Tag Archive "sikh-history"

ਸਾਕਾ ਨਨਕਾਣਾ ਸਾਹਿਬ: ਅੰਗਰੇਜ਼ ਸਰਕਾਰ ਕਸੂਰਵਾਰ ਨਹੀਂ ਬਲਕਿ ਅਕਾਲੀ ਲੀਡਰਸ਼ਿਪ ਜਿੰਮੇਵਾਰ (ਖਾਸ ਲੇਖ)

ਰਵਾਇਤੀ ਇਤਿਹਾਸ ਵਿਚ ਬਹੁਤ ਸਾਰੀਆਂ ਉਹ ਗੱਲਾਂ ਲਕੋਅ ਲਈਆਂ ਜਾਂਦੀਆਂ ਹਨ, ਜੋ ਅੰਗਰੇਜ਼ਾਂ ਦੇ ਹੱਕ ਵਿਚ ਜਾਂਦੀਆਂ ਹਨ। ਅਜਿਹਾ ਕਰਨਾ ਇਤਿਹਾਸ ਨਾਲ ਨਾਇਨਸਾਫੀ ਹੈ।

ਸਾਕਾ ਨਕੋਦਰ: ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਨੇ ਸੰਗਤਾਂ ਨਾਲ ਸਾਂਝੇ ਕੀਤੇ ਦਿਲ ਦੇ ਵਲਵਲੇ (ਵੀਡੀਓ)

ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਝਲਮਣ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਭਾਈ ਹਰਮਿੰਦਰ ਸਿੰਘ ਦੀ 32ਵੀਂ ਯਾਦ ਵਿੱਚ ਪਿੰਡ ਲਿੱਤਰਾਂ (ਨੇੜੇ ਨਕੋਦਰ) ਵਿਖੇ 4 ਫ਼ਰਵਰੀ ਨੂੰ ਸ਼ਹੀਦੀ ਸਮਾਗਮ ਦੌਰਾਨ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਨੇ ਸੰਗਤਾਂ ਨਾਲ ਸਾਂਝੇ ਕੀਤੇ ਦਿਲ ਦੇ ਵਲਵਲਿਆਂ ਦੀ ਵੀਡੀਓ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਸਾਝੀਂ ਕਰ ਰਿਹੇ ਹਾਂ।

ਸੰਤ ਭਿੰਡਰਾਂਵਾਲਿਆਂ ਬਾਰੇ ਸਕੂਲੀ ਕਿਤਾਬ ‘ਚ ਗਲਤ ਪ੍ਰਚਾਰ ਲਈ ਬੰਬੇ ਹਾਈਕੋਰਟ ਨੇ ਮੰਗਿਆ ਜਵਾਬ

ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੇ ਸਕੂਲਾਂ 'ਚ ਇਤਿਹਾਸ ਦੀ ਪੁਸਤਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਅੱਤਵਾਦੀ" ਦੱਸਣ ਵਾਲੇ ਪਾਠ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਸਕੂਲ ਪਾਠ ਪੁਸਤਕਾਂ ਦੇ ਪ੍ਰਕਾਸ਼ਕ ਬਾਲਭਾਰਤੀ ਤੋਂ ਜਵਾਬ ਮੰਗਿਆ ਹੈ।

ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ‘ਤੇ ਡਾ. ਸੇਵਕ ਸਿੰਘ ਵਲੋਂ ਦਿੱਤਾ ਭਾਸ਼ਣ (ਵੀਡੀਓ)

15 ਜੁਲਾਈ, 2017 ਨੂੰ ਸਿੱਖ ਸੰਗਤ ਵਲੋਂ ਬਲਾਚੌਰ ਵਿਖੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ।

ਕੈਨੇਡਾ: ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

ਬੀਤੇ ਸ਼ੁੱਕਰਵਾਰ ਦੁਨੀਆਂ ਭਰ ਵਿੱਚ ਜਾਰੀ ਹੋਈ ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਨੇ ਖੁੱਲ੍ਹੇ ਦਿਲ ਅਤੇ ਉਤਸ਼ਾਹ ਨਾਲ ਪ੍ਰਵਾਨ ਕੀਤਾ ਹੈ। ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਬਣੀ ਲਗਭਗ 50 ਲੱਖ ਡਾਲਰ ਦੇ ਬਜਟ ਦੀ ਇਸ ਫ਼ਿਲਮ (ਅੰਗਰੇਜ਼ੀ ਤੇ ਪੰਜਾਬੀ) ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਇਲਾਵਾ ਕੈਨੇਡਾ ਦੇ 18 ਸਿਨੇਮਾ ਘਰਾਂ ਵਿੱਚ ਵਿਖਾਇਆ ਜਾ ਰਿਹਾ ਹੈ ਜਿਨ੍ਹਾਂ ’ਚੋਂ ਸੱਤ ਸਿਨੇਮਾ ਹਾਲ ਇਕੱਲੇ ਉਂਟਾਰੀਓ ’ਚ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਇਸ ਦੇ ਸਾਰੇ ਸ਼ੋਅ ਸੋਲਡ ਆਊਟ ਜਾ ਰਹੇ ਹਨ ਅਤੇ ਪਹਿਲੇ ਤਿੰਨ ਦਿਨਾਂ ’ਚ ਇਸ ਨੇ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਫਿਲਮ ‘ਦਾ ਬਲੈਕ ਪ੍ਰਿੰਸ’ ਦੇ ਬਾਰੇ ‘ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ

ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੌਲੀਵੁਡ ਫਿਲਮ 'ਦਾ ਬਲੈਕ ਪ੍ਰਿੰਸ' ਦੇ ਬਾਰੇ 'ਚ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਗੱਲਬਾਤ ਕੀਤੀ। ਡਾਇਰੈਕਟਰ ਕਵੀ ਰਾਜ ਦੀ ਇਸ ਫਿਲਮ 'ਚ ਮੁੱਖ ਭੂਮਿਕਾ ਸਤਿੰਦਰ ਸਰਤਾਜ ਅਤੇ ਸ਼ਬਾਨਾ ਆਜ਼ਮੀ ਨੇ ਨਿਭਾਈ। ਫਿਲਮ ਸ਼ੁੱਕਰਵਾਰ 21 ਜੁਲਾਈ ਨੂੰ ਦੁਨੀਆ ਭਰ 'ਚ ਜਾਰੀ ਕੀਤੀ ਗਈ। ਪੇਸ਼ ਹੈ ਗੱਲਬਾਤ ਦੀ ਪੂਰੀ ਰਿਕਾਰਡਿੰਗ।

‘ਦਾ ਬਲੈਕ ਪ੍ਰਿੰਸ’ ਪੰਜਾਬ, ਚੰਡੀਗੜ੍ਹ ‘ਚ ਅੱਜ ਜਾਰੀ ਹੋਵੇਗੀ; ਸਿਨੇਮਾ ਹਾਲਾਂ ਦੀ ਸੂਚੀ

ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਲ ਸਿੰਘ ਦੇ ਜੀਵਨ 'ਤੇ ਬਣੀ ਹਾਲੀਵੁਡ ਦੀ ਫਿਲਮ 'ਦਾ ਬਲੈਕ ਪ੍ਰਿੰਸ' ਅੱਜ (21 ਜੁਲਾਈ) ਨੂੰ ਦੁਨੀਆ ਭਰ 'ਚ ਜਾਰੀ ਹੋ ਰਹੀ ਹੈ।

‘ਦਾ ਬਲੈਕ ਪ੍ਰਿੰਸ’ ਸਤਿੰਦਰ ਸਰਤਾਜ ਨੇ ਹਾਲੀਵੁੱਡ ਤੋਂ ਕੀਤੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ

ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਤੇ ਪੰਜਾਬ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਬਣੀ ਹਾਲੀਵੁੱਡ ਫ਼ਿਲਮ 'ਦਾ ਬਲੈਕ ਪ੍ਰਿੰਸ' ਨਾਲ ਅਦਾਕਾਰੀ ਦੇ ਖੇਤਰ ਵਿਚ ਪੈਰ ਧਰਨ ਵਾਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਕਿਹਾ ਹੈ ਕਿ 'ਦਾ ਬਲੈਕ ਪ੍ਰਿੰਸ' ਦੁਨੀਆ ਭਰ ਦੇ ਲੋਕਾਂ ਨੂੰ ਨਾ ਕੇਵਲ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਏਗੀ

ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਦਰਬਾਰ ਸਾਹਿਬ ਦੇ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਉਣ, ਸੱਚ ਤੇ ਧਰਮ ਦੀ ਖਾਤਰ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ (9 ਜੁਲਾਈ) ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ।

ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਲਿਖੀ ਨਵੀਂ ਕਿਤਾਬ ਬਾਰੇ ਜਾਣਕਾਰੀ ਦੇਣਗੇ ਲੇਖਕ ਅਜਮੇਰ ਸਿੰਘ 9 ਮਾਰਚ ਨੂੰ

ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਆਪਣੀ ਲਿਖੀ ਨਵੀਂ ਕਿਤਾਬ "ਤੂਫਾਨਾਂ ਦਾ ਸ਼ਾਹ-ਅਸਵਾਰ: ਸ਼ਹੀਦ ਕਰਤਾਰ ਸਿੰਘ ਸਰਾਭਾ" ਬਾਰੇ 9 ਮਾਰਚ, 2017 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਜਾਣਕਾਰੀ ਦੇਣਗੇ। ਇਹ ਕਿਤਾਬ ਆਉਂਦੇ ਦਿਨਾਂ ਵਿਚ ਜਾਰੀ ਹੋਵੇਗੀ।

« Previous PageNext Page »