Tag Archive "sikhs-for-justice-sfj"

ਸਿੱਖਸ ਫਾਰ ਜਸਟਿਸ ਵਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਪੰਜਾਬ ਵਾਟਰ ਰੈਫਰੰਡਮ ਕਰਵਾਉਣ ਲਈ ਦਸਤਖ਼ਤ ਮੁਹਿੰਮ ਤਹਿਤ ਇੱਕ ਕੈਂਪ ਲਾਇਆ ਗਿਆ। ਦੋ ਰੋਜ਼ਾ ਇਸ ਕੈਂਪ ਦੌਰਾਨ ਹਜ਼ਾਰਾਂ ਲੋਕਾਂ ਦੇ ਦਸਤਖ਼ਤ ਕਰਵਾਏ ਗਏ। ਫੈਡਰੇਸ਼ਨ ਮੁਖੀ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਾਣੀਆਂ ਦੀ ਰਾਖੀ ਲਈ ਦਸਤਖ਼ਤ ਮੁਹਿੰਮ ਦਾ ਆਗਾਜ਼ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਤੋਂ ਕੀਤਾ ਗਿਆ ਹੈ। ਇਹ ਦਸਤਖ਼ਤ ਮੁਹਿੰਮ ਜਨਵਰੀ ਦੇ ਪੂਰੇ ਮਹੀਨੇ ਚੱਲੇਗੀ। ਪਹਿਲੀ ਜਨਵਰੀ ਨੂੰ ਅੰਮ੍ਰਿਤਸਰ ਵਿਖੇ, 5 ਜਨਵਰੀ ਨੂੰ ਪਟਨਾ ਸਾਹਿਬ ਵਿਖੇ ਤੇ ਮੁਕਤਸਰ ਮਾਘੀ ਦੇ ਮੇਲੇ ਉੱਪਰ ਲੋਕਾਂ ਤੋਂ ਪੰਜਾਬ ਦੇ ਪਾਣੀਆਂ ਲਈ ਦਸਤਖ਼ਤ ਕਰਵਾਏ ਜਾਣਗੇ।

‘ਆਪ’ ਕਨਵੀਨਰ ਗੁਰਪ੍ਰੀਤ ਘੁੱਗੀ ਨੂੰ ਕੈਲੀਫੋਰਨੀਆ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ: ਸਿੱਖਸ ਫਾਰ ਜਸਟਿਸ

ਸਿੱਖਸ ਫਾਰ ਜਸਟਿਸ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਨੂੰ 'ਆਪ' ਆਗੂਆਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਜਸਪ੍ਰੀਤ ਸਿੰਘ ਜੱਸਾ ਨੂੰ ਪੰਜਾਬ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ ਰਿਪੋਰਟ ਜਾਰੀ

ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (LFHRI) ਨੇ ਜਸਪ੍ਰੀਤ ਸਿੰਘ ਜੱਸਾ 'ਤੇ ਹੋਏ ਤੀਜੇ ਦਰਜੇ ਦੇ ਤਸ਼ੱਦਦ ਦੀ ਰਿਪੋਰਟ 23 ਅਗਸਤ ਨੂੰ ਜਾਰੀ ਕੀਤੀ ਹੈ।

ਸਿੱਖਾਂ ਨੂੰ ਕਤਲ ਕਰਨ ਵਾਲੇ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰੇ ਕੈਨੇਡਾ: ਸਿੱਖਸ ਫਾਰ ਜਸਟਿਸ

ਸਿੱਖ ਮਨੁੱਖੀ ਅਧਿਕਾਰ ਗੁਰੱਪ, ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੀ ਟਰੂਡੋ ਸਰਕਾਰ ਤਕ ਪਹੁੰਚ ਕੀਤੀ ਹੈ ਕਿ ਭਾਰਤੀ ਪੁਲਿਸ ਅਫਸਰ ਚਰਨਜੀਤ ਸ਼ਰਮਾ ਨੂੰ ਅਕਤੂਬਰ 2015 ਵਿਚ ਬਹਿਬਲ ਕਲਾਂ ਵਿਖੇ ਸਿੱਖਾਂ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਜਾਵੇ।

ਹੁਸ਼ਿਆਰਪੁਰ ਤੋਂ ਗ੍ਰਿਫਤਾਰ ਤਿੰਨ ਸਿੱਖ ਨੌਜਵਾਨਾਂ ਤੋਂ ਜਗਦੀਸ਼ ਗਗਨੇਜਾ ਕੇਸ ਵਿਚ ਪੁੱਛਗਿੱਛ

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੇ ਸਬੰਧ ਵਿਚ ਸੁਰਾਗ ਲਈ ਜੂਝ ਰਹੀ ਪੁਲਿਸ ਨੇ ਹੁਣ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਤਿੰਨ ਸਿੱਖ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਹੈ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਜਸਪ੍ਰੀਤ ਸਿੰਘ ਜੱਸਾ, ਹਰਦੀਪ ਸਿੰਘ ਦੀਪਾ ਅਤੇ ਕੁਲਦੀਪ ਸਿੰਘ ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਾਂ ਕਰਕੇ ਗਗਨੇਜਾ 'ਤੇ ਹੋਏ ਹਮਲੇ ਤੋਂ ਅਗਲੇ ਦਿਨ ਪੰਜਾਬ ਪੁਲਿਸ ਨੇ "ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ।

ਪੰਜਾਬ ਦੀ ਅਜ਼ਾਦੀ ਦੀ ਮੰਗ ਕਰਦੀ ਪਟੀਸ਼ਨ ‘ਤੇ ਫੈਡਰੇਸ਼ਨ ਪੀਰ ਮੁਹੰਮਦ ਵਲੋਂ ਤਿੰਨ ਰੋਜ਼ਾ ਦਸਤਖਤੀ ਮੁਹਿੰਮ

ਭਾਰਤ ਦੇ ਅਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਮੁਕੰਮਲ ਬਾਈਕਾਟ ਦਾ ਸੱਦਾ ਦਿੰਦੀ ਅਤੇ ਪੰਜਾਬ ਦੀ ਅਜ਼ਾਦੀ ਲਈ ਅਮਰੀਕਾ ਸਰਕਾਰ ਪਾਸ ਅਪੀਲ ਕਰਦੀ ਇੱਕ ਪਟੀਸ਼ਨ 'ਤੇ ਦਸਤਖਤ ਕਰਾਉਣ ਦੀ ਵਿਸ਼ਵ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਗੁਰੂ ਨਗਰੀ ਵਿਖੇ ਵੀ ਤਿੰਨ ਰੋਜ਼ਾ ਦਸਤਖਤੀ ਮੁਹਿੰਮ ਸ਼ੁਰੂ ਹੋਈ। ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸੇ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ-ਮੁਹੰਮਦ) ਦੇ ਸਾਂਝੇ ਉਪਰਾਲੇ ਨਾਲ ਸ਼ੁਰੂ ਹੋਈ ਇਸ ਦਸਤਖਤੀ ਮੁਹਿੰਮ ਨੂੰ ਸਫਲ ਕਰਨ ਲਈ ਦਿਨ ਭਰ ਜਾਗਰੂਕ ਯਾਤਰੂਆਂ ਦਾ ਤਾਂਤਾ ਲੱਗਿਆ ਰਿਹਾ। ਹਾਲਾਂਕਿ ਦੁਪਿਹਰ ਵੇਲੇ ਤੇਜ਼ ਬਾਰਿਸ਼ ਕਾਰਨ ਕੁਝ ਸਮੇਂ ਲਈ ਆਵਾਜਾਈ ਰੁੱਕ ਗਈ ਸੀ। ਪਰ ਇਸ ਦੇ ਬਾਵਜੂਦ ਦੁਪਿਹਰ 3 ਵਜੇ ਤੀਕ 25 ਸੌ ਦੇ ਕਰੀਬ ਲੋਕ ਮੁਹਈਆ ਕਰਵਾਏ ਗਏ ਅਧਿਕਾਰਤ ਫਾਰਮ 'ਤੇ ਦਸਤਖਤ ਕਰ ਚੁੱਕੇ ਸਨ।

ਸਿੱਖ ਜਥੇਬੰਦੀ ਨੇ ਕੈਪਟਨ ਖਿਲਾਫ ਕੈਨੇਡਾ ਵਿਚ 10 ਲੱਖ ਅਮਰੀਕੀ ਡਾਲਰ ਦਾ ਮਾਣਹਾਨੀ ਕੇਸ ਦਰਜ ਕੀਤਾ

ਸਿੱਖਸ ਫਾਰ ਜਸਟਿਸ, ਜਿਸਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਵਾਸੀ ਪੰਜਾਬੀਆਂ ਵਿਚ ਚੋਣ ਪ੍ਰਚਾਰ ਕਰਨ ਦੇ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ। ਹੁਣ ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਉਨ੍ਹਾਂ ਦੀ ਜਥੇਬੰਦੀ ਨੂੰ ਆਈ.ਐਸ.ਆਈ. ਨਾਲ ਸਬੰਧਿਤ ਕਹਿਣ ਕਰਕੇ ਇਕ ਮਿਲੀਅਨ ਅਮਰੀਕੀ ਡਾਲਰ ਦਾ ਮਾਣਹਾਨੀ ਕੇਸ ਦਾਇਰ ਕੀਤਾ ਹੈ।

ਕੈਪਟਨ ਵਿਦੇਸ਼ੀ ਸਿੱਖਾਂ ਨੂੰ ਬਦਨਾਮ ਨਾ ਕਰੇ: ਮਾਨ ਦਲ

ਕਾਲੀ ਸੂਚੀ ਸਬੰਧੀ ਦਿੱਤੇ ਕੈਪਟਨ ਦੇ ਬਿਆਨ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਤਿੱਖੀ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਕਿਹਾ ਕਿ ਜਿਸ ਕੈਪਟਨ ਅਮਰਿੰਦਰ ਸਿੰਘ ਨੇ ਹਜ਼ਾਰਾਂ ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ ਦਿੱਤੀ ਹੋਵੇ, ਉਸ ਤੋਂ ਸਿੱਖ ਕੌਮ ਅਤੇ ਪੰਜਾਬ ਦੀ ਬਿਹਤਰੀ ਦੀ ਉਮੀਦ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ?

ਸਿੱਖਸ ਫਾਰ ਜਸਟਿਸ ’ਤੇ ਆਪਣੇ ਇਲਜ਼ਾਮ ਦੁਹਰਾਉਂਦੇ ਕੈਪਟਨ ਨੇ ਕਿਹਾ ਸਿੱਖਾਂ ਦੀ ਕਾਲੀ ਸੂਚੀ ’ਤੇ ਮੁੜ ਵਿਚਾਰ ਹੋਵੇ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਵੱਖ-ਵੱਖ ਮੁਲਕਾਂ ਵਿਚ ਮੌਜੂਦ ਸਿੱਖਾਂ ਦੀ ‘ਕਾਲੀ ਸੂਚੀ’ ਵਿਚ ਸੋਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦਿਆਂ ਨੇ ‘ਰਾਜਸੀ ਸ਼ਰਣ’ ਲਈ ਹੈ ਉਹ ਸਾਰੇ ਦੇਸ਼ ਵਿਰੋਧੀ ਨਹੀਂ ਹਨ ਸਗੋਂ ਦਰਅਸਲ ਉਹ ਤਾਂ ਰੋਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ ਗਏ ਸਨ।

ਅਮਰਿੰਦਰ ਨੇ ਸਿੱਖਸ ਫਾਰ ਜਸਟਿਸ ਖਿਲਾਫ ਆਈ. ਐਸ. ਆਈ ਵਾਲੇ ਦੋਸ਼ ਮੁੜ ਦਹੁਰਾਏ

‘ਸਿਖਸ ਫਾਰ ਜਸਟਿਸ’ ਵੱਲੋਂ ਕਨੇਡਾ ਵਿਚ ਕੀਤੀ ਸਰਗਰਮੀ ਕਾਰਨ ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕਨੇਡਾ ਦੌਰਾ ਰੱਦ ਕਰਨਾ ਪਿਆ ਸੀ ਅਤੇ ਲੱਗਦਾ ਹੈ ਕਿ ਇਸ ਦੀ ਰੜਕ ਅਜੇ ਵੀ ਕੈਪਟਨ ਨੂੰ ਪਰੇਸ਼ਾਨ ਕਰ ਰਹੀ ਹੈ।

« Previous PageNext Page »