ਸਿੱਖ ਖਬਰਾਂ

ਗੁ. ਗਿਆਨ ਗੋਦੜੀ ਸਾਹਿਬ ਲਈ ਜ਼ਮੀਨ ਮੁਹੱਈਆ ਕਰਵਾਏਗੀ ਸਰਕਾਰ: ਮੁੱਖ ਮੰਤਰੀ ਉੱਤਰਾਖੰਡ

July 6, 2015 | By

ਨਿਸ਼ਾਨ

ਨਿਸ਼ਾਨ

ਦੇਹਰਾਦੂਨ (5 ਜੁਲਾਈ, 2015):ਹਰਿਦੁਆਰ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਜਗਾ ‘ਤੇ, ਜਿੱਥੇ ਗੁਰੂ ਸਾਹਿਬ ਨੇ ਸੂਰਜ਼ ਨੂੰ ਪਾਣੀ ਦੇ ਰਹੇ ਪਾਂਡਿਆਂ ਨੂੰ ਗਿਆਨ ਦਾ ਪ੍ਰਕਾਸ਼ ਬਖਸ਼ਿਆ ਸੀ, ਉੱਥੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣਿਆ ਹੋਇਆ ਸੀ।

ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਥਾਵਾਂ ‘ਤੇ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦੌਰਾਨ ਹਿੰਦੂਤਵੀ ਜਨੂੰਨੀਆਂ ਨੇ ਇਹ ਗੁਰਦੁਆਰਾ ਸਾਹਿਬ ਢਾਹ ਦਿੱਤਾ ਸੀ ਅਤੇ ਇਸ ਸਮੇਂ ਉਸ ਜਗਾ ‘ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।ਪਿੱਛਲੇ ਕਈ ਸਾਲਾਂ ਤੋਂ ਸਿੱਖ ਕੌਮ ਗੁਰਦੁਆਰਾ ਸਾਹਿਬ ਦੀ ਪੁਨਰ ਉਸਾਰੀ ਲਈ ਜੱਦੋ ਜਹਿਦ ਕਰ ਰਹੀ ਹੈ।

ਅੱਜ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਨੇ ਰੇਸਕੋਰਸ ਸਥਿਤ ਅਮਰੀਕ ਹਾਲ ‘ਚ ਕਰਵਾਏ ਉੱਤਰਾਖੰਡ ਪੰਜਾਬੀ ਅਤੇ ਸਿੱਖ ਭਾਈਚਾਰਾ ਸੰਮੇਲਨ ਨੂੰ ਸੰਬੋਧਨ ਕਿਹਾ ਕਿ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਪ੍ਰਕਾਸ਼ ਲਈ ਉਤਰਾਖੰਡ ਸਰਕਾਰ ਇਸੇ ਸਾਲ ਹੀ ਗੰਗਾ ਦੇ ਕਿਨਾਰੇ ਜ਼ਮੀਨ ਮੁਹੱਈਆ ਕਰਵਾ ਦੇਵੇਗੀ।

ਉਨ੍ਹਾਂ ਕਿਹਾ ਕਿ ਮੇਰੇ ਬਜ਼ੁਰਗ ਮੇਰੇ ਤੀਰਥ’ ਯੋਜਨਾ ‘ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਸ੍ਰੀ ਰੀਠਾ ਸਾਹਿਬ ਵੀ ਸ਼ਾਮਿਲ ਕੀਤੇ ਗਏ ਹਨ ਤੇ ਪ੍ਰਦੇਸ਼ ‘ਚ ਜਲਦ ਹੀ ਪੰਜਾਬੀ ਤੇ ਉਰਦੂ ਅਕਾਦਮੀ ਸਥਾਪਿਤ ਕੀਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ ‘ਚ ਪੰਜਾਬੀਅਤ ਦਾ ਝੰਡਾ ਲਹਿਰਾ ਰਿਹਾ ਹੈ । ਉੱਤਰਾਖੰਡ ਇਕ ਗੁਲਦਸਤੇ ਦੀ ਤਰ੍ਹਾਂ ਹੈ, ਜਿਸ ਦਾ ਪੰਜਾਬੀ ਅਤੇ ਸਿੱਖ ਭਾਈਚਾਰਾ ਇਕ ਅਨਿੱਖੜਵਾ ਅੰਗ ਹੈ । ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਸਰਕਾਰ ਵਰਗ-4 ਦੀ ਭੂਮੀ ‘ਤੇ ਮਾਲਿਕਾਨਾ ਹੱਕ ਦੇਣ ਨੂੰ ਤਤਪਰ ਹੈ ਤੇ ਇਸ ਵਾਸਤੇ ਜੇ ਜ਼ਰੂਰਤ ਹੋਈ ਤਾਂ ਸਾਸ਼ਨਾਦੇਸ਼ ‘ਚ ਸੁਧਾਰ ਵੀ ਕੀਤਾ ਜਾ ਸਕਦਾ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ‘ਤੇ ਸਰਕਾਰ ਨੇ ਪੰਜਵੇਂ ਧਾਮ ਦੀ ਤਰ੍ਹਾਂ ਪੂਰਾ ਧਿਆਨ ਦਿੱਤਾ ਹੈ ਤੇ ਉੱਥੇ ਇਸ ਸਾਲ ਰੋਪਵੇ ਦਾ ਕੰਮ ਚਾਲੂ ਕਰ ਦਿੱਤਾ ਜਾਵੇਗਾ । ਉਥੇ ਇਕ ਹੈਲੀਪੈਡ ਵੀ ਤਿਆਰ ਕੀਤਾ ਜਾ ਰਿਹਾ ਹੈ । ਸ੍ਰੀ ਨਾਨਕਮਤਾ ਸਾਹਿਬ ਤੋਂ ਰੀਠਾ ਸਾਹਿਬ ਤੱਕ ਸਿੱਧੀ ਸੜਕ ਬਣਾਈ ਜਾਵੇਗੀ । ਇਸ ਮੌਕੇ ਰਾਜ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੱਟਾ, ਸਾਬਕਾ ਮੰਤਰੀ ਤਿਲਕਰਾਜ ਬੇਹੜ, ਵਿਧਾਇਕ ਉਮੇਸ਼ ਸ਼ਰਮਾ ਕਾਊ, ਰਾਜ ਕੁਮਾਰ, ਪ੍ਰਦੀਪ ਬੱਤਰਾ ਸਮੇਤ ਹੋਰ ਮੌਜੂਦ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,