Tag Archive "sikhs-in-uttarakhand"

ਗੁ: ਗਿਆਨ ਗੋਦੜੀ ਵਿਖੇ ਗੁਰਪੁਰਬ ਮਨਾਉਣ ਜਾ ਰਹੇ ਸਿੱਖਾਂ ਨੂੰ ਉਤਰਾਖੰਡ ਪੁਲਿਸ ਨੇ ਲਿਆ ਹਿਰਾਸਤ ‘ਚ

ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੀ ਮੰਗ ਕਰ ਰਹੇ ਸਿੱਖਾਂ ਨੂੰ ਕੱਲ੍ਹ (4 ਨਵੰਬਰ, 2017) ਉਤਰਾਖੰਡ ਸਰਕਾਰ ਵੱਲੋਂ ਹਰਿਦੁਆਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਕੁਝ ਸਿੱਖਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਇਹ ਸਿੱਖ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਵਾਲੀ ਥਾਂ ’ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੁੰਦੇ ਸਨ।

ਉਤਰਾਖੰਡ: ਭਾਰੀ ਮੀਂਹ ਕਾਰਨ ਗੁਰਦੁਆਰਾ ਸਾਹਿਬ ‘ਚ ਮੁਸਲਮਾਨਾਂ ਨੇ ਪੜ੍ਹੀ ਨਮਾਜ਼

ਭਾਰੀ ਮੀਂਹ ਕਾਰਨ ਗਾਂਧੀ ਮੈਦਾਨ, ਜੋਸ਼ੀਮਠ (ਉਤਰਾਖੰਡ) ਦਾ ਮੈਦਾਨ ਪਾਣੀ ਨਾਲ ਭਰ ਗਿਆ। ਇਸੇ ਮੈਦਾਨ 'ਚ ਮੁਸਲਮਾਨਾਂ ਨੇ ਈਦ ਦੀ ਨਮਾਜ਼ ਪੜ੍ਹਨੀ ਸੀ।

ਗੁਰਦੁਆਰਾ ਗਿਆਨ ਗੋਦੜੀ ਮਸਲੇ ਦੇ ਹੱਲ ਲਈ ਹਿੰਦੂ ਮਹੰਤਾਂ ਨਾਲ ਗੱਲਬਾਤ ਲਈ 9 ਮੈਂਬਰੀ ਸਬ ਕਮੇਟੀ ਦਾ ਐਲਾਨ

ਹਰਿਦੁਆਰ ਸਥਿਤ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁ: ਗਿਆਨ ਗੋਦੜੀ ਸਾਹਿਬ ਦੀ ਪੁਨਰ ਸਥਾਪਨਾ ਲਈ ਬਣੀ ਕਮੇਟੀ ਤੋਂ ਸਬ ਕਮੇਟੀ ਦੇ ਗਠਨ ਵੱਲ ਕਦਮ ਪੁੱਟਿਆ ਗਿਆ ਹੈ। ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਸਾਂਝੇ ਉਪਰਾਲੇ ਵਜੋਂ 14 ਮਈ ਨੂੰ ਮਨਾਏ ਗਏ ਅਰਦਾਸ ਦਿਵਸ ਮੌਕੇ ਪ੍ਰਬੰਧਕਾਂ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਲੜਾਈ ਜੰਗੀ ਪੱਧਰ 'ਤੇ ਲੜੀ ਜਾਵੇਗੀ ਅਤੇ ਇਸ ਤਹਿਤ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਇਕੱਤਰਤਾ ਰੱਖੀ ਗਈ ਸੀ ਤੇ ਇਸ ਇਕਤਰਤਾ ‘ਚ ਇਕ ਕਮੇਟੀ ਦਾ ਗਠਨ ਹੋਇਆ ਸੀ।

ਗੁ: ਗਿਆਨ ਗੋਦੜੀ ਦੀ ਅਜ਼ਾਦੀ ਲਈ ਅਰਦਾਸ ਕਰਨ ਵਾਲੇ 25 ਸਿੱਖ ਗ੍ਰਿਫਤਾਰ, 1 ‘ਤੇ ਲੱਗੀ ਦੇਸ਼ਧ੍ਰੋਹ ਦੀ ਧਾਰਾ

ਉੱਤਰਾਖੰਡ ਪੁਲਿਸ ਨੇ ਐਤਵਾਰ (14 ਮਈ) ਨੂੰ 25 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਿੱਖ ਗੰਗਾ ਦੇ ਕੰਡੇ 'ਤੇ ਗੁਰਦੁਆਰਾ ਗਿਆਨ ਗੋਦੜੀ ਦੀ ਅਜ਼ਾਦੀ ਲਈ ਅਰਦਾਸ ਕਰਨ ਗਏ ਸਨ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸਿੱਖ ਸੰਗਤਾਂ ਨੂੰ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਅਪੀਲ ਕੀਤੀ ਸੀ। ਇਨ੍ਹਾਂ ਗ੍ਰਿਫਤਾਰ ਸਿੱਖਾਂ ਵਿਚੋਂ ਇਕ ਸਿੱਖ 'ਤੇ 'ਦੇਸ਼ਧ੍ਰੋਹ' ਦੀ ਧਾਰਾ ਲਾਈ ਗਈ ਹੈ।

ਗੁ: ਗਿਆਨ ਗੋਦੜੀ ਦੀ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ, ਦਿੱਲੀ ਕਮੇਟੀ ਵਾਲੇ ਗਵਾਲੀਅਰ ਬਾਰੇ ਚੁੱਪ ਕਿਉ?

ਹਰਿਦੁਆਰ ਸਥਿਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਗਿਆਨੀ ਗੁਰਬਚਨ ਸਿੰਘ ਗਵਾਲੀਅਰ ਸਥਿਤ ਉਸ ਇਤਿਹਾਸਕ ਗੁਰਦੁਆਰੇ ਦੀ ਮੁੜ ਸਥਾਪਨਾ ਪ੍ਰਤੀ ਚੁੱਪ ਕਿਉਂ ਹੈ ਜੋ ਨਵੰਬਰ 1984 ਦੇ ਸਿੱਖ ਕਤਲੇਆਮ ਵੇਲੇ ਢਾਹ ਦਿੱਤਾ ਗਿਆ ਸੀ ਅਤੇ ਉਸਦੀ ਥਾਂ 'ਤੇ ਮੰਦਰ ਉਸਾਰ ਦਿੱਤਾ ਗਿਆ ਸੀ।

ਗੁ: ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਜਪੁਜੀ ਸਾਹਿਬ ਦੇ ਪਾਠ, ਅਗਲੀ ਰਣਨੀਤੀ ਲਈ 24 ਮਈ ਨੂੰ ਮੀਟਿੰਗ

ਹਰੀਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਅਕਾਲ ਤਖ਼ਤ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਸਮੇਤ ਦੇਸ਼ ਵਿਦੇਸ਼ ਦੀ ਸੰਗਤ ਵਲੋਂ ਗੁਰਦੁਆਰਿਆਂ ਵਿਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ ਗਈ ਹੈ। ਜਿਸ ਤਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਪੁਜੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ। ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ 24 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੱਦੀ ਹੈ।

ਗੁ: ਗਿਆਨ ਗੋਦੜੀ: ਸੁਖਬੀਰ ਵਲੋਂ ਆਪਣੇ ਵਰਕਰਾਂ ਨੂੰ 14 ਮਈ ਨੂੰ ਜਪੁਜੀ ਸਾਹਿਬ ਦਾ ਪਾਠ ਕਰਨ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਪੋ ਆਪਣੇ ਨੇੜਲੇ ਗੁਰਦਆਰਾ ਸਾਹਿਬਨ ਵਿੱਚ 14 ਮਈ ਨੂੰ ਸਵੇਰੇ 9 ਵਜੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਣ।

ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ) ਦੀ ਸਥਾਪਨਾ ਲਈ ਕਾਨੂੰਨੀ ਲੜਾਈ ਲੜਾਂਗੇ: ਦਿੱਲੀ ਕਮੇਟੀ

ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਲਈ ਯਤਨਸ਼ੀਲ ਸੰਗਤਾਂ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਰਿਸ਼ੀਕੇਸ਼ ਵਿਖੇ ਮੁਲਾਕਾਤ ਕੀਤੀ। ਦਿੱਲੀ ਕਮੇਟੀ ਵਲੋਂ ਜਾਰੀ ਇਕ ਪ੍ਰੈਸ ਬਿਆਨ 'ਚ ਦੱਸਿਆ ਗਿਆ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਆਦੇਸ਼ ’ਤੇ ਤਥਾਂ ਦੀ ਜਾਣਕਾਰੀ ਲੈਣ ਗਏ ਵਫਦ ਦੀ ਅਗਵਾਹੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਕੀਤੀ। ਵਫਦ ’ਚ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਲੇਖਕ ਹਰਭਜਨ ਸਿੰਘ ਤੇ ਨੌਜਵਾਨ ਆਗੂ ਭੂਪਿੰਦਰ ਪਾਲ ਸਿੰਘ ਅਤੇ ਡਾ. ਪੁੰਨਪ੍ਰੀਤ ਸਿੰਘ ਮੌਜੂਦ ਸਨ।

ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ ਦੀ ਮੁੜ ਸਥਾਪਨਾ ਲਈ ਵਫਦ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਮਿਲਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਹਰਿਦੁਆਰ (ਉੱਤਰਾਖੰਡ) ਮਾਮਲੇ ਸਬੰਧੀ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਸਾਹਿਬ ਲਈ ਜਗ੍ਹਾ ਦੇਣ ਦੀ ਮੰਗ ਕੀਤੀ ਤਾਂ ਜੋ ਗੁਰਦੁਆਰਾ ਸਾਹਿਬ ਦੀ ਜਲਦ ਉਸਾਰੀ ਹੋ ਸਕੇ। ਇਸ ਵਫਦ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਹਰਚਰਨ ਸਿੰਘ ਅਤੇ ਐਡੀਸ਼ਨਲ ਸਕੱਤਰ ਹਰਭਜਨ ਸਿੰਘ ਮਨਾਵਾਂ ਸ਼ਾਮਲ ਸਨ।

ਗੁ. ਗਿਆਨ ਗੋਦੜੀ ਸਾਹਿਬ ਲਈ ਜ਼ਮੀਨ ਮੁਹੱਈਆ ਕਰਵਾਏਗੀ ਸਰਕਾਰ: ਮੁੱਖ ਮੰਤਰੀ ਉੱਤਰਾਖੰਡ

ਹਰਿਦੁਆਰ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਜਗਾ ‘ਤੇ, ਜਿੱਥੇ ਗੁਰੂ ਸਾਹਿਬ ਨੇ ਸੂਰਜ਼ ਨੂੰ ਪਾਣੀ ਦੇ ਰਹੇ ਪਾਂਡਿਆਂ ਨੂੰ ਗਿਆਨ ਦਾ ਪ੍ਰਕਾਸ਼ ਬਖਸ਼ਿਆ ਸੀ, ਉੱਥੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣਿਆ ਹੋਇਆ ਸੀ।