
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ 'ਵਾਤਾਵਰਣ ਦਿਵਸ' ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ ਹੈ।
ਲੁਧਿਆਣਾ, ਪੰਜਾਬ (15 ਮਾਰਚ, 2012): ਬੀਤੇ ਦਿਨ (14 ਮਾਰਚ, 2012 ਨੂੰ) ਦੁਨੀਆਂ ਭਰ 'ਚ ਹਜ਼ਾਰ ਤੋਂ ਜ਼ਿਆਦਾ ਗੁਰਦੁਆਰਿਆਂ 'ਚ ਵਾਸ਼ਿੰਗਟਨ ਅਧਾਰਤ ਸਿੱਖ ਜਥੇਬੰਦੀ "ਈਕੋ-ਸਿੱਖ" ਦੇ ਉੱਦਮਾਂ ਸਦਕਾ ਦੂਜਾ ਸਾਲਾਨਾ ਸਿੱਖ ਵਾਤਾਵਰਨ ਦਿਹਾੜਾ ਮਨਾਇਆ ਗਿਆ। ਵਾਤਾਵਰਨ ਪ੍ਰੇਮੀ ਸੱਤਵੇਂ ਗੁਰੂ ਹਰਿਰਾਏ ਜੀ 14 ਮਾਰਚ 1644 ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸਨ।