Tag Archive "s-jaspal-singh-hairan"

ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਸਿੱਖ ਕੌਮ ਦੇ ਸ਼ਾਨਾਮੱਤੇ, ਅਨੂਠੇ, ਵਿਲੱਖਣ ਇਤਿਹਾਸ ਦੇ ਭਾਵੇਂ ਹਰ ਪੰਨੇ ਤੇ ਵਿਲੱਖਣ ਇਬਾਰਤ ਕੌਮ ਨੇ ਆਪਣੀ ਬਹਾਦਰੀ, ਕੁਰਬਾਨੀ, ਜਜ਼ਬੇ ਨਾਲ ਲਿਖੀ ਹੈ। ਪ੍ਰੰਤੂ ਕੁਝ ਪੰਨੇ ਜਿਹੜੇ ਧਰੂ-ਤਾਰੇੇ ਵਾਗੂੰ ਚਮਕਦੇ ਹਨ, ਉਨਾਂ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਕੌਮ ਨੂੰ ਜੀਵਨ-ਦਾਨ ਦਿੱਤਾ ਹੈ। ਇਹ ਪੰਨੇ ਕੌਮ ਨੂੰ ਆਪਣੇ ਵਿਰਸੇ ਦਾ ਹਾਣੀ ਬਣਾਉਣ ਲਈ ਅਨੂਠੀ ਸ਼ਹਾਦਤ ਦੇ ਕੇ ਆਪਣੇ ਖੂਨ ਨਾਲ ਲਿਖਣ ਵਾਲੇ ਯੋਧਿਆਂ ਦੀ ਲਾਸਾਨੀ ਕੁਰਬਾਨੀ ਦੀ ਦਾਸਤਾਨ ਵਾਲੇ ਹਨ।

ਬੇਅਦਬੀ ਕਾਂਡ: ਬਾਦਲਾਂ ਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਵਫਦ ਰਾਜਪਾਲ ਨੂੰ ਮਿਿਲਆ

ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਬੀਤੇ ਕੱਲ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਬੇਅਦਬੀ ਤੇ ਸਾਕਾ ਬਹਿਬਲ ਕਲਾਂ ਵਿਚ ਪੁਲਸ ਵਲੋਂ ਕਤਲ ਕੀਤੇ ਦੋ ਸਿਖਾਂ ਦੇ ਕੇਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਦਾ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

20 ਮਈ ਲਈ ਕਮਰਕੱਸੇ ਕਰੋ…!

-ਜਸਪਾਲ ਸਿੰਘ ਹੇਰਾਂ
ਇੱਕ ਉਸ ਬਾਪੂ ਨੂੰ ਜਿਸ ਬਾਪੂ ਨੂੰ ਕੌਮ ਦੀ ਆਨ ਤੇ ਸ਼ਾਨ ਦੀ ਬਹਾਲੀ ਵਾਲਾ ਕੋਤਕ ਕਰਨ ਵਾਲੇ ਮਹਾਨ ਜੋਧੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ ਦਾ ਬਾਪੂ ਹੋਣ ਦਾ ਕੁਦਰਤ ਨੇ ਮਾਣ ਬਖਸ਼ਿਆ ਸੀ ਤੇ ਇਸ ਮਾਣ ਸਦਕਾ ਉਸ ਨੂੰ ਕੌਮ ਨੇ ਬਾਪੂ ਪੁਕਾਰਿਆ ਸੀ ਅਤੇ ਅੱਜ ਉਸ ਦੇ ਭੋਗ ਸਮੇਂ ਕੌਮ ਉਸ ਨੂੰ ਸੱਚੀ ਮੁੱਚੀ ਇਹ ਮਾਣ ਦਿੰਦੀ ਵਿਖਾਈ ਦੇ ਰਹੀ ਹੈ।

ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 10 ਮਾਰਚ ਨੂੰ ਹੋਵੇਗਾ ਬਠਿੰਡਾ ਵਿੱਚ “ਵੰਗਾਰ” ਮਾਰਚ

ਸਿੱਖ ਜੱਥੇਬੰਦੀਆਂ ਅਤੇ ਪੰਜਾਬੀ ਅਖਬਾਰ “ਪਹਿਰੇਦਾਰ” ਵੱਲੋਂ ਬਾਪੂ ਸੂਰਤ ਸਿੰਘ ਦੇ ਪੱਖ ਵਿੱਚ ਲੋਕਾਂ ਦੀ ਭਰਵੀ ਹਮਾਇਤ ਹਾਸਲ ਕਰਨ ਅਤੇ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਫੈਲਾਉਣ ਲਈ “ਵੰਗਾਰ" ਮਾਰਚ ਕਰ ਰਹੀਆਂ ਹਨ। ਬਾਪੂ ਸੂਰਤ ਸਿੰਘ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਪਿਛਲੀ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਹਨ।

ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਫਰੀਦਕੋਟ ਵਿੱਚ ਹੋਇਆ “ਵੰਗਾਰ” ਮਾਰਚ

ਅਮਰੀਕਾ ਦੇ ਜੋਰਜਿਆ ਵਿਖੇ ਸਿੱਖ ਬੱਚੇ ਹਰਸੁੱਖ ਸਿੰਘ ਨੂੰ ਸਕੂਲ ਬੱਸ ‘ਚ ਯਾਤਰਾ ਦੌਰਾਨ ਸਾਥੀ ਵਿਦਿਆਰਥੀਆਂ ਵੱਲੋਂ ਅੱਤਿਵਾਦੀ ਕਹਿਣ ਦੇ ਮਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਿਖੇਦੀ ਕਰਦੇ ਹੋਏ ਇਸ ਮਸਲੇ ਨੂੰ ਨਸਲੀ ਹਮਲਾ ਕਰਾਰ ਦਿੱਤਾ।

ਸਿੱਖ ਜੱਥੇਬੰਦੀਆਂ ਅੱਜ ਫਰੀਦਕੋਟ ਤੋਂ “ਵੰਗਾਰ ਮਾਰਚ” ਕਰਨਗੀਆਂ

ਸਿੱਖ ਜੱਥੇਬੰਦੀਆਂ ਅਤੇ ਪੰਜਾਬੀ ਅਖਬਾਰ “ਪਹਿਰੇਦਾਰ” ਵੱਲੋਂ ਬਾਪੂ ਸੂਰਤ ਸਿੰਘ ਦੇ ਪੱਖ ਵਿੱਚ ਲੋਕਾਂ ਦੀ ਭਰਵੀ ਹਮਾਇਤ ਹਾਸਲ ਕਰਨ ਅਤੇ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਫੈਲਾਉਣ ਲਈ ਚਾਰ “ਵੰਗਾਰ ਮਾਰਚ “ ਕਰਨ ਦਾ ਫੈਸਲਾ ਕੀਤਾ ਹੈ। ਬਾਪੂ ਸੂਰਤ ਸਿੰਘ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਪਿਛਲੀ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਹਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਜਾ ਰਿਹਾ ਮਾਰਚ ਪੁਲਿਸ ਨੇ ਰੋਕਿਆ, ਸ੍ਰ. ਜਸਪਾਲ ਸਿੰਘ ਹੇਰਾਂ ਨੂੰ ਕੀਤਾ ਗ੍ਰਿਫਤਾਰ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੇ ਹਮਾਇਤੀ ਸਿੱਖ ਕਾਰਕੂਨਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਬਣ ਰਹੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਘੱਲੂਘਾਰੇ ਤੋਂ ਲਿਆ ਜਾਣ ਵਾਲਾ ਸਬਕ -ਜਸਪਾਲ ਸਿੰਘ ਹੇਰਾਂ

ਇਤਿਹਾਸ ਦੀਆਂ ਉਹ ਘਟਨਾਵਾਂ ਜਿਹੜੀਆਂ ਸੀਨੇ ਤੇ ਸਦੀਵੀ ਫੱਟ ਛੱਡ ਜਾਂਦੀਆਂ ਹਨ ਅਤੇ ਕੌਮ ਲਈ ਹਲੂਣਾ, ਸਾਬਤ ਹੁੰਦੀਆਂ ਹਨ, ਉਹ ਭੁੱਲਣਯੋਗ ਨਹੀਂ ਹੁੰਦੀਆਂ। ਸਾਕਾ ਦਰਬਾਰ ਸਾਹਿਬ ਵੀ ਸਿੱਖ ਇਤਿਹਾਸ ਦੀ ਅਜਿਹੀ ਘਟਨਾ ਹੈ ਅਤੇ ਇਸ ਸਾਕੇ ਦੀ ਕੌਮ 30ਵੀਂ ਵਰ੍ਹੇ ਗੰਢ ਮਨਾਉਣ ਜਾ ਰਹੀ ਹੈ, ਇਸ ਲਈ ਅਜਿਹੇ ਮੌਕੇ ਇਸ ਸਾਕੇ ਦੇ ਹਲੂਣੇ ਬਾਰੇ ਅਤੇ ਇਸ ਦਿਹਾੜੇ ਤੇ ਲਏ ਜਾਣ ਵਾਲੇ ਸੰਕਲਪ ਸਬੰਧੀ ਕੌਮ ਨੂੰ ਆਪਣੇ ਮਨਾਂ 'ਚ ਲੇਖਾ-ਜੋਖਾ ਜ਼ਰੂਰ ਕਰਨਾ ਚਾਹੀਦਾ ਹੈ।

ਪੰਥਕ ਸੋਚ ਵਾਲਿਆਂ ਨੂੰ ਚੋਣ ਨਤੀਜਿਆਂ ਦਾ ਸੁਨੇਹਾ…

ਪੰਜਾਬ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਥਕ ਸਿਆਸਤ ਦੇ ਵਿਹੜੇ ਆਏ ਖਲਾਅ ਬਾਰੇ, ਅਤੇ ਕੀ ਪੰਜਾਬ ਦੀ ਸਿਆਸਤ, ਸਿੱਖ ਮੁੱਦਿਆਂ ਨੂੰ ਮਨਫ਼ੀ ਕਰਕੇ ਹੋ ਸਕਦੀ ਹੈ? ਕੀ ਮੀਰੀ-ਪੀਰੀ ਦੇ ਸਿਧਾਂਤ ਦੇ ਕੌਮ ਲਈ ਹੁਣ ਕੋਈ ਅਰਥ ਨਹੀਂ ਰਹਿ ਗਏ? ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਅਤੇ ਪੰਥਕ ਸਿਆਸਤ ਪੰਜਾਬ 'ਚੋਂ ਹਾਸ਼ੀਏ ਤੇ ਕਿਉਂ ਚਲੀ ਗਈ ਹੈ? ਬਾਰੇ ਲੇਖਾ-ਜੋਖਾ ਕਰਨਾ ਅੱਜ ਦੀ ਤਾਰੀਖ਼ 'ਚ ਸਭ ਤੋਂ ਵੱਧ ਜ਼ਰੂਰੀ ਅਤੇ ਕੌਮ ਦੇ ਭਵਿੱਖ ਨੂੰ ਲੈ ਕੇ ਅਹਿਮ ਹੈ।

ਸਿੱਖੀ ਨੂੰ ਵਿਸਾਰ ਕੇ ਸੁੱਖੀ ਕਿਵੇਂ ਹੋਵਾਂਗੇ…? – ਜਸਪਾਲ ਸਿੰਘ ਹੇਰਾਂ

ਹੁਣ ਜਦੋਂ 24 ਕੁ ਘੰਟਿਆਂ ਬਾਅਦ, ਪੰਜਾਬ ਦੇ ਵੋਟਰਾਂ ਨੇ ਆਪਣੇ ਅਗਲੇ ਹਾਕਮਾਂ ਦਾ ਫੈਸਲਾ ਕਰ ਦੇਣਾ ਹੈ, ਨਵੇਂ ਹਾਕਮ, ਚਿੱਟੇ ਹੋਣਗੇ, ਭਗਵੇਂ ਤੇ ਨੀਲੇ, ਇਸ ਨਾਲ ਪੰਜਾਬ ਦੀ ਉਸ ਤਸਵੀਰ ਨੂੰ, ਜਿਹੜੇ ਆਪਣੇ ਗੁਰੂਆਂ ਤੋਂ ਬੇਮੁੱਖ ਹੋ ਕੇ ਕਰੂਪ ਹੋ ਚੁੱਕੀ ਹੈ, ਕੋਈ ਬਹੁਤਾ ਫ਼ਰਕ ਨਹੀਂ ਪੈਣਾ, ਕਿਉਂਕਿ ਸਿੱਖੀ ਸਰੂਪ, ਸਿੱਖੀ ਸਿਧਾਤਾਂ ਤੇ ਸਿੱਖੀ ਸਵੈਮਾਣ ਨੂੰ ਮਲੀਆਮੇਟ ਕਰਨਾ, ਦੋਵਾਂ ਧਿਰਾਂ ਦੇ ਏਜੰਡੇ ਤੇ ਪ੍ਰਮੁੱਖਤਾ ਨਾਲ ਹੈ ...

Next Page »