Tag Archive "raf"

ਡੇਰਾ ਸਿਰਸਾ ਮੁਖੀ ਦੇ 25 ਅਗਸਤ ਨੂੰ ਹੋਣ ਵਾਲੇ ਫੈਸਲੇ ਕਾਰਨ ਪੰਜਾਬ ਨੇ ਸੀਆਰਪੀ ਦੀਆਂ 75 ਕੰਪਨੀਆਂ ਮੰਗੀਆਂ

ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਸਿਰਸਾ ਡੇਰਾ ਦੇ ਵਿਵਾਦਤ ਮੁਖੀ ਰਾਮ ਰਹੀਮ ਵਿਰੁੱਧ ਕੇਸ 'ਚ ਫ਼ੈਸਲਾ ਸੁਣਾਉਣ ਲਈ ਡੇਰਾ ਮੁਖੀ ਨੂੰ ਪੇਸ਼ ਹੋਣ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦਾ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਰਾਜ ਸਰਕਾਰ ਵੱਲੋਂ ਕੇਂਦਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਵੱਡੀ ਨਫ਼ਰੀ ਦੀ ਰੱਖੀ ਗਈ ਮੰਗ ਮੁਕਾਬਲੇ ਕੇਂਦਰ ਵੱਲੋਂ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦੀਆਂ ਜੋ 75 ਕੰਪਨੀਆਂ ਅਲਾਟ ਕੀਤੀਆਂ ਗਈਆਂ ਹਨ, ਉਨ੍ਹਾਂ 'ਚੋਂ ਬਹੁਤੀ ਫੋਰਸ ਰਾਜ 'ਚ ਪੁੱਜ ਗਈ ਹੈ ਅਤੇ ਕੱਲ੍ਹ ਤੱਕ ਇਹ ਸਾਰੀਆਂ ਕੰਪਨੀਆਂ ਅਲਾਟ ਕੀਤੇ ਜ਼ਿਲ੍ਹਿਆਂ 'ਚ ਤਾਇਨਾਤ ਹੋ ਜਾਣਗੀਆਂ।

ਐਸ.ਵਾਈ.ਐਲ.: ਪਟਿਆਲਾ ਵਿੱਚ ਰੈਪਿਡ ਐਕਸ਼ਨ ਫੋਰਸ ਤਾਇਨਾਤ ਅਤੇ ਫਲੈਗ ਮਾਰਚ

ਐਸ.ਵਾਈ.ਐਲ. ਮਾਮਲੇ ਨੂੰ ਲੈ ਕੇ ਪਟਿਆਲਾ ਵਿੱਚ ‘ਰੈਪਿਡ ਐਕਸ਼ਨ ਫੋਰਸ’ ਦੀਆਂ ਦੋ ਕੰਪਨੀਆਂ ਭੇਜੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਐਤਵਾਰ ਨੂੰ ਪਟਿਆਲਾ ਸਮੇਤ ਸਮਾਣਾ, ਰਾਜਪੁਰਾ ਅਤੇ ਪਾਤੜਾਂ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਗਿਆ।