਿਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਬਾਬਾ ਰਣਜੀਤ ਸਿੰਘ ਨੂੰ ਖਾਲਸਾ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ।

ਭਾਰਤੀ ਸਰਵ-ਉੱਚ ਅਦਾਲਤ ਨੇ ਕੈਦੀਆਂ ਦੀ ਅਗੇਤੀ ਰਿਹਾਈ ‘ਤੇ ਲੱਗੀ ਰੋਕ ਹਟਾਉਣ ਤੋਂ ਕੀਤਾ ਇਨਕਾਰ, ਮਾਮਲੇ ਦੇ ਨਿਪਟਾਰੇ ਲਈ ਹੋਵੇਗੀ ਲਗਾਤਾਰ ਸੁਣਵਾਈ

ਭਾਰਤੀ ਸਰਵ-ਉੱਚ ਅਦਾਲਤ ਨੇ ਵੱਖ-ਵੱਖ ਸੂਬਾ ਸਰਕਾਰਾਂ ਦੀ ਅਪੀਲ ਦਰਨਿਕਾਰ ਕਰਦਿਆਂ ਉਮਰ ਕੈਦੀਆਂ ਦੀ ਅਗੇਤੀ ਰਿਹਾਈ ਲੱਗੀ ਰੋਕ ਹਟਾਉਣ ਤੋਂ ਇਨਕਾਰ ਦਿੱਤਾ ਹੈ।

ਭਾਈ ਹਵਾਰਾ ਨੂੰ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਮਾਮਲੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

ਸਿੱਖ ਸੰਘਰਸ਼ ਦੌਰਾਨ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਦੇ ਪੈਰਾਂ ਨੂੰ ਬੇੜੀਆਂ ਪਾਕੇ ਅਦਾਲਤ ਵਿੱਚ ਪੇਸ਼ ਕਰਨ ਦੇ ਕੇਸ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗੀ ਹੈ।

ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਪਿੰਡ ਹਸਨਪੁਰ ਵਿੱਚ ਪੰਥਕ ਕਾਨਫਰੰਸ ਕੱਲ ਹੋਵੇਗੀ

ਸ਼੍ਰੀ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਹੋਏ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਹੋਣੀ ਸੰਵਾਰਨ ਘਰੋਂ ਨਿਕਲੇ ਸਿੱਖ ਨੌਜਵਾਨ ਜੋ ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਰਵੱਈਏ ਕਾਰਣ ਅਜੇ ਵੀ ਜੇਲਾਂ ਵਿੱਚ ਬੰਦ ਹਨ।ਭਾਰਤ ਸਰਕਾਰ ਅਜਿਹੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਨਹੀਂ ਕਰਨਾ ਚਾਹੁੰਦੀ, ਭਾਂਵੇ ਕਿ ਕਾਨੂੰਨੀ ਤੌਰ 'ਤੇ ਉਹ ਰਿਹਾਈ ਦੇ ਹੱਕਦਾਰ ਹਨ।

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ‘ਤੇ ਰਿਹਾਈ ਵਾਸਤੇ ਅਰਜ਼ੀ ਅਗਲੇ ਹਫਤੇ ਦਾਇਰ ਕਰਨ ਦੀ ਸੰਭਾਵਨਾ

ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਪੈਰੋਲ ਦੇਣ ਸਬੰਧੀ ਉਨ੍ਹਾਂ 'ਤੇ ਦਰਜ਼ ਦੋ ਪੁਰਾਣੇ ਕੇਸ ਅੜਿੱਕਾ ਬਣ ਰਹੇ ਸਨ ਤੇ ਉਨ੍ਹਾਂ ਦੇ ਹੱਲ ਹੋਣ ਉਪਰੰਤ ਹੀ ਪੈਰੋਲ ਮਿਲਣੀ ਸੰਭਵ ਹੋ ਸਕੇਗੀ। ਉਮੀਦ ਹੈ ਕਿ ਇਹ ਦੋਵੇਂ ਕੇਸ ਜਲਦੀ ਹੱਲ ਹੋ ਜਾਣਗੇ। ਇਨ੍ਹਾਂ ਤੱਥਾਂ ਦਾ ਪ੍ਰਗਟਾਵਾ ਬੰਦੀ ਸਿੰਘ ਰਿਹਾਈ ਕਮੇਟੀ ਦੇ ਕਨਵੀਨਰ ਗੁਰਬਖਸ਼ ਸਿੰਘ ਬਠਿੰਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ।

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜੱਥੇਬੰਦੀਆਂ ਬਾਦਲ ਦੀ ਰਿਹਾਇਸ਼ ਦਾ ਅੱਜ ਕਰਨਗੀਆਂ ਘੇਰਾਉ

ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾੲਸ਼ਿ ਦਾ ਘੇਰਾਉ ਕੀਤਾ ਜਾਵੇਗਾ।

« Previous PageNext Page »