ਸਿੱਖ ਖਬਰਾਂ

ਵਾਤਾਵਰਣ ਦਾ ਖਿਆਲ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੇ ਆਤਿਸ਼ਬਾਜ਼ੀ ਦਾ ਸਮਾਂ ਘਟਾ ਕੇ ਸਿਰਫ 10 ਮਿੰਟ ਕੀਤਾ

November 14, 2016 | By

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਸਿਰਫ 10 ਮਿੰਟ ਲਈ ਹੀ ਆਤਿਸ਼ਬਾਜ਼ੀ ਕੀਤੀ ਜਾਏਗੀ।

ਸ਼੍ਰੋਮਣੀ ਕਮੇਟੀ ਜੋ ਕਿ ਪਹਿਲਾਂ ਗੁਰਪੁਰਬ ਮੌਕੇ ਦਰਬਾਰ ਸਾਹਿਬ ਚੌਗਿਰਦੇ ‘ਚ 20 ਤੋਂ 30 ਮਿੰਟ ਤਕ ਆਤਿਸ਼ਬਾਜ਼ੀ ਕਰਦੀ ਸੀ। ਇਸ ਵਾਰ ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ‘ਚ ਚਿੰਤਾਜਨਕ ਵਾਧੇ ਨੂੰ ਧਿਆਨ ‘ਚ ਰੱਖਦੇ ਹੋਏ ਇਸ ਸਮੇਂ ਨੂੰ ਸਿਰਫ 10 ਮਿੰਟ ਲਈ ਰੱਖਿਆ ਗਿਆ ਹੈ।

ਫਾਈਲ ਫੋਟੋ

ਫਾਈਲ ਫੋਟੋ

ਈਕੋ-ਸਿੱਖ ਵਰਗੀਆਂ ਜਥੇਬੰਦੀਆਂ ਜਿਹੜੀਆਂ ਕਿ ਵਾਤਾਵਰਣ ਲਈ ਕੰਮ ਕਰਦੀਆਂ ਹਨ, ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਲਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Eco-Concerns: Fireworks show on Parkash Gurpurab only for 10 minutes, says SGPC …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,