Tag Archive "pollution-in-punjab"

ਪੰਜਾਬ ਦੇ ਨਿਕਾਸੀ ਢਾਂਚੇ (ਡਰੇਨਾਂ) ਦੇ ਪ੍ਰਦੂਸ਼ਣ ਤੇ ਹੋਈ ਅਹਿਮ ਚਰਚਾ

ਬੁੱਢੇ ਦਰਿਆ ਤੋਂ ਇਲਾਵਾ ਪੰਜਾਬ ‘ਚ ਕਈ ਅਜਿਹੀਆਂ ਡਰੇਨਾਂ ਹਨ, ਜਿਨ੍ਹਾਂ ਚ ਪ੍ਰਦੂਸ਼ਣ ਦਾ ਪੱਧਰ ਬੁੱਢੇ ਦਰਿਆ ਵਰਗਾ ਹੀ ਹੈ ।

ਰੰਗ ਬਿਰੰਗੇ ਕੱਪੜੇ ਬਣਾਉਂਦਿਆਂ ਆਪ ਬੇਰੰਗ ਹੋਇਆ ਸ਼ਹਿਰ ਲੁਧਿਆਣਾ

ਲੁਧਿਆਣਾ ਸ਼ਹਿਰ ਆਪਣੇ ਕੱਪੜਿਆਂ ਦੇ ਕਾਰਖਾਨਿਆਂ ਕਰਕੇ 'ਪੂਰਬ ਦੇ ਮੈਨਚੈਸਟਰ' (ਮੈਨਚੈਸਗਰ ਇੰਗਲੈਂਡ ਦਾ ਪ੍ਰਸਿੱਧ ਉਦੌਗਿਕ ਸ਼ਹਿਰ ਹੈ), ਵਜੋਂ ਜਾਣਿਆ ਜਾਂਦਾ ਹੈ। ਪੂਰੇ ਮੁਲਕ ਦੇ ਊਨੀ ਕੱਪੜਿਆਂ ਦਾ 80 ਫੀਸਦ ਏਥੇ ਹੀ ਬਣਦਾ ਹੈ। ਪੰਜਾਬ 'ਚ ਲੱਗੇ ਸਾਰੇ ਕਾਰਖਾਨਿਆਂ ਦਾ ਤੀਜਾ ਹਿੱਸਾ ਲੁਧਿਆਣੇ ਸ਼ਹਿਰ 'ਚ ਕੇਂਦਰਿਤ ਹੈ ਤੇ ਇਹਦੇ ਵਿੱਚ ਕੱਪੜੇ ਬਣਾਉਣ ਦੇ ਕਾਰਖਾਨੇ ਪ੍ਰਮੁੱਖ ਹਨ। ਇੱਥੇ ਨਿਟਵਿਅਰ ਅਤੇ ਹੋਜ਼ਰੀ ਕਪਾਹ, ਪੋਲੀਸਟਰ ਅਤੇ ਅਕਰੀਲਿਕ ਧਾਗਿਆਂ ਨਾਲ ਅੱਜਕਲ੍ਹ ਪ੍ਰਚਲਤ ਕੱਪੜੇ ਬਣਾਏ ਜਾਂਦੇ ਹਨ।

ਪੰਜਾਬ ’ਚ ਸੋਧੇ ਹੋਏ ਪਾਣੀ ਦਾ 21% ਹਿੱਸਾ ਹੀ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹੈ

ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਖਤਮ ਹੋਣ ਕਰਕੇ ਸੂਬੇ ਵਿੱਚ ਆ ਰਹੀ ਪਾਣੀ ਦੀ ਕਿੱਲਤ ਉੱਤੇ ਵਿਚਾਰ ਚਰਚਾ ਕਰਨ ਲਈ ਲੰਘੇ ਵੀਰਵਾਰ ਸਾਰੇ ਸਿਆਸੀ ਦਲਾਂ ਦੀ ਮਿਲਣੀ ਰੱਖੀ, ਉੱਥੇ ਦੂਜੇ ਪਾਸੇ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ’ ਨੇ ਆਪਣੇ 10 ਜਨਵਰੀ ਦੇ ਹੁਕਮ ਵਿੱਚ ਦਰਸਾਇਆ ਹੈ ਕਿ ਸੂਬਾ ਸਰਕਾਰ ਸੋਧੇ ਹੋਏ ਪਾਣੀ ਨੂੰ ਠੀਕ ਤਰੀਕੇ ਨਾਲ ਸਾਂਭ ਹੀ ਨਹੀਂ ਸਕੀ।

ਪੇਪਰ ਮਿਲ ਨੇ ਰੁਜ਼ਗਾਰ ਦੀ ਥਾਂ ਕੈਂਸਰ ਅਤੇ ਕਾਲਾ ਪੀਲੀਆ ਦਿੱਤਾ ਸੈਲਾ ਖੁਰਦ ਦੇ ਪਿੰਡ ਡਾਨਸੀਵਾਲ ਨੂੰ

ਗੜ੍ਹਸ਼ੰਕਰ: ਪੰਜਾਬ ਵਿਚ ਉਦਯੋਗਿਕ ਪ੍ਰਦੂਸ਼ਣ ਦਾ ਕਹਿਰ ਮਾਰੂ ਪੱਧਰ ਤੱਕ ਪਹੁੰਚ ਚੁੱਕਿਆ ਹੈ ਤੇ ਸਰਕਾਰਾਂ ਇਸ ਪੱਖੋਂ ਬਿਲਕੁਲ ਅਵੇਸਲੀਆਂ ਕਿਸੇ ਵੱਡੀ ਤ੍ਰਾਸਦੀ ਨੂੰ ਵਾਪਰਦਾ ਦੇਖਣ ...

ਪਰਾਲੀ ਸਾੜਨ ਦੇ ਸਬੰਧ ਵਿਚ ਕਿਸਾਨਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਜਾਏਗਾ: ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਝੋਨੇ ਦੀ ਪਰਾਲੀ ਸਾੜਨ ਦੇ ਮੁੱਦੇ ਉੱਤੇ ਕਿਸਾਨਾਂ ਵਿਰੁੱਧ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ।

ਵਾਤਾਵਰਣ ਦਾ ਖਿਆਲ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਨੇ ਆਤਿਸ਼ਬਾਜ਼ੀ ਦਾ ਸਮਾਂ ਘਟਾ ਕੇ ਸਿਰਫ 10 ਮਿੰਟ ਕੀਤਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਸਿਰਫ 10 ਮਿੰਟ ਲਈ ਹੀ ਆਤਿਸ਼ਬਾਜ਼ੀ ਕੀਤੀ ਜਾਏਗੀ।

ਦਰਬਾਰ ਸਾਹਿਬ ਸਮੂਹ ਦੀ ਹਵਾ ’ਚ ਪ੍ਰਦੂਸ਼ਣ ਤੱਤ ਨਿਸ਼ਚਿਤ ਮਾਤਰਾ ਨਾਲੋਂ ਵੱਧ

ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਪ੍ਰਦੂਸ਼ਣ ਨੂੰ ਮਾਪਣ ਲਈ ਇੱਥੇ ਸਥਾਪਤ ਕੀਤੇ ਪ੍ਰਦੂਸ਼ਣ ਮਾਪਕ ਯੰਤਰ ਦੀ ਪਲੇਠੀ ਰਿਪੋਰਟ ਮੁਤਾਬਕ ਇਤਿਹਾਸਕ ਸਥਾਨ ਦੇ ਆਲੇ ਦੁਆਲੇ ਹਵਾ ਵਿੱਚ ਪ੍ਰਦੂਸ਼ਣ ਮੌਜੂਦ ਹੈ ਪਰ ਇਹ ਖਤਰਨਾਕ ਹੱਦ ਤੱਕ ਨਹੀਂ ਹੈ।

ਦਰਬਾਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਘੱਟ ਕਰਨ ਲਈ ਸਵਾ ਕਰੋੜ ਦੀ ਮਸ਼ੀਨ ਲੱਗੀ

ਵਧ ਰਹੇ ਪ੍ਰਦੂਸ਼ਣ ਕਾਰਨ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਫਿੱਕੀ ਪੈ ਰਹੀ ਚਮਕ ਨੂੰ ਬਰਕਾਰ ਰੱਖਣ ਲਈ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਟਾਵਰ ਲਾਇਆ ਗਿਆ ਹੈ। ਇਸ ਦੀ ਮਦਦ ਨਾਲ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਿਆ ਜਾ ਸਕੇਗਾ।