Tag Archive "sikh-dera-clash"

ਡੇਰਾ ਸਿਰਸਾ ਹਮਾਇਤੀਆਂ ਅਤੇ ਸਿੱਖਾਂ ਵਿਚਾਲੇ ਚਲ ਰਹੇ 2007 ਦੇ ਇਕ ਕੇਸ ‘ਚ 56 ਸਿੱਖ ਬਰੀ

ਵਧੀਕ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਡੇਰਾ ਸਿਰਸਾ ਨਾਲ ਸਬੰਧਿਤ ਸੁਨਾਮ ਸਥਿਤ ਸ਼ਾਖਾ 'ਤੇ ਹਮਲਾ ਕਰਕੇ ਭੰਨ੍ਹ-ਤੋੜ ਕਰਨ ਅਤੇ ਦੋ ਡੇਰਾ ਪ੍ਰੇਮੀਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਵਿਚ 56 ਸਿੱਖ ਸ਼ਰਧਾਲੂਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।

ਬਾਦਲ-ਡੇਰਾ ਸਿਰਸਾ ਭਾਈਵਾਲੀ: ਛੋਟੇ ਪੱਧਰ ਦੇ ਆਗੂ ਆਪਣੇ ਆਕਾਵਾਂ ਖਿਲਾਫ ਕਿਵੇਂ ਕਰਨਗੇ ਜਾਂਚ?: ਦਲ ਖ਼ਾਲਸਾ

ਦਲ ਖ਼ਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਪੁੱਛਿਆ ਹੈ ਕਿ ਕੀ ਹੁਣ ਅਕਾਲੀ ਦਲ ਦੇ ਹੇਠਲੇ ਪੱਧਰ ਦੇ ਆਗੂ ਆਪਣੇ ਹੀ ਉੱਚ ਆਗੂਆਂ ਦੇ ਗੈਰ ਸਿਧਾਂਤਕ ਕਾਰਨਾਮਿਆਂ ਦੀ ਜਾਂਚ ਕਰਨਗੇ?

ਡੇਰਾ ਸਿਰਸਾ ਵਲੋਂ ਬਾਦਲ ਦਲ ਨੂੰ ਹਮਾਇਤ ਦਾ ਮਾਮਲਾ; ਸ਼੍ਰੋਮਣੀ ਕਮੇਟੀ ਦੀ 3 ਮੈਂਬਰੀ ਕਮੇਟੀ ਕਰੇਗੀ “ਜਾਂਚ”

ਵਿਧਾਨ ਸਭਾ ਚੋਣਾਂ ਮੌਕੇ ਸਿੱਖ ਪੰਥ ਵਿਰੋਧੀ ਡੇਰਾ ਸਿਰਸਾ ਵਲੋਂ ਬਾਦਲ ਦਲ ਦੀ ਕੀਤੀ ਹਮਾਇਤ ਦੇ ਮਾਮਲੇ ਦੀ ਜਾਂਚ ਕਰਨ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਤਿੰਨ ਅਹੁਦੇਦਾਰ ਹੁਣ ‘ਈਦ ਤੋਂ ਬਾਅਦ ਤੰਬਾ ਫੂਕਣ' ਵਾਲੀ ਰਸਮ ਨਿਭਾਉਣਗੇ।

ਬਠਿੰਡਾ ਦਿਹਾਤੀ ਹਲਕੇ ‘ਚ ਡੇਰਾ ਪ੍ਰੇਮੀ ਦੇ ਘਰੋਂ 21 ਪੇਟੀਆਂ ਸ਼ਰਾਬ ਬਰਾਮਦ: ਮੀਡੀਆ ਰਿਪੋਰਟ

ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅਧੀਨ ਪੈਂਦੇ ਪਿੰਡ ਕੋਟਸ਼ਮੀਰ ਦੇ ਇਕ ਡੇਰਾ ਸਿਰਸਾ ਪ੍ਰੇਮੀ ਗੁਰਤੇਜ ਸਿੰਘ ਭਾਗੂ ਵਾਲੇ ਦੇ ਟਰੈਕਟਰ ਟਰਾਲੀ ਤੇ ਖੇਤ 'ਚੋਂ 21 ਡੱਬੇ ਠੇਕੇ ਦੀ ਦੇਸ਼ੀ ਸ਼ਰਾਬ ਬਰਾਮਦ ਹੋਈ ਹੈ। ਥਾਣਾ ਕੋਟਫੱਤਾ ਪੁਲਿਸ ਨੇ ਇਸ ਮਾਮਲੇ 'ਚ ਪਰਚਾ ਦਰਜ ਕਰ ਲਿਆ ਹੈ।

ਭੱਠਲ ਮੁਤਾਬਕ ਸਿਆਸੀ ਵਿੰਗ ਹੀ ਗੁੰਮਰਾਹ ਕਰ ਰਿਹੈ; ਡੇਰਾ ਮੁਖੀ ਨੇ ਨਹੀਂ ਦਿੱਤੀ ਬਾਦਲ ਦਲ ਨੂੰ ਹਮਾਇਤ

ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਦਾਅਵਾ ਕੀਤਾ ਕਿ ਡੇਰਾ ਸਿਰਸਾ ਦੇ ਮੁਖੀ ਨੇ ਕਿਸੇ ਡੇਰਾ ਪ੍ਰੇਮੀ ਨੂੰ ਬਾਦਲ-ਭਾਜਪਾ ਗਠਜੋੜ ਨੂੰ ਵੋਟ ਪਾਉਣ ਦੀ ਹਦਾਇਤ ਨਹੀਂ ਕੀਤੀ।

ਡੇਰਾ ਸਿਰਸਾ ਪ੍ਰੇਮੀਆਂ ਨਾਲ ਸੱਤ ਸਾਲ ਪੁਰਾਣੇ ਹੋਏ ਟਕਰਾਅ ਦੇ ਮਾਮਲੇ ‘ਚ ਸਿੱਖਾਂ ਨੂੰ ਤਿੰਨ ਸਾਲ ਦੀ ਸਜ਼ਾ

ਸੱਤ ਸਾਲ ਪਹਿਲਾਂ ਸਿੱਖਾਂ ਅਤੇ ਸਿਰਸਾ ਡੇਰਾ ਪ੍ਰੇਮੀਆਂ ਵਿਚ ਹੋਏ ਟਕਰਾਅ ਦੇ ਕੇਸ ਦਾ ਫੈਸਲਾ ਆ ਗਿਆ ਹੈ। ਇਸ ਕੇਸ ਵਿਚ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਪਿੰਡ ਭਮਾਂ ਕਲਾਂ, ਲੁਧਿਆਣਾ ਦੇ ਡੇਰਾ ਪ੍ਰੇਮੀ ‘ਤੇ ਚਾਕੂ ਨਾਲ ਹਮਲਾ; ਇਲਾਜ ਦੌਰਾਨ ਮੌਤ

ਇੱਥੇ ਕੁਹਾੜਾ ਰੋਡ ਸਥਿਤ ਪਿੰਡ ਭਮਾਂ ਕਲਾਂ ਵਿੱਚ ਨਾਮ ਚਰਚਾ ਘਰ ਦੀ ਕੰਟੀਨ ਚਲਾਉਂਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ, ਜਿਸ ’ਤੇ ਬੁੱਧਵਾਰ ਬਾਅਦ ਦੁਪਹਿਰ ਅਣਪਛਾਤੇ ਵਿਅਕਤੀਆਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਸੀ, ਦੀ ਕੱਲ੍ਹ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ।