Tag Archive "punjabi-langauge-in-punjab"

ਪੰਜਾਬ ਵਿਧਾਨ ਸਭਾ ਵਿਚ ਪੰਜਾਬੀ ਬੋਲੀ ਬਾਰੇ ਮਤਾ ਨਾ ਲਿਆਉਣ ਦੇਣਾ ਮੰਦਭਾਗਾ: ਆਮ ਆਦਮੀ ਪਾਰਟੀ

ਪੰਜਾਬ ਵਿਧਾਨ ਸਭਾ ਦੇ ਖਾਸ ਇਜਲਾਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਇਸ ਮੁੱਦੇ 'ਤੇ ਸਾਂਝਾ ਮਤਾ ਲਿਆਉਣ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਇਹ ਮੰਗ ਸਪੀਕਰ ਅਤੇ ਸੱਤਾਧਾਰੀ ਧਿਰ ਨੇ ਨਜਰਅੰਦਾਜ ਕਰ ਦਿੱਤੀ।

ੳੁਹ ਕਹਿੰਦੇ ਨੇ ਮੁਕ ਜਾਣੀ ਏ ਥੋਡੀ ਬੋਲੀ ਥੋੜੇ ਚਿਰ ਨੂੰ…

ੳੁਹ ਕਹਿੰਦੇ ਨੇ ਅਾ ਜਾਣੀ ਏ ਸਾਡੀ ਭਾਸ਼ਾ ਥੋੜੇ ਚਿਰ ਨੂੰ ਸੱਚ ਈ ਹੋਣੈ!

ਹਿੰਦੀਵਾਦੀਆਂ ਦੀ ਹੈਂਕੜ ਦੇ ਜਵਾਬ ‘ਚ ਮਾਂ-ਬੋਲੀ ਪੰਜਾਬੀ ਦੇ ਜਾਏ ਅੱਜ ਥਾਈਂ-ਥਾਈਂ ਭਾਵਨਾਵਾਂ ਪ੍ਰਗਟਾਉਣਗੇ

ਵੰਗਾਰ ਦਾ ਜਵਾਬ ਦੇਣ ਲਈ ਅਤੇ ਮਿੱਠੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਮਾਂ-ਬੋਲੀ ਦੇ ਧੀਆਂ-ਪੁੱਤਰਾਂ ਵੱਲੋਂ ਅੱਜ (17 ਸਤੰਬਰ ਨੂੰ) ਪੰਜਾਬ ਵਿਚ ਵੱਖ-ਵੱਖ ਥਾਈਂ ਜਲਸੇ ਅਤੇ ਵਿਖਾਵੇ ਕੀਤੇ ਜਾਣਗੇ।

ਚੰਡੀਗੜ੍ਹ ‘ਚ ਸਰਕਾਰੀ ਬੋਰਡਾਂ ‘ਤੇ ਕਾਲੀ ਸਿਆਹੀ ਪੋਚਣ ਵਾਲੇ ਬਲਜੀਤ ਸਿੰਘ ਨੂੰ ਤਿੰਨ ਮਹੀਨੇ ਦੀ ਕੈਦ, 20 ਹਜ਼ਾਰ ਰੁਪਏ ਜੁਰਮਾਨਾ

ਪਿਛਲੇ ਲੰਮੇ ਸਮੇ ਤੋਂ ਚੰਡੀਗੜ 'ਚ ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਤਿੰਨ ਮਹੀਨੇ ਦੀ ਸਜਾ ਸੁਣਾਈ ਹੈ।

ਸਿਸਕੀਆਂ ਭਰ ਰਿਹੈ ਭਾਸ਼ਾ ਵਿਭਾਗ ਦਾ ਲੁਧਿਆਣਾ ਦਫ਼ਤਰ

ਲੁਧਿਆਣਾ: ਸੂਬੇ ਵਿੱਚ ਪੰਜਾਬੀ ਮਾਂ ਬੋਲੀ ਦੀ ਖੁਸ਼ਹਾਲੀ ਤੇ ਵਿਕਾਸ ਲਈ ਬਣਿਆ ਭਾਸ਼ਾ ਵਿਭਾਗ ਦਾ ਲੁਧਿਆਣਾ ਦਫ਼ਤਰ ਕਥਿਤ ਤੌਰ ’ਤੇ ਆਰਥਿਕ ਤੰਗੀ ਕਾਰਨ ਸਿਸਕੀਆਂ ਲੈਂਦਾ ...

ਅਖਰ ਨਾਨਕ ਅਖਿਓ ਆਪਿ (ਲੇਖਕ: ਡਾ.ਸੇਵਕ ਸਿੰਘ)

ਅੱਜ-ਕੱਲ੍ਹ ਲੋਕਾਂ ਨੇ ਆਪਣੇ ਘਰਾਂ ਅਤੇ ਕਾਰੋਬਾਰੀ ਥਾਂਵਾਂ ਵਿਚ ਦਿਨ-ਤਰੀਕਾਂ ਵੇਖਣ ਲਈ ਇਸ ਤਰ੍ਹਾਂ ਦੇ ਕਿਤਾਬਚੇ ਰੱਖੇ ਹਨ ਜਿਨ੍ਹਾਂ ਦੇ ਹਰ ਸਫੇ ਉਪਰ ਇਕੋ ਪਾਸੇ ਦਿਨ-ਤਰੀਕ ਦੇ ਨਾਲ ਕੋਈ ਧਾਰਮਿਕ ਸੁਨੇਹਾ (ਗੁਰਬਾਣੀ ਦੇ ਸ਼ਬਦ ਆਦਿ) ਲਿਖਿਆ ਹੁੰਦਾ ਹੈ, ਜਿਸ ਦੇ ਅਰਥ ਵੀ ਲਿਖੇ ਹੁੰਦੇ ਹਨ। ਇਕ ਦਿਨ ਮੈਂ ਡਾਕਟਰ ਕੋਲ ਗਿਆ ਤਾਂ ਉਸਦੀ ਦੁਕਾਨ ਉਪਰ ਵੀ ਅਜਿਹੇ ਕਿਤਾਬਚੇ ਉਪਰ ਨਿੱਕੇ ਨਿੱਕੇ ਅਖਰਾਂ ਵਿਚ ਗੁਰਬਾਣੀ ਲਿਖੀ ਹੋਈ ਸੀ ਅਤੇ ਵਿਆਖਿਆ ਤੋਂ ਪਹਿਲਾਂ ਮੋਟਾ ਕਰਕੇ ‘ਅਰਥ’ ਲਿਖਿਆ ਹੋਇਆ ਸੀ।

ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਪੰਜਾਬੀ ਵਿੱਚ ਸਿਖ਼ਰ ’ਤੇ, ਰੇਲਵੇ ਪੰਜਾਬ ਦੇ ਸਾਰੇ ਸਟੇਸ਼ਨਾਂ ਦੇ ਨਾਮ ਪੰਜਾਬੀ ਵਿੱਚ ਕਰੇਗਾ

ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਪੰਜਾਬੀ ਵਿੱਚ ਸਿਖ਼ਰ ’ਤੇ ਲਿਖ ਕੇ ਰੇਲਵੇ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦਿੱਤਾ ਹੈ। ਆਰਟੀਆਈ ਪਾਉਣ ਵਾਲੇ ਜਤਿੰਦਰ ਜੈਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਕੰਮ ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ।

ਪੰਜਾਬੀ ਨੂੰ ਬਣਦਾ ਮਾਣ ਦਿਵਾਉਣ ਲਈ ਪਟਿਆਲਾ ਵਿਖੇ ਕਾਨਫਰੰਸ ਅਤੇ ਚੇਤਨਾ ਮਾਰਚ

ਪੰਜਾਬੀ ਬੋਲੀ ਨੂੰ ਬਣਦਾ ਸਥਾਨ ਦਿਵਾਉਣ ਲਈ ਪਟਿਆਲਾ ਦੇ ਭਾਸ਼ਾ ਭਵਨ ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਕਰਵਾਈ ‘ਪੰਜਾਬੀ ਭਾਸ਼ਾ ਕਨਵੈਨਸ਼ਨ’ ਦੌਰਾਨ ਪੰਜਾਬ ਵਿੱਚ ਹਰ ਪੱਧਰ ’ਤੇ ਪੰਜਾਬੀ ਨੂੰ ਸਿਰਮੌਰ ਦਰਜ਼ਾ ਦਿਵਾਉਣ ਲਈ ਡਟਵੀਂ ਪੈਰਵੀ ਕਰਨ ਅਹਿਦ ਲਿਆ ਗਿਆ ਤੇ ਕੇਂਦਰ ਅਤੇ ਸੂਬਾ ਸਰਕਾਰ ’ਤੇ ਪੰਜਾਬੀ ਪ੍ਰਤੀ ਗੰਭੀਰ ਨਾ ਹੋਣ ਦੇ ਦੋਸ਼ ਵੀ ਲਾਏ ਗਏ।