Tag Archive "sikhs-for-justice-sfj"

ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਨੂੰ ਕਨੇਡੀਅਨ ਅਦਾਲਤ ਦੇ ਸੰਮਨ ਪਹੁੰਚਦੇ ਕੀਤੇ

ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ (ਐਸ.ਐਫ.ਜੇ.) 'ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐਸ.ਆਈ. ਨਾਲ ਮਿਲੇ ਹੋਣ ਦਾ ਦੋਸ਼ ਲਾਉਣ ਲਈ ਐਸ.ਐਫ.ਜੇ. ਨੇ ਕੈਨੇਡੀਅਨ ਕਾਨੂੰਨਾਂ ਤਹਿਤ ਕੈਪਟਨ ਅਮਰਿੰਦਰ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ਼ ਕਰਵਾਇਆ ਹੈ।

ਕੈਲੇਫੋਰਨੀਆ ਵਿਚ 1984 ਦੇ ਪੀੜਤਾਂ ਨੇ ਕੈਪਟਨ ਅਮਰਿੰਦਰ ਵੱਲ ਜੁੱਤੀਆਂ ਸੁੱਟੀਆਂ

ਬੀਤੇ ਦਿਨ ਅਮੀਰੀਕੀ ਸੂਬੇ ਕੈਲੇਫੋਰਨੀਆ ਦੇ ਫਰੈਜ਼ਨੋ ਸ਼ਹਿਰ ਵਿਚ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਵਾਸੀ ਸਿੱਖਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ।

ਕੈਪਟਨ ਦੇ ਅਮਰੀਕਾ ਦੌਰੇ ਦੌਰਾਨ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮੁਜ਼ਾਹਰਾ

ਸਿੱਖ ਫਾਰ ਜਸਟਿਸ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਤੇ ਹੋਰ ਪੰਥਕ ਜਥੇਬੰਦੀਆਂ ਵੱਲੋ ਸ਼ਿਕਾਂਗੋ ਦੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ 'ਚ ਇੱਕਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ।

ਸਿੱਖ ਫਾਰ ਜਸਟਿਸ ਵੱਲੋਂ ਦਰਜ਼ ਕਰਵਾਈ ਸ਼ਿਕਾਇਤ ਦੇ ਡਰੋਂ ਕੈਪਟਨ ਨੇ ਕੈਨੇਡਾ ਦੌਰਾ ਕੀਤਾ ਰੱਦ

ਅਮਰੀਕੀ ਸਿੱਖ ਜੱਥੇਬੰਦੀ ਜੋ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਹੈ, ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੀਤੀ ਸ਼ਿਕਾਇਤ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਨੇਡਾ ਦੌਰੇ ’ਚ ਬਦਲਾਅ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਜੋ ਬੀਤੇ ਦਿਨੀਂ ਅਮਰੀਕਾ ਦੌਰੇ 'ਤੇ ਪੁੱਜੇ ਹੋਏ ਹਨ, ਜਿੱਥੋਂ ਕੈਨੇਡਾ ਆਉਣ ਦੇ ਉਨ੍ਹਾਂ ਦੇ ਸਾਰੇ ਪ੍ਰੋਗਰਾਮਾਂ 'ਤੇ ਬੇਯਕੀਨੀ ਦੇ ਬੱਦਲ ਮੰਡਰਾ ਰਹੇ ਹਨ ।

ਸਿੱਖਸ ਫਾਰ ਜਸਟਿਸ ਨੇ ਕੈਪਟਨ ਦੀਆਂ ਕੈਨੇਡਾ ਰੈਲੀਆਂ ‘ਤੇ ਲਵਾਈ ਰੋਕ

ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਕੈਨੇਡਾ ਪਹੁੰਚੇ ਪਮਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਚੋਣ ਰੈਲੀਆਂ ਮਨੁੱਖੀ ਅਧਿਕਾਰਾਂ ਲਈ ਜੂਝ ਰਹੀ ਸੰਸਥਾ ਸਿੱਖਸ ਫਾਰ ਜਸਟਿਸ ਵਲੋਂ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੂੰ ਬੀਤੇ ਕੱਲ੍ਹ ਲਿਖਤੀ ਰੂਪ 'ਚ ਸ਼ਿਕਾਇਤ ਕਰਨ ਕਰਕੇ ਰੱਦ ਹੋ ਗਈਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੂੰ ਅਮਰੀਕਾ-ਕੈਨੇਡਾ ਦੇ ਸਿੱਖਾਂ ਨੇ ਪੰਜਾਬ ਦੇ ਕੈਪਟਨ ਵਜੋਂ ਨਿਕਾਰਿਆ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਕੈਪਟਨ ਵਜੋਂ ਅਮਰੀਕੀਨ ਅਤੇ ਕੈਨੇਡੀਆਨ ਸਿੱਖਾਂ ਨੇ ਨਾਕਾਰ ਦਿੱਤਾ ਹੈ।ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਅਮਰੀਕਾ ਤੇ ਕੈਨੇਡਾ ਸਥਿਤ ਭਾਈਚਾਰੇ ਨੂੰ ਪੁੱਛਦਿਆਂ ਸੋਸ਼ਲ ਮੀਡੀਆ 'ਤੇ ਪੋਲ ਕਰਵਾਈ ਸੀ ਕਿ ਕੀ ਉਹ ਅਮਰਿੰਦਰ ਸਿੰਘ ਨੂੰ 'ਪੰਜਾਬ ਦਾ ਕੈਪਟਨ' ਮੰਨਦੇ ਹਨ ਜਾਂ 'ਪੰਜਾਬ ਦਾ ਗ਼ਦਾਰ' ।

ਸਿੱਖਸ ਫਾਰ ਜਸਟਿਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਕਾਰਵਾਈ ਦੀ ਤਿਆਰੀ

ਅਮਰੀਕਾ ਵਿੱਚ ਸਿੱਖਾਂ ਹਿੱਤਾਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰ ਰਹੀ ਸਿੱਖ ਜੱਥੇਬੰਦੀ "ਸਿਖਸ ਫਾਰ ਜਸਟਿਸ" ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪੰਜਾਬ ਦੇ ਮੌਜੂਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਭਾਰਤ ਖਾਸ ਕਰਕੇ ਪੰਜਾਬ ਵਿੱਚ ਪਿਛਲੇ ਸਮੇਂ ਹੋਏ ਵੱਡੇ ਪੱਧਰ 'ਤੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਕੈਪਰਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੋਦੀ ਖਿਲਾਫ ਮੁਜ਼ਾਹਰਾ ਕਰਦਿਆ ਸਿੱਖਸ ਫਾਰ ਜਸਟਿਸ  ਨੇ ਕਿਹਾ “ਸਵੈਨਿਰਣੇ ਦੇ ਹੱਕ ਦੀ ਪੈਰਵੀ ਜਾਰੀ ਰੱਖਾਂਗੇ”

ਪਰਮਾਣੂ ਸੰਮੇਲਨ ਵਿੱਚ ਸ਼ਾਮਲ ਹੋਣ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਸਿੱਖਾਂ ਨੇ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੇ ਵਿਰੁੱਧ ਜੋਰਦਾਰ ਰੋਸ ਮੁਜ਼ਾਹਰਾ ਕੀਤਾ।

ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਲਈ ਗਏ ਭਾਰਤੀ ਪੁਲਿਸ ਅਫਸਰਾਂ ਖਿਲਾਫ ਸ਼ਿਕਾਇਤ ਦਰਜ਼ ਕਰਵਾਈ

ਸਿੱਖ ਕੌਂਸਲ ਯੂਕੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪੁਰਤਗਾਲ ਵਿੱਚ ਗ੍ਰਿਫਤਾਰ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਨੇ ਭਾਰਤ ਸਰਕਾਰ ਵੱਲੋਂ ਭਾਈ ਪੰਮੇ ਦੀ ਹਵਾਲਗੀ ਲਈ ਪੁਰਤਗਾਲ ਪੰਜਾਬ ਪੁਲਿਸ ਦੇ ਚਾਰ ਅਫਸਰਾਂ ਵਿੱਚੋਂ ਤਿੰਨਾਂ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਹੈ।

ਭਾਰਤ ਸਰਕਾਰ ਭਾਈ ਪੰਮੇ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ: ਸਿੱਖਸ ਫਾਰ ਜਸਟਿਸ

ਭਾਰਤ ਸਰਕਾਰ ਜਿੱਥੇ ਪੁਰਤਗਾਲ ਵਿੱਚ ਇੰਟਰਪੋਲ ਦੁਆਰਾ ਗ੍ਰਿਫਤਾਰ ਕੀਤੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਲਿਆਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕਰ ਰਹੀ ਹੈ, ਉੱਥੇ ਕੌਮਾਂਤਰੀ ਸਿੱਖ ਸੰਸਥਾ ਸਿੱਖ ਫਾਰ ਜਸਟਿਸ ਨੇ ਭਾਈ ਪੰਮਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ 'ਤੇ ਦੋਸ਼ ਲਗਾਉਂਦਿਆਂ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਨੇ ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ਵਿਚ ਅਦਾਲਤ ਦੇ ਪਹਿਲਾਂ ਜਾਰੀ ਹੋਏ ਵੱਖ-ਵੱਖ ਹੁਕਮਾਂ ਨੂੰ ਜਾਰੀ ਕੀਤਾ ਹੈ ਜਿਸ ਵਿਚ ਯੂ. ਕੇ. ਆਧਾਰਿਤ ਸਿੱਖ ਕਾਰਕੁੰਨ ਦੀ ਹਵਾਲਗੀ ਮੰਗੀ ਗਈ ਸੀ।

« Previous PageNext Page »