Tag Archive "political-sikh-prisoners"

Bhai Jagtar Singh Hawara

ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਮਰਾਲਾ ਦੇ ਸੱਤ ਕੇਸ ਖਤਮ

ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਮਰਾਲਾ ਦੇ ਸੱਤ ਕੇਸ 21 ਫਰਵਰੀ ਨੂੰ ਖਤਮ ਹੋ ਗਏ ਹਨ।

ਰੋਪੜ ਅਦਾਲਤ ਵਲੋਂ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ

ਰੋਪੜ ਦੀ ਇਕ ਅਦਾਲਤ ਵਲੋਂ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ 25 ਸਾਲ ਪੁਰਾਣੇ ਟਾਡਾ ਕੇਸ ਵਿਚੋਂ ਬਰੀ ਕਰ ਦਿੱਤਾ। 1992 ਦੇ ਟਾਡਾ ਅਤੇ ਅਸਲਾ ਐਕਟ ਦੇ ਇਸ ਕੇਸ ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਫੈਸਲਾ ਸੁਣਾਇਆ।

ਹਾਈਕੋਰਟ ਵਲੋਂ ਬਰੀ ਹੋਣ ਦੇ ਬਾਵਜੂਦ ਵੀ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਮੱਖਣ ਸਿੰਘ ਨੂੰ ਨਹੀਂ ਛੱਡਿਆ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਨ੍ਹਾਂ ਨੇ ਸਿਆਸੀ ਸਿੱਖ ਕੈਦੀਆਂ ਦੀ ਸੂਚੀ ਬਣਾਈ ਹੈ, ਨੇ ਹਾਈ ਕੋਰਟੀ ਨੂੰ ਇਕ ਚਿੱਠੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਹੈ ਜਿਸ ਵਿਚ ਉਨ੍ਹਾਂ ਖਦਸ਼ਾ ਜਾਹਰ ਕੀਤਾ ਹੈ ਕਿ ਸਿਆਸੀ ਸਿੱਖ ਕੈਦੀ ਮੱਖਣ ਸਿੰਘ ਨੂੰ ਪੰਜਾਬ ਪੁਲਿਸ ਵਲੋਂ ਕਿਸੇ ਝੂਠੇ ਕੇਸ ਵਿਚ ਫਸਾਇਆ ਜਾ ਸਕਦਾ ਹੈ।

ਭਾਈ ਮੱਖਣ ਸਿੰਘ ਗਿੱਲ ਪਿੰਡ ਨੂਰਪੁਰ ਜੱਟਾਂ ਹਾਈ ਕੋਰਟ ਵਲੋਂ ਬਰੀ

ਭਾਈ ਮੱਖਣ ਸਿੰਘ ਉਰਫ ਗਿੱਲ ਪੁੱਤਰ ਸ. ਦੀਵਾਨ ਸਿੰਘ ਪਿੰਡ ਨੂਰਪੁਰ ਜੱਟਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਅੱਜ ਹਾਈ ਕੋਰਟ ਵਲੋਂ ਬਰੀ ਕਰ ਦਿੱਤਾ ਗਿਆ। ਭਾਈ ਮੱਖਣ ਸਿੰਘ ਨਾਲ ਇਸ ਕੇਸ ਵਿਚ ਭਾਈ ਪਾਲ ਸਿੰਘ ਫਰਾਂਸ ਅਤੇ ਭਾਈ ਗੁਰਮੁੱਖ ਸਿੰਘ ਵੀ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹਨ। ਸਾਲ 2010 ਦੇ ਇਸ ਕੇਸ ਵਿਚ ਤਿੰਨਾਂ ਸਿੰਘਾਂ ਨੂੰ ਅਸਲਾ ਐਕਟ, ਧਮਾਕਾਖੇਜ਼ ਸਮੱਗਰੀ ਐਕਟ, ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ 10 ਸਾਲ ਦੀ ਸਜ਼ਾ ਅੰਮ੍ਰਿਤਸਰ ਦੀ ਇਕ ਅਦਾਲਤ ਵਲੋਂ ਸੁਣਾਈ ਗਈ ਸੀ।

ਸੁਪਰੀਮ ਕੋਰਟ ਵਲੋਂ ਬਹੁ-ਚਰਚਿਤ 1987 ਲੁਧਿਆਣਾ ਬੈਂਕ ਡਕੈਤੀ ਕੇਸ ਬਰੀ

ਪੰਜਾਬ ਵਿਚ ਖਾੜਕੂਵਾਦ ਦੌਰਾਨ 1987 ਵਿਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਮਿਲਰ ਗੰਜ ਵਿਚ ਹੋਈ 5 ਕਰੋੜ 70 ਲੱਖ ਦੇ ਬਹੁਚਰਚਿਤ ਡਕੈਤੀ ਕੇਸ ਨੂੰ ਕੱਲ੍ਹ (10 ਜਨਵਰੀ) ਸੁਪਰੀਮ ਕੋਰਟ ਦੇ ਜਸਟਿਸ ਪਿਨਾਕੀ ਘੋਸ਼ ਤੇ ਜਸਟਿਸ ਨਾਰੀਮਾਨ ਦੇ ਦੋਹਰੇ ਬੈਂਚ ਨੇ ਬਾ-ਇੱਜ਼ਤ ਬਰੀ ਕਰ ਦਿੱਤਾ।

ਟਾਡਾ ਕੇਸ (ਲੁਧਿਆਣਾ ਬੈਂਕ ਡਕੈਤੀ) ‘ਚ ਬੰਦ 10 ਸਿੱਖਾਂ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ

ਭਾਰਤ ਦੀ ਸੁਪਰੀਮ ਕੋਰਟ ਨੇ ਅੱਜ 1987 ਦੇ ਟਾਡਾ ਕੇਸ 'ਚ ਬੰਦ 10 ਬਜ਼ੁਰਗ ਸਿੱਖਾਂ ਨੂੰ ਬਰੀ ਕੀਤਾ। 1986 'ਚ ਲੁਧਿਆਣਾ ਬੈਂਕ ਡਕੈਤੀ ਕੇਸ 'ਚ 2012 'ਚ ਲੁਧਿਆਣਾ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ 10 ਬਜ਼ੁਰਗ ਸਿੱਖਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ।

ਚੰਡੀਗੜ੍ਹ ‘ਚ ਹੋਏ 1999 ਦੇ ਬੰਬ ਧਮਾਕੇ ਕੇਸ ‘ਚ ਬੀ.ਟੀ.ਐਫ.ਕੇ. ਮੁਖੀ ਰਤਨਦੀਪ ਸਿੰਘ ਬਰੀ

ਚੰਡੀਗੜ੍ਹ ਦੇ ਸੈਕਟਰ 34 'ਚ ਪੈਂਦੇ ਪਾਸਪੋਰਟ ਦਫਤਰ ਦੇ ਸਾਹਮਣੇ ਪਾਰਕਿੰਗ 'ਚ ਹੋਏ ਬੰਬ ਧਮਾਕਾ ਕੇਸ 'ਚ ਭਾਈ ਰਤਨਦੀਪ ਸਿੰਘ ਮੁਖੀ ਬੀ.ਟੀ.ਐਫ.ਕੇ. ਨੂੰ ਚੰਡੀਗੜ੍ਹ ਦੀ ਇਕ ਅਦਾਲਤ ਨੇ ਅੱਜ ਬਰੀ ਕਰ ਦਿੱਤਾ ਹੈ।

ਨਾਭਾ ਜੇਲ੍ਹ ਬ੍ਰੇਕ: ਹਰਮਿੰਦਰ ਸਿੰਘ ਮਿੰਟੂ 7 ਦਿਨ ਦੇ ਪੁਲਿਸ ਰਿਮਾਂਡ ‘ਤੇ

ਮੀਡੀਆ ਰਿਪੋਰਟਾਂ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਨੂੰ ਪੰਜਾਬ ਅਤੇ ਦਿੱਲੀ ਪੁਲਿਸ ਦੇ ਸਾਂਝੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਭਾਈ ਲਹੌਰੀਆ ਆਪਣੀ ਮਾਤਾ ਈਸ਼ਰ ਕੌਰ ਦੀ ਅੰਤਮ ਅਰਦਾਸ ‘ਚ ਹੋਏ ਸ਼ਾਮਲ

ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸਿਆਸੀ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦੇ ਮਾਤਾ ਈਸ਼ਰ ਕੌਰ ਜੋ ਕਿ 12 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਅੰਤਮ ਅਰਦਾਸ ਕੱਲ੍ਹ ਪਿੰਡ ਕਸਬਾ ਭਰਾਲ ਵਿਖੇ ਹੋਈ। ਭਾਈ ਲਾਹੌਰੀਆ ਨੂੰ ਅੰਤਮ ਅਰਦਾਸ 'ਚ ਸ਼ਾਮਲ ਹੋਣ ਲਈ ਤਿੰਨ ਘੰਟੇ ਦੀ ਪੁਲਿਸ ਹਿਰਾਸਤ 'ਚ ਛੁੱਟੀ ਦਿੱਤੀ ਗਈ ਸੀ। ਭੋਗ ਮੌਕੇ ਕਾਫੀ ਗਿਣਤੀ ਵਿਚ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ, ਜਿਨ੍ਹਾਂ ਨੇ ਮਾਤਾ ਈਸ਼ਰ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਭਾਈ ਦਇਆ ਸਿੰਘ ਲਾਹੌਰੀਆ ਦੇ ਮਾਤਾ ਜੀ ਈਸ਼ਰ ਕੌਰ (105) ਅਕਾਲ ਚਲਾਣਾ ਕਰ ਗਏ

ਸਿਆਸੀ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਜੋ ਕਿ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੇ ਮਾਤਾ ਜੀ ਅੱਜ (12 ਸਤੰਬਰ) ਸਵੇਰੇ 9 ਵਜੇ ਆਪਣੇ ਪਿੰਡ ਕਸਬਾ ਵਿਖੇ ਅਕਾਲ ਚਲਾਣਾ ਕਰ ਗਏ।

« Previous PageNext Page »