ਅੱਜ ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੱਤ ਹੋਰ ਵਿਦਿਆਰਥੀਆਂ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ।ਇਸਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਜੱਥੇਬੰਦੀ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ।
ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿੱਚ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ ਸਮਾਗਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਅਤੇ ਹੋਰਾਂ ‘ਤੇ ਪੰਜਾਬ ਸਰਕਾਰ ਵੱਲੋਂ ਦਰਜ਼ ਕੀਤੇ ਦੇਸ਼ ਧਰੋਹ ਦੇ ਮੁਕੱਦਮੇਂ ਸਬੰਧੀ ਹਾਈਕੋਰਟ ਵਿੱਚ ਪਾਈ ਪਟੀਸ਼ਨ 'ਤੇ ਕਾਰਵਾਈ ਕਰਦਿਆਾ ਜਸਟਿਸ ਅਜੇ ਤਿਵਾੜੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ । ਸਰਕਾਰ ਨੂੰ ਇਸ ਸਬੰਧੀ 18 ਜਨਵਰੀ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਹਨ ।
ਫ਼ਤਿਹਗੜ੍ਹ ਸਾਹਿਬ (29 ਸਤੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੈਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਫ਼ਤਿਹਗੜ੍ਹ ਸਾਹਿਬ ਵਿਖੇ ਚਲਦੇ ਕੇਸ ਵਿੱਚੋਂ ਅੱਜ ਬਰੀ ਹੋ ਗਏ ਕਿਉਂਕਿ ਪੰਜਾਬ ਪੁਲਿਸ ਵੱਲੋ ਭਾਈ ਬਿੱਟੂ ਤੇ ਲਗਾਏ ਦੋਸ਼ ਸਿੱਧ ਨਾ ਹੋ ਸਕੇ।
ਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਤੇ ਵਿਵਾਦਗ੍ਰਸਤ ਵੈਬਸਾਈਟ ‘ਵਿਕੀਲੀਕਸ’ ਨੇ ਭਾਰਤੀ ਕਾਲੇ ਧਨ ਨਾਲ ਸਬੰਧਤ ਸਨਸਨੀਖੇਜ ਤੱਥ ਉਜਾਗਰ ਕਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਵਿਕੀਲੀਕਸ ਨੇ ਆਪਣੀਆਂ ਕੁਝ ਫੈਸਲਾਕੁੰਨ ਪ੍ਰਕਾਸ਼ਨਾਵਾਂ ਨਾਲ ਦੁਨੀਆਂ ਦੀ ਸਿਆਸਤ ਵਿਚ ਤੂਫਾਨ ਖੜ੍ਹੇ ਕੀਤੇ ਹਨ।
ਬੰਗਾਲੀ ਮੂਲ ਦੇ ਸੱਚੇ-ਸੁੱਚੇ ਸਮਾਜ ਸੇਵੀ ਡਾਕਟਰ ਬਿਨਾਇਕ ਸੈਨ ਦਾ ਨਾਮ, ਹੁਣ ਭਾਰਤ ਦੀਆਂ ਹੱਦਾਂ ਨੂੰ ਪਾਰ ਕਰਕੇ, ਦੁਨੀਆ ਭਰ ਦੇ ਸੱਚਾਈ ਪਸੰਦ ਸਮਾਜ ਸੇਵੀਆਂ, ਮਨੁੱਖੀ ਹੱਕਾਂ ਦੇ ਰਾਖਿਆਂ ਅਤੇ ਸ਼ੋਸ਼ਤ ਸਮਾਜਿਕ ਵਰਗਾਂ ਲਈ ਸੰਘਰਸ਼ ਕਰਨ ਵਾਲਿਆਂ ਲਈ ‘ਪ੍ਰੇਰਨਾ ਸ੍ਰੋਤ’ ਬਣ ਚੁੱਕਾ ਹੈ। ਸੈਨ ਜੋੜੀ (ਪਤੀ-ਪਤਨੀ) ਨੇ ਆਪਣੀ ਸਾਰੀ ਜ਼ਿੰਦਗੀ ਛੱਤੀਸਗੜ੍ਹ ਸਟੇਟ ਵਿੱਚ ਵਸਦੇ ਆਦਿ ਵਾਸੀਆਂ ਦੇ ਉਥਾਨ ਅਤੇ ਕਲਿਆਣ ਲਈ ਸਮਰਪਤ ਕੀਤੀ ਹੋਈ ਹੈ। ਕਿੱਤੇ ਵਜੋਂ ਉਹ ਮੈੇਡੀਕਲ ਡਾਕਟਰ (ਬੱਚਿਆਂ ਦੇ ਮਾਹਰ) ਹਨ ਪਰ ਛੱਤੀਸਗੜ੍ਹ ਦੀ ਸਰਕਾਰ, ਉਨ੍ਹਾਂ ਦੀ ਪ੍ਰਸਿੱਧੀ ਤੋਂ ਇੰਨੀ ਖੌਫਜ਼ਦਾ ਹੈ ਕਿ ਉਸ ਨੇ, ...
2001 ਵਿਚ ਸੁਪਰੀਮ ਕੋਰਟ ਨੇ ਬਲਬੀਰ ਮਾਮਲੇ ਵਿਚ ‘ਦੇਸ਼ ਧਰੋਹ’ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਅਜਿਹੇ ਵਿਅਕਤੀਆਂ ਨੂੰ ਬਰੀ ਕੀਤਾ ਸੀ ਜਿਨਾਂ ਉਪਰ ‘ਦੇਸ਼ ਧਰੋਹ’ ਦੀ ਧਾਰਾ ਇਸ ਅਧਾਰ ‘ਤੇ ਲਾ ਦਿਤੀ ਗਈ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਕਰੀਰ ਟੇਪ ‘ਤੇ ਸੁਣ ਰਹੇ ਸਨ।
ਫ਼ਤਿਹਗੜ੍ਹ ਸਾਹਿਬ (3 ਦਸੰਬਰ, 2010) : ਸੌਦਾ ਸਾਧ ਵਿਰੁੱਧ ਪੰਥਕ ਸੰਘਰਸ਼ ਦੌਰਾਨ ਦਰਜ ਇਕ ਕੇਸ ਵਿਚ ਸਥਾਨਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਲੀ ਪੇਸ਼ੀ 20 ਜਨਵਰੀ 2011 ਰੱਖ ਦਿੱਤੀ ਹੈ। ਉਨ੍ਹਾਂ ਦੇ ਵਕੀਲ ਸ. ਗੁਰਪ੍ਰੀਤ ਸਿੰਘ ਸੈਣੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੇਸ 31 ਮਈ 2007 ਨੂੰ ਐਫ. ਆਈ. ਆਰ ਨੰਬਰ 84 ਤੇ ਇੰਡੀਅਨ ਪੀਨਲ ਕੋਡ ਦੀ ਧਾਰਾ 341 ਅਤੇ 506 ਤਹਿਤ ਥਾਣਾ ਫ਼ਤਿਗਗੜ੍ਹ ਸਾਹਿਬ ਵਿਖੇ ਇਕ ਰੋਸ ਮਾਰਚ ਦੌਰਾਨ ਦਰਜ ਕੀਤਾ ਗਿਆ ਸੀ।
ਲੰਡਨ (28 ਨਵੰਬਰ, 2010): ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ ਸ਼ੀਲ ਅਤੇ ਹੁਰੀਅਤ ਕਾਨਫਰੰਸ ਦੇ ਆਗੂ ਅਰੁਧੰਤੀ ਰਾਏ, ਸੈਯਦ ਅਲੀ ਸ਼ਾਹ ਗਿਲਾਨੀ ਅਤੇ ਇਹਨਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰਨਾ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਦਿਵਾਉਣਾ ਹੈ।
ਜਰਮਨੀ (19 ਨਵੰਬਰ, 2009): ਭਾਈ ਦਲਜੀਤ ਸਿੰਘ ਦੇ ਬਾਇਜ਼ਤ ਬਰੀ ਹੌਣ ਤੇ ਆਈ.ਐਸ.ਵਾਈ ਐਫ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ,ਭਾਈ ਲਖਵਿੰਦਰ ਸਿੰਘ ਮੱਲ੍ਹੀ,ਭਾਈ ਬਲਬੀਰ ਸਿੰਘ ਸੰਧੂ,ਭਾਈ ਜਰਨੈਲ ਸਿੰਘ ਬੈਸ,ਭਾਈ ਚਮਨਜੀਤ ਸਿੰਘ,ਭਾਈ ਹਰਵਿੰਦਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਭਾਈ ਬਿੱਟੂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਰਾਹੀਂ ਸੱਚ ਦੀ ਜਿੱਤ ਹੋਈ ਹੈ।
« Previous Page