ਵਿਦੇਸ਼ » ਸਿੱਖ ਖਬਰਾਂ

ਓਨਟੇਰਿਓ ਸਿਖ ਨਸਲਕੁਸ਼ੀ ਮਤੇ ਦੀ ਹਾਰ ਨਾਲ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੂੰ ਡੂੰਘੀ ਨਿਰਾਸ਼ਾ ਹੋਈ

June 4, 2016 | By

ਟੋਰਾਂਟੋ: ਨਵੰਬਰ 1984 ਵਿਚ ਸਿੱਖਾਂ ’ਤੇ ਹੋਏ ਹਮਲੇ ਨੂੰ ‘ਕਤਲੇਆਮ’ ਮੰਨਣ ਲਈ ਹੋਈ ਵੋਟਿੰਗ ਵਿਚ ਹਾਰ ਕਰਕੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਕੈਨੇਡਾ ਨੂੰ ਡੂੰਘੀ ਨਿਰਾਸ਼ਾ ਹੋਈ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਪ੍ਰਾਈਵੇਟ ਮੈਂਬਰ ਦੇ ਤੌਰ ’ਤੇ ਇਸ ਸਬੰਧੀ ਮਤਾ ਰੱਖਿਆ ਕਿ ਓਨਟੇਰਿਓ ਦੀ ਸਰਕਾਰ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿੱਖਾਂ ਦੇ ਹੋਏ ਹਮਲਿਆਂ ਨੂੰ ਨਸਲਕੁਸ਼ੀ ਮੰਨਿਆ ਜਾਵੇ। ਇਹ ਮਤਾ 22-40 ਦੇ ਫਰਕ ਨਾਲ ਪਾਸ ਨਹੀਂ ਹੋ ਸਕਿਆ।

1984 ਦਾ ਸਿੱਖ ਕਤਲੇਆਮ ਜਿਸ ਵਿਚ ਹਜ਼ਾਰਾਂ ਬੇਕਸੂਰ ਸਿੱਖ ਮਰਦ, ਔਰਤਾਂ ਅਤੇ ਬੱਚੇ ਬੇਕਿਰਕੀ ਨਾਲ ਸਮੁੱਚੇ ਭਾਰਤ ਵਿਚ ਮਾਰੇ ਗਏ, ਜੋ ਕਿ ਆਧੁਨਿਕ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਹੈ। ਇਹ ਹਮਲੇ ਅਚਾਨਕ ਨਹੀਂ ਹੋਏ ਸਗੋਂ ਇਹ ਪੂਰੀ ਤਰ੍ਹਾਂ ਯੋਜਨਾਬੱਧ ਸਨ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਆਗੂ ਅਤੇ ਮੈਂਬਰ ਇਸ ਵਿਚ ਪੂਰੀ ਤਰ੍ਹਾਂ ਸ਼ਾਮਲ ਸਨ।

ਇਹ ਫੋਟੋ ਸਿਰਫ ਪ੍ਰਤੀਕ ਦੇ ਤੌਰ 'ਤੇ ਵਰਤੀ ਗਈ ਹੈ

ਇਹ ਫੋਟੋ ਸਿਰਫ ਪ੍ਰਤੀਕ ਦੇ ਤੌਰ ‘ਤੇ ਵਰਤੀ ਗਈ ਹੈ

ਸਟੇਟ ਦੀ ਸਾਰੀ ਮਸ਼ੀਨਰੀ ਜਿਵੇਂ ਪੁਲਿਸ ਨੇ ਅੱਖਾਂ ਬੰਦ ਕਰ ਲਈਆਂ ਸਨ। ਭਾਰਤ ਸਰਕਾਰ ਵਲੋਂ ਬਣਾਏ ਗਏ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਬਿਨਾਂ ਸਰਕਾਰੀ ਮਦਦ ਦੇ ਇੰਨੇ ਵੱਡੇ ਪੱਧਰ ’ਤੇ ਕਤਲੇਆਮ ਨਹੀਂ ਸੀ ਹੋ ਸਕਦੇ।

ਸਰਕਾਰੀ ਅੰਕੜਿਆਂ ਵਿਚ 3000 ਸਿੱਖਾਂ ਦੇ ਮਾਰੇ ਜਾਣ ਦੀ ਗੱਲ ਕਹੀ ਗਈ ਹੈ ਪਰ ਗ਼ੈਰ-ਸਰਕਾਰੀ ਅੰਕੜਿਆਂ ਵਿਚ ਇਹ ਗਿਣਤੀ ਕਿਤੇ ਵੱਧ ਹੈ।

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 1984 ਵਿਚ ਸਿੱਖਾਂ ’ਤੇ ਹੋਏ ਹਮਲਿਆਂ ਨੂੰ “ਕਤਲੇਆਮ” ਮੰਨਿਆ ਹੈ ਅਤੇ ਇਹ ਵੀ ਮੰਨਿਆ ਹੈ ਕਿ ਹਾਲੇ ਤਕ ਇਨਸਾਫ ਨਹੀਂ ਹੋਇਆ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ।

ਵਰਲਡ ਸਿੱਖ ਆਰਗੇਨਾਈਜ਼ੇਸ਼ਨਸ ਦੇ ਮੁਖੀ ਮੁਖਬੀਰ ਸਿੰਘ ਨੇ ਕਿਹਾ, “ਨਵੰਬਰ 1984 ਨੂੰ ਕਤਲੇਆਮ ਮੰਨਣ ਦੇ ਮਤੇ ਦੀ ਹਾਰ ਨਾਲ ਸਾਨੂੰ ਡੂੰਘੀ ਨਿਰਾਸ਼ਾ ਹੋਈ ਹੈ। ਆਮ ਬੋਲਚਾਲ ’ਚ ‘1984 ਸਿੱਖ ਵਿਰੋਧੀ ਦੰਗੇ’ ਬੋਲਿਆ ਜਾਂਦਾ ਹੈ ਜੋ ਕਿ ਇਸਦੀ ਗਲਤ ਛਵੀ ਪੇਸ਼ ਕਰਦਾ ਹੈ, ਇਸ ਨਾਲ ਇੰਝ ਲਗਦਾ ਹੈ ਜਿਵੇਂ ਇਹ ਕੋਈ ਦੋ ਧਿਰੀ ਹਿੰਸਾ ਸੀ। ਮਤਾ ਐਮ.ਪੀ.ਪੀ. ਜਗਮੀਤ ਸਿੰਘ ਨੇ ਮਤਾ ਪੇਸ਼ ਕੀਤਾ ਤਾਂ ਜੋ ਜਿਨ੍ਹਾਂ ਨੇ ਇਹ ਸਭ ਕੁਝ ਦੀ ਯੋਜਨਾ ਬਣਾਈ ਅਤੇ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਜ਼ਾ ਮਿਲ ਸਕੇ।

ਵਰਲਡ ਸਿੱਖ ਆਰਗੇਨਾਈਜ਼ੇਸ਼ਨਸ ਓਨਟੇਰਿਓ ਦੇ ਮੀਤ ਪ੍ਰਧਾਨ ਪ੍ਰਭਮੀਤ ਸਿੰਘ ਸਰਕਾਰੀਆ ਨੇ ਕਿਹਾ, “ਬਹੁਤ ਹੀ ਨਿਰਾਸ਼ਾ ਦੀ ਗੱਲ ਹੈ ਕਿ ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਮਤਾ ਸੀ ਜੋ ਪਾਸ ਨਹੀਂ ਹੋ ਸਕਿਆ। ਇਥੋਂ ਤਕ ਕਿ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤਕ ਨੇ ਇਹ ਮੰਨਿਆ ਕਿ ਨਵੰਬਰ 1984 ਕਤਲੇਆਮ ਸੀ। ਓਨਟੇਰਿਓ ਇਹ ਮਤਾ ਪਾਸ ਕਰਕੇ ਪੀੜਤਾਂ ਨੂਮ ਇਨਸਾਫ ਦਿਵਾਉਣ ਵਿਚ ਅਹਿਮ ਰੋਲ ਨਿਭਾ ਸਕਦਾ ਸੀ।

ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/1TOqGx5 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,