Tag Archive "sikh-news-canada"

ਭਾਰਤੀ ਰਾਜਦੂਤ ਕੈਨੇਡਾ ‘ਚ ਧਮਕੀ ਵਾਲਾ ਮਾਹੌਲ ਪੈਦਾ ਕਰ ਰਹੇ ਹਨ: ਸਿੱਖਸ ਫਾਰ ਜਸਟਿਸ

ਹਿੰਦੁਸਤਾਨ ਟਾਈਮਸ ਮੁਤਾਬਕ ਸਿੱਖਸ ਫਾਰ ਜਸਟਿਸ (ਸ਼ਢਝ) ਨੇ ਪਿਛਲੇ ਹਫਤੇ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਗੁਰਦੁਆਰਿਆਂ 'ਚ ਹੋਣ ਵਾਲੇ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਰੋਕਿਆ ਜਾਵੇ।

ਕੈਨੇਡਾ ‘ਚ ਗੁਰਦੁਆਰਾ ਸਾਹਿਬ ਦੀ ਕੰਧ ‘ਤੇ ਸ਼ਰਾਰਤੀਆਂ ਵਲੋਂ ਸਵਾਸਤਿਕ ਦਾ ਨਿਸ਼ਾਨ ਵਾਹਿਆ

ਕੈਨੇਡਾ ਦੇ ਕੈਲਗਰੀ ਵਿਖੇ ਸਥਿਤ ਗੁਰਦੁਆਰਾ ਸਿੱਖ ਸੁਸਾਇਟੀ ਦੀ ਕੰਧ 'ਤੇ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਧਰਮ ਦਾ ਚਿੰਨ੍ਹ 'ਸਵਾਸਤਿਕ' ਵਾਹਿਆ ਗਿਆ ਹੈ। ਕੈਲਗਰੀ ਦੇ ਸਾਊਥ ਵੈਸਟ ਦੀ 81 ਸਟਰੀਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਉੱਤੇ ਲਾਲ ਰੰਗ ਨਾਲ ਸਵਾਸਤਿਕ ਨਿਸ਼ਾਨ ਵਾਹਿਆ ਗਿਆ ਹੈ।

ਸਰਬਜੀਤ ਸਿੰਘ ਮਰਵਾਹ ਬਣੇ ਕੈਨੇਡੀਅਨ ਸੈਨੇਟਰ

ਸਰਬਜੀਤ ਸਿੰਘ (ਸੈਬੀ) ਮਰਵਾਹ ਨੂੰ ਹਾਲ ਹੀ ਵਿੱਚ ਕੈਨੇਡਾ ਦੀ ਸੈਨੇਟ ਵਿੱਚ ਚੁਣਿਆ ਗਿਆ ਹੈ। ਉਹ ਪਹਿਲੇ ਸਰਦਾਰ ਅਤੇ ਅੰਮ੍ਰਿਤਸਰ ਦੀ ਰਤਨਾ ਉਮੀਦਵਾਰ ਤੋਂ ਬਾਅਦ ਦੂਜੇ ਪੰਜਾਬੀ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਦੀ ਸੈਨੇਟ ਵਿੱਚ ਨਿਵਾਜਿਆ ਹੈ। ਮਰਵਾਹ ਸਕੋਸ਼ੀਆ ਬੈਂਕ ਵਿੱਚ 35 ਸਾਲ ਦੀ ਨੌਕਰੀ ਬਾਅਦ ਦੋ ਸਾਲ ਪਹਿਲਾਂ ਉਪ ਪ੍ਰਧਾਨ ਬਣ ਕੇ ਸੇਵਾਮੁਕਤ ਹੋਏ ਹਨ।

ਯੂਨੀਵਰਸਿਟੀ ਆਫ ਐਲਬਰਟਾ ‘ਚ ਨਸਲਵਾਦੀ ਪੋਸਟਰ ਲਾਏ ਗਏ; ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਕੀਤੀ ਨਿੰਦਾ

ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਿੱਚ ਸਿੱਖਾਂ ਪ੍ਰਤੀ ਨਸਲੀ ਵਿਤਕਰੇ ਵਾਲੇ ਪੋਸਟਰ ਲਾਏ ਗਏ। ਇਨ੍ਹਾਂ ਪੋਸਟਰਾਂ ਵਿੱਚ ਦਸਤਾਰ ਵਾਲੇ ਬੰਦੇ ਦੀ ਫੋਟੋ ਲਾ ਕੇ ਸਿੱਖਾਂ ਨੂੰ ਉਨ੍ਹਾਂ ਦੇ ‘ਆਪਣੇ’ ਵਤਨ ਵਾਪਸ ਜਾਣ ਲਈ ਕਿਹਾ ਗਿਆ ਹੈ।

ਸਿੱਖਾਂ ਨੂੰ ਕਤਲ ਕਰਨ ਵਾਲੇ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰੇ ਕੈਨੇਡਾ: ਸਿੱਖਸ ਫਾਰ ਜਸਟਿਸ

ਸਿੱਖ ਮਨੁੱਖੀ ਅਧਿਕਾਰ ਗੁਰੱਪ, ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੀ ਟਰੂਡੋ ਸਰਕਾਰ ਤਕ ਪਹੁੰਚ ਕੀਤੀ ਹੈ ਕਿ ਭਾਰਤੀ ਪੁਲਿਸ ਅਫਸਰ ਚਰਨਜੀਤ ਸ਼ਰਮਾ ਨੂੰ ਅਕਤੂਬਰ 2015 ਵਿਚ ਬਹਿਬਲ ਕਲਾਂ ਵਿਖੇ ਸਿੱਖਾਂ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਜਾਵੇ।

ਸਿੱਖ ਜਥੇਬੰਦੀ ਨੇ ਕੈਪਟਨ ਖਿਲਾਫ ਕੈਨੇਡਾ ਵਿਚ 10 ਲੱਖ ਅਮਰੀਕੀ ਡਾਲਰ ਦਾ ਮਾਣਹਾਨੀ ਕੇਸ ਦਰਜ ਕੀਤਾ

ਸਿੱਖਸ ਫਾਰ ਜਸਟਿਸ, ਜਿਸਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਵਾਸੀ ਪੰਜਾਬੀਆਂ ਵਿਚ ਚੋਣ ਪ੍ਰਚਾਰ ਕਰਨ ਦੇ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ। ਹੁਣ ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਉਨ੍ਹਾਂ ਦੀ ਜਥੇਬੰਦੀ ਨੂੰ ਆਈ.ਐਸ.ਆਈ. ਨਾਲ ਸਬੰਧਿਤ ਕਹਿਣ ਕਰਕੇ ਇਕ ਮਿਲੀਅਨ ਅਮਰੀਕੀ ਡਾਲਰ ਦਾ ਮਾਣਹਾਨੀ ਕੇਸ ਦਾਇਰ ਕੀਤਾ ਹੈ।

ਓਨਟੇਰਿਓ ਸਿਖ ਨਸਲਕੁਸ਼ੀ ਮਤੇ ਦੀ ਹਾਰ ਨਾਲ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੂੰ ਡੂੰਘੀ ਨਿਰਾਸ਼ਾ ਹੋਈ

ਨਵੰਬਰ 1984 ਵਿਚ ਸਿੱਖਾਂ ’ਤੇ ਹੋਏ ਹਮਲੇ ਨੂੰ ‘ਕਤਲੇਆਮ’ ਮੰਨਣ ਲਈ ਹੋਈ ਵੋਟਿੰਗ ਵਿਚ ਹਾਰ ਕਰਕੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਕੈਨੇਡਾ ਨੂੰ ਡੂੰਘੀ ਨਿਰਾਸ਼ਾ ਹੋਈ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਪ੍ਰਾਈਵੇਟ ਮੈਂਬਰ ਦੇ ਤੌਰ ’ਤੇ ਇਸ ਸਬੰਧੀ ਮਤਾ ਰੱਖਿਆ ਕਿ ਓਨਟੇਰਿਓ ਦੀ ਸਰਕਾਰ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿੱਖਾਂ ਦੇ ਹੋਏ ਹਮਲਿਆਂ ਨੂੰ ਨਸਲਕੁਸ਼ੀ ਮੰਨਿਆ ਜਾਵੇ। ਇਹ ਮਤਾ 22-40 ਦੇ ਫਰਕ ਨਾਲ ਪਾਸ ਨਹੀਂ ਹੋ ਸਕਿਆ।

ਭਾਰਤੀ ਮੀਡੀਆ ਦੇ ਕੈਨੇਡਾ ਵਿਚ ‘ਟ੍ਰੇਨਿੰਗ ਕੈਂਪ’ ਦੇ ਜਵਾਬ ਵਿਚ ਬੋਲੇ ਕੈਨੇਡਾ ਦੇ ਮੰਤਰੀ ਰਾਲਫ ਗੂਡੇਲ

ਕੈਨੇਡਾ ਦੇ ਮੰਤਰੀ ਰਾਲੇਫ ਗੂਡੇਲ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਭਾਰਤੀ ਮੀਡੀਆ ਵਲੋਂ ਕੈਨੇਡਾ ਵਿਚ ਦਹਿਸ਼ਤਗਰਦੀ ਦੇ ਟ੍ਰੇਨਿੰਗ ਕੈਂਪਾਂ ਦੀ ਜੋ ਗੱਲ ਕਹੀ ਜਾ ਰਹੀ ਹੈ ਉਸਤੇ ਜੋ ਵੀ ਜ਼ਰੂਰੀ ਕਦਮ ਚੁਕੇ ਜਾਣੇ ਚਾਹੀਦੇ ਹੋਣੇਗੇ ਉਹ ਚੁੱਕੇ ਜਾਣਗੇ।

ਐਮ.ਪੀ.ਪੀ. ਜਗਮੀਤ ਸਿੰਘ ਨੇ ਓਂਟਾਰੀਓ ਵਿਚ ਸਿੱਖਾਂ ਹੈਲਮਟ ਤੋਂ ਛੋਟ ਲਈ ਬਿਲ ਲਿਆਂਦਾ

ਪਿਛਲੇ ਦਸ ਸਾਲਾਂ ਤੋਂ ਸਾਡਾ ਸਿੱਖ ਭਾਈਚਾਰਾ ਦਸਤਾਰਧਾਰੀ ਸਿੱਖਾਂ ਲਈ ਉਨਟਾਰੀਓ ਵਿੱਚ ਮੋਟਰਸਾਇਕਲ ਚਲਾਉਂਦੇ ਸਮੇਂ ਹੈਲਮਟ ਪਹਿਨਣ ਤੋਂ ਛੋਟ ਦੀ ਮੰਗ ਕਰ ਰਿਹਾ ਹੈ ਪਰ ਉਨਟਾਰੀਓ ਦੀ ਲਿਬਰਲ ਸਰਕਾਰ ਇਸ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕਰ ਰਹੀ ਹੈ।

ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਨੂੰ ਕਨੇਡੀਅਨ ਅਦਾਲਤ ਦੇ ਸੰਮਨ ਪਹੁੰਚਦੇ ਕੀਤੇ

ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ (ਐਸ.ਐਫ.ਜੇ.) 'ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ. ਨਾਲ ਮਿਲੇ ਹੋਣ ਦਾ ਦੋਸ਼ ਲਾਉਣ ਲਈ ਐਸ.ਐਫ.ਜੇ. ਨੇ ਕੈਨੇਡੀਅਨ ਕਾਨੂੰਨਾਂ ਤਹਿਤ ਕੈਪਟਨ ਅਮਰਿੰਦਰ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ਼ ਕਰਵਾਇਆ ਹੈ।

« Previous PageNext Page »