Tag Archive "pollution"

ਪੰਜਾਬ ਦੇ ਨਿਕਾਸੀ ਢਾਂਚੇ (ਡਰੇਨਾਂ) ਦੇ ਪ੍ਰਦੂਸ਼ਣ ਤੇ ਹੋਈ ਅਹਿਮ ਚਰਚਾ

ਬੁੱਢੇ ਦਰਿਆ ਤੋਂ ਇਲਾਵਾ ਪੰਜਾਬ ‘ਚ ਕਈ ਅਜਿਹੀਆਂ ਡਰੇਨਾਂ ਹਨ, ਜਿਨ੍ਹਾਂ ਚ ਪ੍ਰਦੂਸ਼ਣ ਦਾ ਪੱਧਰ ਬੁੱਢੇ ਦਰਿਆ ਵਰਗਾ ਹੀ ਹੈ ।

ਰੰਗ ਬਿਰੰਗੇ ਕੱਪੜੇ ਬਣਾਉਂਦਿਆਂ ਆਪ ਬੇਰੰਗ ਹੋਇਆ ਸ਼ਹਿਰ ਲੁਧਿਆਣਾ

ਲੁਧਿਆਣਾ ਸ਼ਹਿਰ ਆਪਣੇ ਕੱਪੜਿਆਂ ਦੇ ਕਾਰਖਾਨਿਆਂ ਕਰਕੇ 'ਪੂਰਬ ਦੇ ਮੈਨਚੈਸਟਰ' (ਮੈਨਚੈਸਗਰ ਇੰਗਲੈਂਡ ਦਾ ਪ੍ਰਸਿੱਧ ਉਦੌਗਿਕ ਸ਼ਹਿਰ ਹੈ), ਵਜੋਂ ਜਾਣਿਆ ਜਾਂਦਾ ਹੈ। ਪੂਰੇ ਮੁਲਕ ਦੇ ਊਨੀ ਕੱਪੜਿਆਂ ਦਾ 80 ਫੀਸਦ ਏਥੇ ਹੀ ਬਣਦਾ ਹੈ। ਪੰਜਾਬ 'ਚ ਲੱਗੇ ਸਾਰੇ ਕਾਰਖਾਨਿਆਂ ਦਾ ਤੀਜਾ ਹਿੱਸਾ ਲੁਧਿਆਣੇ ਸ਼ਹਿਰ 'ਚ ਕੇਂਦਰਿਤ ਹੈ ਤੇ ਇਹਦੇ ਵਿੱਚ ਕੱਪੜੇ ਬਣਾਉਣ ਦੇ ਕਾਰਖਾਨੇ ਪ੍ਰਮੁੱਖ ਹਨ। ਇੱਥੇ ਨਿਟਵਿਅਰ ਅਤੇ ਹੋਜ਼ਰੀ ਕਪਾਹ, ਪੋਲੀਸਟਰ ਅਤੇ ਅਕਰੀਲਿਕ ਧਾਗਿਆਂ ਨਾਲ ਅੱਜਕਲ੍ਹ ਪ੍ਰਚਲਤ ਕੱਪੜੇ ਬਣਾਏ ਜਾਂਦੇ ਹਨ।

ਵਾਤਾਵਰਣ ਦਾ ਖਿਆਲ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੇ ਆਤਿਸ਼ਬਾਜ਼ੀ ਦਾ ਸਮਾਂ ਘਟਾ ਕੇ ਸਿਰਫ 10 ਮਿੰਟ ਕੀਤਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਸਿਰਫ 10 ਮਿੰਟ ਲਈ ਹੀ ਆਤਿਸ਼ਬਾਜ਼ੀ ਕੀਤੀ ਜਾਏਗੀ।

ਦਿੱਲੀ ’ਚ ਪ੍ਰਦੂਸ਼ਣ: ਪੰਜਾਬ ਨੇ ਕਿਹਾ ਅਸੀਂ ਜ਼ਿੰਮੇਵਾਰ ਨਹੀਂ; ਬਾਦਲ ਨੇ ਕੇਜਰੀਵਾਲ ਦਾ ਅਸਤੀਫਾ ਮੰਗਿਆ

ਦਿੱਲੀ ’ਚ ਪ੍ਰਦੂਸ਼ਣ ਦੇ ਚਿੰਤਾਜਨਕ ਵਧਦੇ ਪੱਧਰ ਨੂੰ ਦੇਖਦਿਆਂ ਉਥੇ ਸਿਹਤ ਐਮਰਜੈਂਸੀ ਵਰਗੇ ਹਾਲਾਤ ਹੋਣ ਦਾ ਦਾਅਵਾ ਕਰਦਿਆਂ ਸੁਪਰੀਮ ਕੋਰਟ ’ਚ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ। ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਅਗਵਾਈ ਹੇਠਲੀ ਬੈਂਚ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਅਰਜ਼ੀਆਂ ’ਤੇ ਸੁਣਵਾਈ ਕਰਨਗੇ। ਬੈਂਚ ’ਚ ਜਸਟਿਸ ਡੀ ਵਾਈ ਚੰਦਰਚੂੜ੍ਹ ਅਤੇ ਐਲ ਨਾਗੇਸ਼ਵਰ ਰਾਓ ਸ਼ਾਮਲ ਹਨ।