ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਅਮਰੀਕਾਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਖਿਲਾਫ ਵਧ ਰਹੇ ਨਫਰਤੀ ਅਪਰਾਧਾਂ ਦੇ ਮੁੱਦੇ ‘ਤੇ ਅਧਿਕਾਰੀਆਂ ਨਾਲ ਬੈਠਕ

August 17, 2018 | By

ਚੰਡੀਗੜ੍ਹ: ਅਮਰੀਕਨ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕੌਕਸ ਕਮੇਟੀ ਸਮੇਤ ਅਮਰੀਕਾ ਦੀਆਂ ਸਿ ੱਖ ਸੰਸਥਾਵਾਂ ਨੇ ਸਿੱਖਾਂ ‘ਤੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਦੇ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਉਠਾਇਆ ਹੈ। ਇਸ ਸਬੰਧੀ ਇਕ ਬੈਠਕ ਮੋਡੇਸਟੋ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿਸ ਵਿਚ ਮੋਡੇਸਟੋ ਦੇ ਵਾਈਸ ਮੇਅਰ ਮਨਮੀਤ ਸਿੰਘ ਗਰੇਵਾਲ ਨੇ ਸਿੱਖਾਂ ਖਿਲਾਫ ਨਫ਼ਰਤੀ ਹਮਲਿਆਂ ਬਾਰੇ ਅਮਰੀਕਾ ਦੇ ਚੁਣੇ ਹੋਏ ਅਧਿਕਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਾਣੂ ਕਰਵਾਇਆ।

ਇਸ ਮੌਕੇ ਹਾਜ਼ਰ ਅਮਰੀਕਨ ਅਧਿਕਾਰੀਆਂ ਨੇ ਸਿੱਖ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ ਦਾ ਯਕੀਨ ਦਿਵਾਇਆ ਅਤੇ ਇਹ ਭਰੋਸਾ ਵੀ ਦਿੱਤਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਨ।

ਅਮਰੀਕਨ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕੌਕਸ ਕਮੇਟੀ ਸਮੇਤ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਦੇ ਮੈਬਰਾਂ ਵਲੋਂ ਅਮਰੀਕੀ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਦੀ ਤਸਵੀਰ।

ਦੱਸਣਯੋਗ ਕਿ ਹਾਲ ਹੀ ਦੇ ਦਿਨਾਂ ਵਿਚ ਸਿੱਖਾਂ ‘ਤੇ ਵੱਖੋ-ਵੱਖਰੇ ਦੋ ਨਸਲੀ ਹਮਲਿਆਂ ਵਿਚ ਮੋਡੇਸਟੋ ਵਿਚ ਸੁਰਜੀਤ ਸਿੰਘ ਮੱਲੀ (50 ਸਾਲ) ਅਤੇ ਮਨਟੀਕਾ ਵਿਚ ਸਾਹਿਬ ਸਿੰਘ ਨਾਂ ਦੇ ਸਿੱਖ ਨੂੰ ਗਰੇਅਸਟੋਨ ਪਾਰਕ ਵਿਚ ਦੋ ਅਣਪਛਾਤੇ ਹਮਲਾਵਰਾਂ ਨੇ ਬੇਰਹਿਮੀ ਨਾਲ ਕੁੱਟਿਆ ਸੀ। ਮਨਟੀਕਾ ਵਿਚ ਸਿੱਖ ਬਜ਼ੁਰਗ ਉਤੇ ਨਸਲੀ ਹਮਲਾ ਕਰਨ ਵਾਲੇ ਹਮਲਾਵਰਾਂ ਨੇ ਉਨ੍ਹਾਂ ਨੂੰ ਕਿਹਾ, ਕਿ “ਆਪਣੇ ਦੇਸ਼ ਵਾਪਸ ਚਲੇ ਜਾਓ”।

ਮਨਮੀਤ ਸਿੰਘ ਨੇ ਆਪਸੀ ਵਿਚਾਰ ਵਟਾਂਦਰੇ ਦੌਰਾਨ ਇਹ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਘਟਨਾਵਾਂ ਵਿਚ ਨਫ਼ਰਤ ਅਪਰਾਧ ਕਾਨੂੰਨ ਤਹਿਤ ਕੇਸ ਦਰਜ ਕੀਤਾ ਜਾਵੇ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਨ ਸਿੱਖ ਕੌਕਸ ਕਮੇਟੀ ਨੇ ਸਾਂਝੇ ਤੌਰ ‘ਤੇ ਉਨ੍ਹਾਂ ਦੋ ਅਣਪਛਾਤੇ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਸਾਹਿਬ ਸਿੰਘ ਨੂੰ ਮਨਟੀਕਾ ਦੇ ਗਰੇਅਸਟੋਨ ਪਾਰਕ ਵਿਚ ਨਿਸ਼ਾਨਾ ਬਣਾਇਆ ਹੈ।

ਏਜੀਪੀਸੀ ਦੇ ਪ੍ਰਧਾਨ ਜੇਐਸ. ਹੋਠੀ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਅਜਿਹੀਆਂ ਮੀਟਿੰਗਾਂ ਸਮਾਜ ਵਿਚ ਵਿਸ਼ਵਾਸ ਪੈਦਾ ਕਰਦੀਆਂ ਹਨ। ਹਰਪ੍ਰੀਤ ਸਿੰਘ ਸੰਧੂ, ਕਾਰਜਕਾਰੀ ਨਿਰਦੇਸ਼ਕ ਅਮਰੀਕਨ ਸਿੱਖ ਕੌਕਸ ਕਮੇਟੀ ਨੇ ਦੱਸਿਆ ਕਿ ਕਮੇਟੀ ਇਨ੍ਹਾਂ ਘਟਨਾਵਾਂ ਬਾਰੇ ਚਿੰਤਤ ਹੈ ਤੇ ਉਹ ਐਫਬੀਆਈ ਆਫਿਸ ਨਾਲ ਸੰਪਰਕ ਵਿਚ ਹਨ।

ਇਸ ਬੈਠਕ ਵਿਚ ਜੇਫ ਡ੍ਰਿਕਸੇ,- ਸ਼ੇਰਿਫ਼ ਸਟੈਨਿਸਲੌਸ ਕਾਊਂਟੀ, ਗੈਲੇਨ ਕੈਰੋਲ, ਮੋਡੇਸਟੋ ਪੁਲਿਸ ਮੁਖੀ ਬਿਰਗਿਟ ਫਲੇਜ਼ਰ, ਜ਼ਿਲ੍ਹਾ ਅਟਾਰਨੀ, ਜ਼ਿਲ੍ਹਾ ਅਟਾਰਨੀ ਸਟੈਨਿਸਲੌਸ ਕਾਊਂਟੀ ਅਤੇ ਕਾਂਗਰਸਮੈਨ ਜੇਫ਼ ਡੇਨਹਮ ਵੱਲੋਂ ਪੀਟਰ ਬਟਲਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,