Tag Archive "sikh-news-canada"

ਜਗਮੀਤ ਸਿੰਘ ਦੀ ਸਵੈ-ਨਿਰਣੈ ਦੇ ਹੱਕ ‘ਚ ਆਈ ਟਿੱਪਣੀ ਨਾਲ ਪੰਜਾਬ ‘ਚ ਭਾਰਤੀ ਸੂਬੇਦਾਰਾਂ ਨੂੰ ਲੱਗੀ ਅੱਗ

ਕੈਨੇਡਾ ਦੀ ਨਿਊਂ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵਲੋਂ ਖੁਦਮੁਖਤਿਆਰੀ ਦੇ ਹੱਕ 'ਚ ਦਿੱਤੀ ਗਈ ਟਿੱਪਣੀ ਨਾਲ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਦੇ ਭਾਰਤ ਪੱਖੀ ਸਿਆਸਤਦਾਨਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਜਗਮੀਤ ਸਿੰਘ ਨੇ ਐਨ.ਡੀ.ਪੀ. ਦੇ ਆਗੂ ਚੁਣੇ ਜਾਣ ਤੋਂ ਬਾਅਦ ਪੂਰੇ ਕੈਨੇਡਾ ਦੇ ਦੌਰੇ ਦੌਰਾਨ ਖੁਦਮੁਖਤਿਆਰੀ ਨੂੰ "ਮੂਲ ਅਧਿਕਾਰ" ਦੱਸਿਆ ਸੀ।

ਜਗਮੀਤ ਸਿੰਘ ਬਣੇ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਐਨ.ਡੀ.ਪੀ. ਦੇ ਆਗੂ

ਸਰਦਾਰ ਜਗਮੀਤ ਸਿੰਘ ਨੇ 53.8 ਵੋਟਾਂ ਦੇ ਨਾਲ ਐਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦੇ ਮੁੱਖੀ ਬਣਨ ਦੀ ਦੌੜ ਜਿੱਤ ਲਈ ਹੈ। ਜਿੱਤਣ ਤੋਂ ਬਾਅਦ ਉਨ੍ਹਾਂ ਕਿਹਾ, "ਮੇਰੇ ਕੋਲ ਸ਼ਬਦ ਨਹੀਂ ਹਨ ਇਸ ਯਾਤਰਾ ਬਾਰੇ"।

ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਮੌਨਟ੍ਰੀਅਲ ਦੀ ਸਿੱਖ ਸੰਗਤ ਨੂੰ 19-20 ਅਗਸਤ ਨੂੰ ਸੰਬੋਧਨ ਕਰਨਗੇ

ਸਿੱਖ ਲਿਖਾਰੀ ਭਾਈ ਅਜਮੇਰ ਸਿੰਘ ਇਨ੍ਹੀਂ ਦਿਨੀਂ ਕੈਨੇਡਾ 'ਚ ਹਨ। ਗੁਰਦੁਆਰਾ ਗੁਰੂ ਨਾਨਕ ਦਰਬਾਰ, ਲਾਸੈਲ, ਮੌਨਟ੍ਰੀਅਲ (ਕਿਊਬੈਕ) ਦੇ ਫੇਸਬੁਕ ਪੇਜ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਈ ਅਜਮੇਰ ਸਿੰਘ 19 ਅਤੇ 20 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਗੇ।

ਸਾਂਸਦ ਰਾਜ ਗਰੇਵਾਲ ਨੇ ਕੈਨੇਡੀਅਨ ਸੰਸਦ ‘ਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ‘ਤੇ ਹਮਲੇ ਦੀ ਕੀਤੀ ਨਿਖੇਧੀ

ਭਾਰਤੀ ਫੌਜ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੇ 33 ਵਰ੍ਹੇ ਪੂਰੇ ਹੋਣ ਮੌਕੇ ਬਰੈਂਪਟਨ ਪੂਰਬ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਨੇ ਕੈਨੇਡਾ ਦੀ ਸੰਸਦ 'ਚ ਸਿੱਖਾਂ ਖਿਲਾਫ ਕੀਤੇ ਗਏ ਇਸ ਘਿਨੌਣੇ ਅਪਰਾਧ ਦੀ ਨਿੰਦਾ ਕੀਤੀ।

ਖਾਲਸਾ ਡੇ ਪਰੇਡ(ਸਰੀ)ਬਾਰੇ ਭਾਰਤ ਸਰਕਾਰ ਨੇ ਕੈਨੇਡਾ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ:ਮੀਡੀਆ ਰਿਪੋਰਟ

ਭਾਰਤੀ ਮੀਡੀਆ ਦੇ ਵੱਖ-ਵੱਖ ਹਿੱਸਿਆਂ ਵਲੋਂ ਖ਼ਬਰ ਨਸ਼ਰ ਕੀਤੀ ਗਈ ਕਿ ਭਾਰਤੀ ਕੌਂਸਲ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਗਲੋਬਲ ਅਫੇਅਰਸ-ਕੈਨੇਡਾ ਕੋਲ ਪਿਛਲੇ ਹਫਤੇ ਕੈਨੇਡੀਆਨ ਸਿੱਖਾਂ ਵਲੋਂ ਕੱਢੀ ਗਈ ਸਰੀ ਦੀ ਖ਼ਾਲਸਾ ਡੇ ਪਰੇਡ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।

ਸਿੱਖਸ ਫਾਰ ਜਸਟਿਸ ਨੇ ਦਾਇਰ ਕੀਤਾ ਕੈਪਟਨ ਅਮਰਿੰਦਰ ਸਿੰਘ ਖਿਲਾਫ 10 ਲੱਖ ਡਾਲਰ ਦਾ ਮਾਣਹਾਨੀ ਮੁਕੱਦਮਾ

ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੀ ਅਦਾਲਤ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਸਿੱਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਜਿਹੜਾ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਕੈਨੇਡਾ ਦੀ ਅਦਾਲਤ ਦੇ ਸੰਮਨ ਪਹੁੰਚਾਵੇਗਾ ਉਸ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਹ ਮਾਮਲਾ ਕੈਨੇਡਾ ਦੇ ਕਾਨੂੰਨ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਖਿਲਾਫ਼ ਦਰਜ ਕੀਤਾ ਗਿਆ ਹੈ।

ਸਿੱਖ ਜਥੇਬੰਦੀਆਂ ਕਰਨਗੀਆਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਸਨਮਾਨ

ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਖ਼ਾਲਸਾ ਸਣੇ ਕਈ ਸਿੱਖ ਜਥੇਬੰਦੀਆਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਪੰਜਾਬ ਦੌਰ ਸਮੇਂ ਉਨ੍ਹਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ।

ਬਦਲਾਖੋਰੀ ਦੀ ਭਾਵਨਾ ਕਰਕੇ ਹਰਜੀਤ ਸਿੰਘ ਸੱਜਣ ਨੂੰ ਨਹੀਂ ਮਿਲ ਰਿਹਾ ਕੈਪਟਨ: ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਜੀਤ ਸਿੰਘ ਸੱਜਣ ਨਾਲ ਮੁਲਾਕਾਤ ਨਾ ਕਰਨ ਦੇ ਫੈਸਲੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਬਦਲਾਖੋਰੀ ਹੈ।

1984 ਸਿੱਖ ਕਤਲੇਆਮ ਮਤੇ ਬਾਰੇ ਓਂਟਾਰੀਓ ਸੰਸਦ ‘ਚ ਐਨ.ਡੀ.ਪੀ. ਦੇ ਜਗਮੀਤ ਸਿੰਘ ਦਾ ਭਾਸ਼ਣ

ਸਿੱਖ ਭਾਈਚਾਰੇ ਦੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧ ਦੇ ਆਗੂਆਂ ਵਲੋਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਓਂਟਾਰੀਓ ਵਿਧਾਨ ਸਭਾ ਨੇ ਭਾਰਤ 'ਚ 1984 'ਚ ਹੋਏ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇ ਦਿੱਤੀ ਹੈ।

ਕੈਨੇਡਾ ਦੀ ਸੰਸਦ ਦੇ ਮੈਦਾਨ ‘ਚ ਨਿਸ਼ਾਨ ਸਾਹਿਬ ਝੁਲਾ ਕੇ ਇਤਿਹਾਸ ਸਿਰਜਿਆ ਗਿਆ

ਕੈਨੇਡਾ 'ਚ ਸਿੱਖ ਧਰਮ ਦਾ ਮਾਣ ਵਧਾਉਂਦੇ ਹੋਏ ਪਾਰਲੀਮੈਂਟਰੀ ਹਿੱਲ 'ਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਬਰੈਂਪਟਨ ਸਿਟੀ ਹਾਲ 'ਚ ਐਤਵਾਰ ਨੂੰ (2 ਅਪ੍ਰੈਲ) ਦੁਪਹਿਰ 2 ਵਜੇ ਅਤੇ ਪਾਰਲੀਮੈਂਟਰੀ ਹਿੱਲ 'ਚ ਸੋਮਵਾਰ ਨੂੰ ਸਵੇਰੇ 11.30 ਵਜੇ (3 ਅਪ੍ਰੈਲ) ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸ ਖਾਸ ਦਿਨ ਦੇ ਸੰਬੰਧ 'ਚ ਪਾਰਲੀਮੈਂਟ ਦੇ ਮੈਂਬਰ ਰਾਜ ਗਰੇਵਾਲ ਨੇ ਸਿੱਖਾਂ ਨੂੰ ਇਸ ਦਿਨ ਵਧਾਈ ਦਿੱਤੀ ਅਤੇ ਕਿਹਾ,'ਸਿੱਖ ਧਰਮ ਹਰੇਕ ਨੂੰ ਵੰਡ ਛਕਣ, ਕਿਰਤ ਕਰਨ ਅਤੇ ਨਾਮ ਜਪਣ ਦਾ ਹੀ ਉਪਦੇਸ਼ ਦਿੰਦਾ ਹੈ।' ਉਨ੍ਹਾਂ ਉੱਥੇ ਆਏ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਇਕ ਦਿਨ ਸਿੱਖ ਨਾਗਰਿਕ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉਨ੍ਹਾਂ ਕਿਹਾ ,'ਅਸੀਂ ਦੇਸ਼ 'ਚ ਇਤਿਹਾਸ ਰਚ ਰਹੇ ਹਾਂ।' ਅਖੀਰ 'ਚ ਉਨ੍ਹਾਂ ਪੰਜਾਬੀ 'ਚ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਲਾਇਕ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਿਆ ਜਾਵੇ।

« Previous PageNext Page »