Tag Archive "sikh-in-america"

ਨਿਊ ਜਰਸੀ ’ਚ ਸਿੱਖ ਦਾ ਚਾਕੂ ਨਾਲ ਕਤਲ, ਅਮਰੀਕਾਂ ‘ਚ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਦੀ ਤੀਜੀ ਘਟਨਾਂ

ਅਮਰੀਕਾ ਦੇ ਨਿਊ ਜਰਸੀ ਸੂਬੇ ’ਚ ਇੱਕ ਸਿੱਖ ਬੰਦੇ ਨੂੰ ਉਸ ਦੇ ਹੀ ਸਟੋਰ ’ਚ ਚਾਕੂ ਦਾ ਵਾਰ ਕਰਕੇ ਮਾਰ ਦਿੱਤਾ। ਪਿਛਲੇ ਤਿੰਨ ਹਫ਼ਤਿਆਂ 'ਚ ਅਮਰੀਕਾਂ ਅੰਦਰ ਸਿੱਖ ਉਪਰ ਹਮਲੇ ਦੀ ਇਹ ਤੀਜੀ ਘਟਨਾ ਹੈ।

ਅਮਰੀਕਾਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਖਿਲਾਫ ਵਧ ਰਹੇ ਨਫਰਤੀ ਅਪਰਾਧਾਂ ਦੇ ਮੁੱਦੇ ‘ਤੇ ਅਧਿਕਾਰੀਆਂ ਨਾਲ ਬੈਠਕ

ਅਮਰੀਕਨ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕੌਕਸ ਕਮੇਟੀ ਸਮੇਤ ਅਮਰੀਕਾ ਦੀਆਂ ਸਿ ੱ ਖ ਸੰਸਥਾਵਾਂ ਨੇ ਸਿੱਖਾਂ ‘ਤੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਦੇ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ। ਇਸ ਸਬੰਧੀ ਇਕ ਬੈਠਕ ਮੋਡੇਸਟੋ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿਚ ਮੋਡੇਸਟੋ ਦੇ ਵਾਈਸ ਮੇਅਰ ਮਨਮੀਤ ਸਿੰਘ ਗਰੇਵਾਲ ਨੇ ਸਿੱਖਾਂ ਖਿਲਾਫ ਨਫ਼ਰਤੀ ਹਮਲਿਆਂ ਬਾਰੇ ਅਮਰੀਕਾ ਦੇ ਚੁਣੇ ਹੋਏ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਾਣੂ ਕਰਵਾਇਆ।

ਅਮਰੀਕਾ ਦੇ ਗੁਰਦੁਆਰਿਆਂ ਵਿੱਚ ਵੀ ਭਾਰਤ ਸਰਕਾਰ ਦੇ ਨੁਮਾਇੰਦਿਆਂ ’ਤੇ ਰੋਕ

ਅਮਰੀਕਾ ਦੇ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੀ ਸਾਂਝੀ ਕਮੇਟੀ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਅਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇੇ ਗੁਰਦੁਆਰਿਆਂ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਦਾਖ਼ਲੇ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ(ਯੂਐਸਏ) ਵੱਲੋਂ ਖ਼ਾਲਸਾ ਸਾਜਨਾ ਦਿਵਸ ਦੀ ਛੁੱਟੀ ਖ਼ਤਮ ਕਰਨ ’ਤੇ ਕੈਪਟਨ ਸਰਕਾਰ ਦੀ ਨਿੰਦਾ

ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੀ ਬਣੀ ਸਾਂਝੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਖ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਐਲਾਨ ਕੀਤੀਆਂ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚੋਂ ਖ਼ਾਲਸਾ ਸਾਜਨਾ ਦਿਵਸ ਦੀ ਪ੍ਰਵਾਨਿਤ ਛੁੱਟੀ ਖ਼ਤਮ ਕਰਕੇ ਇਸ ਨੂੰ ਰਾਖਵੀਆਂ ਛੁੱਟੀਆਂ ਵਿਚ ਸ਼ਾਮਲ ਕਰ ਦਿੱਤਾ। ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਖ਼ਾਲਸਾ ਸਾਜਨਾ ਦਿਵਸ ਦੀ ਛੁੱਟੀ ਨੂੰ ਮੁੜ ਤੋਂ ਗਜ਼ਟਿਡ ਛੁੱਟੀਆਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।

ਅਮਰੀਕਾ ਵਿੱਚ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹ ਕੇ ਫੁਟਬਾਲ ਮੁਕਾਬਲਾ ਖੇਡਣ ਤੋਂ ਰੋਕਿਆਂ

ਅਮਰੀਕੀ ਸੂਬੇ ਪੈਨਸਿਲਵੇਨੀਆ ਵਿੱਚ ਹਾਈ ਸਕੂਲ ਪੱਧਰੀ ਫੁਟਬਾਲ ਮੁਕਾਬਲੇ ਵਿੱਚੋਂ ਰੈਫਰੀ ਨੇ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਬਾਹਰ ਕੱਢ ਦਿੱਤਾ। ਡਬਲਯੂਪੀਵੀਆਈ-ਟੀਵੀ ਅਨੁਸਾਰ ਮਾਰਪਲ-ਨਿਊਟਾਊਨ ਸਕੂਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ, ਜਦੋਂ ਹਾਈ ਸਕੂਲ ਦੇ ਵਿਦਿਆਰਥੀ, ਕੋਨੇਸਟੋਗਾ ਹਾਈ ਟੀਮ ਖ਼ਿਲਾਫ਼ ਮੈਚ ਖੇਡ ਰਹੇ ਸਨ।

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਤੋਂ ਬਾਅਦ ਸਿੱਖ ਭਾਈਚਾਰੇ ਦੀ ਚਿੰਤਾ ਵਧੀ

ਬੀਤੇ ਦਿਨੀਂ ਲਾਸ ਏਾਜਲਸ ਦੇ ਗੁਰਦੁਆਰੇ ਵਿਚ ਭੰਨਤੋੜ ਦੀ ਕਾਰਵਾਈ ਨੂੰ ਸਿੱਖ ਆਗੂਆਂ ਵੱਲੋਂ ਬਰਨਾਰਡੀਨੋ ਦੀਆਂ ਹੱਤਿਆਵਾਂ ਦੀ ਪ੍ਰਤੀਕ੍ਰਿਆ ਵਜੋਂ ਵੇਖਿਆ ਜਾ ਰਿਹਾ ਹੈ।ਉਨ੍ਹਾਂ ਨੂੰ ਤੌਖਲਾ ਹੈ ਕਿ ਬੀਤੇ ਦਿਨੀਂ ਹੋਈਆਂ ਇਨ੍ਹਾਂ ਹੱਤਿਆਵਾਂ ਦੇ ਮੱਦੇ ਨਜ਼ਰ ਇਕ ਵਾਰ ਫਿਰ ਸਿੱਖਾਂ ਦੀ ਪਛਾਣ ਸ਼ੱਕ ਦੇ ਘੇਰੇ ਵਿਚ ਆ ਗਈ।