ਦਿੱਲੀ ਤਖਤ ਵੱਲੋਂ ਥੋਪੇ ਜਾ ਰਹੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਉੱਠਿਆ ਕਿਰਸਾਨੀ ਉਭਾਰ ਜਿੱਥੇ ਹੁਣ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧਪ੍ਰਦੇਸ਼ ਅਤੇ ਦੱਖਣੀ ਖੇਤਰਾਂ ਦੇ ਕਿਸਾਨ ਵੀ ਇਸ ਵਿੱਚ ਸ਼ਾਮਿਲ ਹੋ ਰਹੇ ਹਨ ਓਥੇ ਇਸ ਦੀ ਚਰਚਾ ਹੁਣ ਕੌਮਾਂਤਰੀ ਪੱਧਰ ਉੱਤੇ ਵੀ ਹੋ ਰਹੀ ਹੈ।
ਪਿਛਲੇ ਕਈ ਦਿਨਾਂ ਤੋਂ ਕਿਸਾਨ ਮੋਰਚੇ ਦੇ ਚੜ੍ਹਦੀ ਕਲਾ ਵਾਲੇ ਕਾਰਨਾਮਿਆਂ ਨੇ ਦੁਨੀਆ ਭਰ ਦੇ ਪੰਥਕ ਨੌਜਵਾਨਾਂ ਨੂੰ ਇੱਕ ਪੈਗਾਮ ਦਿੱਤਾ ਤੇ ਮੁੜ ਯਾਦ ਕਰਵਾਇਆ ਕਿ ਅਸਲ ਤਾਕਤ ਅਤੇ ਰਾਜਸੀ ਵਾਗਡੋਰ ਹਮੇਸ਼ਾਂ ਸੰਗਤ ਦੇ ਹੀ ਹੱਥ ਵਿੱਚ ਰਹਿੰਦੀ ਹੈ। ਗੱਲ ਸਿਰਫ ਇਨ੍ਹੀ ਕੁ ਹੁੰਦੀ ਹੈ ਕਿ ਸੰਗਤ ਨੇ ਉਸ ਤਾਕਤ ਨੂੰ ਪਛਾਣ ਕੇ ਆਪਣਾ ਭਵਿੱਖ ਆਪਣੇ ਹੱਥੀਂ ਕਦੋਂ ਲੈਣਾ ਹੁੰਦਾ। ਪਿਛਲੇ ਦਿਨਾਂ ਦੇ ਜਾਹੋ ਜਲਾਲ ਨੇ ਪਰਤੱਖ ਰੂਪ ਵਿੱਚ ਇਸ ਤਾਕਤ ਦੇ ਸਿੱਟੇ ਵਿਖਾ ਦਿੱਤੇ। ਜਦੋ ਨੌਜਵਾਨ ਆਪਣੇ ਮਨ ਦੇ ਨਿਰਮੂਲ ਸ਼ੰਕਿਆਂ ਅਤੇ ਜਕੜਨਾਂ ਤੋਂ ਮੁਕਤ ਹੋ ਕੇ ਕਾਫਲੇ ਦਾ ਰੂਪ ਧਾਰਦੇ ਹਨ ਤਾਂ ਪੰਥ-ਪੰਜਾਬ ਦੀ ਸ਼ਕਤੀ ਮੂਹਰੇ ਕੋਈ ਨੀਂ ਖੜ੍ਹ ਸਕਦਾ।।
ਇਹ ਲਹਿਰ ਦਾ ਹਰ ਬੰਦਾ ਜਿਸ ਪੱਧਰ ਤੱਕ ਸ਼ਾਂਤ ਹੈ, ਜਿਸ ਪੱਧਰ ‘ਤੇ ਆਮ ਬੰਦੇ ਜਮਹੂਰੀ ਤਰੀਕੇ ਨਾਲ ਗੱਲ ਰੱਖ ਰਹੇ ਹਨ ਅਤੇ ਸਰਕਾਰ ਦੀ ਹਰ ਗੱਲ ਦਾ ਸਹੀ ਮੋੜਾ ਦੇ ਰਹੇ ਹਨ ਇਸ ਤੋਂ ਜਾਪਦਾ ਹੈ ਕਿ ਇਹ ਨੀਂਦ ‘ਚੋਂ ਕੁਝ ਸਮੇਂ ਲਈ ਉੱਠੇ ਲੋਕ ਨਹੀਂ ਹਨ ਸਗੋਂ ਇਹ ਅੰਗਰੇਜਾਂ ਦੇ ਜਾਣ ਤੋਂ ਬਾਅਦ ਪਿਛਲੇ ਸੱਤ ਦਹਾਕਿਆਂ ਦੀਆਂ ਦੁਸ਼ਵਾਰੀਆਂ ਅਤੇ ਭਾਰਤੀ ਹਕੂਮਤ ਦੇ ਬਿਪਰਵਾਦੀ ਰਵੱਈਏ ਖਿਲਾਫ ਜਾਗੇ ਜੋਏ ਲੋਕ ਹਨ। ਇਸ ਲਈ ਕਿਸਾਨਾਂ ਦੀਆਂ ਸਾਰੀਆਂ ਦੁਸ਼ਵਾਰੀਆਂ ਖੁਦਕੁਸ਼ੀਆਂ, ਕਰਜੇ, ਮਿੱਟੀ-ਪਾਣੀ ਦੇ ਘਾਣ ਅਤੇ ਲੁੱਟ ਦੀ ਗੱਲ ਰੱਖੇ ਬਿਨ੍ਹਾ ਕਿਸੇ ਆਗੂ ਦੀ ਗੱਲ ਪਰਵਾਨ ਨਹੀਂ ਕਰਨਗੇ। ਇਸ ਲਹਿਰ ਵਿਚ ਇੰਨੀ ਊਰਜਾ ਹੈ ਕਿ ਇਸ ਨੇ ਉਨ੍ਹਾਂ ਦੇ ਪੱਧਰ ਤੋਂ ਹੇਠਲਾ ਹਰ ਆਗੂ ‘ਬਲਬਾਂ ਵਾਂਗ ਫਿਊਜ ਕਰ ਦੇਣਾ ਹੈ’। ਇਸ ਲਹਿਰ ਦੀ ਸਹੀ ਅਗਵਾਈ ਕੋਈ ਸਮਰੱਥ ਚਾਨਣ ਮੁਨਾਰਾ ਹੀ ਕਰ ਸਕੇਗਾ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਦਰਜ ਕੀਤੀਆਂ ਖ਼ੁਦਕੁਸ਼ੀਆਂ ਤੋਂ ਬਿਨਾਂ ਜਿਹੜੇ ਕਿਸਾਨਾਂ ਨੇ ਘਰੋਂ ਲਾਪਤਾ ਹੋ ਕੇ ਆਪਣੀ ਜ਼ਿੰਦਗੀ ਸਮਾਪਤ ਕੀਤੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਲਾਵਾਰਸਾਂ ਵਜੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਨਿੱਜੀ ਖੰਡ ਮਿਲਾਂ ਦੇ ਮਾਲਕਾਂ ਦਰਮਿਆਨ ਅੱਜ ਚੰਡੀਗੜ੍ਹ ਵਿਖੇ ਗੱਲਬਾਤ ਹੋਈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੇ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਗੰਨੇ ਦੀ ਪਿੜਾਈ ਦਾ ਮਸਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਦੇ ਆਪਣੇ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਪੀ) ਵੱਲੋਂ ਸੂਬੇ ਦੇ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਵੇਚ ਕੇ ...
« Previous Page