
ਸਵਰਾਜ ਅਭਿਆਨ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਵੇਂ ਇੱਕਦਮ ਚੜ੍ਹਾਈ ਹੋਈ ਸੀ, ਉਸੇ ਤਰਾਂ ਇੱਕਦਮ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦਾ ਹਾਲ ਵੀ ਪੀਪਲਜ਼ ਪਾਰਟੀ ਆਫ ਪੰਜਾਬ ਵਾਲਾ ਹੋਏਗਾ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕਾਂਗਰਸ ’ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਸਿਆਸੀ, ਸਮਾਜਿਕ, ਆਰਥਿਕ ਤੇ ਖੇਤੀਬਾੜੀ ਹਾਲਤ ਨੂੰ ਸੁਧਾਰਨ ਦੀ ਦਿਸ਼ਾ ’ਚ ਇਹ ਰਲੇਵਾਂ ਮੀਲ ਦਾ ਪੱਥਰ ਸਾਬਤ ਹੋਵੇਗਾ।ਕੈਪਟਨ ਅਮਰਿੰਦਰ ਨੇ ਪੀ.ਪੀ.ਪੀ ਦੇ ਕਾਂਗਰਸ ’ਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਦੋਂ ਮਿਸ਼ਨ ਇਕ ਹੋਵੇ, ਤਾਂ ਫਿਰ ਰਸਤੇ ਵੱਖ ਵੱਖ ਹੋਣ ਦਾ ਸਵਾਲ ਨਹੀਂ ਰਹਿ ਜਾਂਦਾ।
ਪੰਜਾਬ ਦੇ ਸਾਬਕਾ ਵਿੱਤ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਪੀਪੀਪੀ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਤੋਂ ਬਾਅਦ ਉਨ੍ਹਾਂ ਪੀਪੀਪੀ ਨੂੰ ਕਾਂਗਰਸ ਪਾਰਟੀ ਵਿੱਚ ਮਿਲਾ ਦਿੱਤਾ।
ਪੰਜਾਬ ਵਿੱਚ ਇਹ ਸਮਾਂ ਸਿਆਸੀ ਅਦਲਾ ਬਦਲੀ ਦਾ ਚੱਲ ਰਿਹਾ ਹੈ। ਇਸ ਦੇ ਚਲਦਿਆਂ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅੱਡ ਹੋ ਕੇ ਵੱਖਰੀ ਪਾਰਟੀ ਪੀ.ਪੀ.ਪੀ ਬਣਾਉਣ ਵਾਲੇ ਮਨਪ੍ਰੀਤ ਬਾਦਲ, ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਵੀ ਹਨ ਕਾਂਗਰਸ ਪਾਰਟੀ ਦਾ ਹੱਥ ਫੜਨ ਜਾ ਰਹੇ ਹਨ।
ਲੁਧਿਆਣਾ (5 ਮਾਰਚ, 2012 - ਸਿੱਖ ਸਿਆਸਤ): ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ 30 ਜਨਵਰੀ, 2012 ਨੂੰ ਵੋਟਾਂ ਪਈਆਂ ਸਨ ਅਤੇ ਇਨ੍ਹਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕੱਲ ਭਾਵ 6 ਮਾਰਚ, 2012 ਨੂੰ ਹੋਣ ਜਾ ਰਿਹਾ ਹੈ। ਅੱਜ ਸਾਰੇ ਪ੍ਰਮੁੱਖ ਅਖਬਾਰ ਤੇ ਟੀ. ਵੀ. ਕਹਿ ਰਹੇ ਹਨ ਕਿ ਫੈਸਲੇ ਦੀ ਘੜੀ ਨੇੜੇ ਆ ਚੁੱਕੀ ਹੈ ਤੇ ਕਿਆਸਰਾਈਆਂ ਦਾ ਦੌਰ ਖਤਮ ਹੋਣ ਵਾਲਾ ਹੈ। ਕਾਂਗਰਸ, ਆਕਲੀ-ਭਾਜਪਾ ਅਤੇ ਪੀ. ਪੀ. ਪੀ ਤੇ ਖੱਬੇ-ਪੱਖੀਆਂ ਦੇ ਸਾਂਝੇ ਮੋਰਚੇ ਦੀ ਵੋਟ ਕਾਰਗੁਜ਼ਾਰੀ ਅਤੇ ਪੰਜਾਬ ਵਿਚ ਨਵੀਂ ਸਰਕਾਰ ਬਣਨ ਬਾਰੇ ਕੱਲ ਪਤਾ ਲੱਗ ਜਾਵੇਗਾ, ਪਰ ਕੀ ਇਹ ਫੈਸਲੇ ਦੀ ਘੜੀ ਪੰਜਾਬ ਦੇ ਲੋਕਾਂ ਲਈ ਕੋਈ ਸੁਖਾਵੀਂ ਤਬਦੀਲੀ ਵੀ ਲੈ ਕੇ ਆਵੇਗੀ? ਇਸ ਸਵਾਲ ਤੇ ਇਸ ਦੇ ਜਵਾਬ ਵੱਲ ਚੋਣ ਨਤੀਜਿਆਂ ਦੇ ਐਲਾਨ ਦੇ ਸ਼ੋਰ-ਸ਼ਰਾਬੇ ਵਿਚ ਕੋਈ ਧਿਆਨ ਦੇਣ ਦੀ ਖੇਚਲ ਨਹੀਂ ਕਰ ਰਿਹਾ।
ਮਾਨਸਾ, ਪੰਜਾਬ (28 ਜਨਵਰੀ, 2012 - ਸਿੱਖ ਸਿਆਸਤ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੋ ਦਿਨਾਂ ਨੂੰ ਹੋਣ ਜਾ ਰਹੀਆਂ ਹਨ। ਪਿਛਲੇ ਤਕਰੀਬਨ ਦੋ ਮਹੀਨੇ ਤੋਂ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ "ਲੋਕਤੰਤਰੀ ਢਕਵੰਜ" ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਚੋਣਾਂ ਨੇ ਪੰਜਾਬ ਵਿਚ ਵੱਡੀ ਪੱਧਰ ਉੱਤੇ ਪੱਸਰ ਚੁੱਕੀ ਸਿਆਸੀ ਚਰਿੱਤਰਹੀਣਤਾ ਨੂੰ ਉਜਾਗਰ ਕੀਤਾ ਹੈ।
ਬਾਦਲ-ਭਾਜਪਾ, ਕਾਂਗਰਸ ਅਤੇ ਪੀ. ਪੀ. ਪੀ ਦਾ ਇਕੋ ਸਾਂਝਾ ਏਜੰਡਾ ਆਮ ਆਦਮੀ ਦੇ ਸਾਥ ਦਾ ਢਕਵੰਜ ਰਚ ਕੇ ਸੱਤਾ ਉੱਤੇ ਕਾਬਜ਼ ਹੋਣਾ ਹੈ: ਖਾਲੜਾ ਮਿਸ਼ਨ ਜਥੇਬੰਦੀ
ਨਵੀਂ ਦਿੱਲੀ /ਚੰਡੀਗੜ੍ਹ (ਦਸੰਬਰ 24, 2011): ਪੰਜਾਬ ਵਿਧਾਨ ਸਭਾ ਦੀ 2012 ਵਿਚ ਹੋਣ ਵਾਲੀ ਚੋਣ 30 ਜਨਵਰੀ ਨੂੰ ਹੋ ਜਾਵੇਗੀ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਾਰਚ ਨੂੰ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਨਵੀਂ ਸਰਕਾਰ ਦੀ ਚੋਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਵੋਟਾਂ 30 ਜਨਵਰੀ ਨੂੰ ਪੈਣਗੀਆਂ ਅਤੇ ਚੋਣ ਨਤੀਜੇ 4 ਮਾਰਚ ਨੂੰ ਆਉਣਗੇ।