ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦਾਸਤਾਨ-ਏ-ਸਰਹੰਦ ਫਿਲਮ ਉੱਤੇ ਪੱਕੀ ਰੋਕ ਲਾਉਣ ਲਈ ਕਿਹਾ ਗਿਆ।
ਆਧੁਨਿਕਤਾ ਅਤੇ ਤਰਕਸ਼ੀਲਤਾ ਕਾਰਨ ਕਈ ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸਾਨੂੰ ਆਪਣਾ ਪ੍ਰਚਾਰ ਸਮੇਂ ਦਾ ਹਾਣੀ ਬਣਾਉਣ ਲਈ ਨਵੀਆਂ ਜੁਗਤਾਂ ਅਪਣਾਉਣੀਆਂ ਚਾਹੀਦੀਆਂ ਹਨ। ਨਵੀਆਂ ਜੁਗਤਾਂ ਅਪਨਾਉਣ ਵਿੱਚ ਕੋਈ ਹਰਜ ਨਹੀਂ ਹੈ ਪਰ ਜੇਕਰ ਉਹ ਕੇਵਲ ਮਨ ਦੀ ਉਡਾਰੀ ਉੱਤੇ ਕੇਂਦ੍ਰਿਤ ਹਨ ਅਤੇ ਉਸ ਨੂੰ ਪਹਿਲ ਦਿੰਦੀਆਂ ਹਨ ਤਾਂ ਇਹ ਜੁਗਤਾਂ ਇਕ ਬੱਚੇ ਨੂੰ ਦੂਜੇ, ਤੀਜੇ ਦਰਜੇ ਦੀ ਧਾਰਮਿਕਤਾ ਤੋਂ ਵੱਧ ਹੋਰ ਕੁਝ ਨਹੀਂ ਦੇ ਸਕਦੀਆਂ।
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਬੰਦ ਕਰਨ ਸਬੰਧੀ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਲਗਾਤਾਰ ਮਤੇ ਪੈਣੇ ਸ਼ੁਰੂ ਹੋ ਗਏ ਹਨ। ਜਿਸ ਵਿੱਚ ਇਸ ਫਿਲਮ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਫਿਲਮ ਆਉਂਦੀ 2 ਤਰੀਕ ਨੂੰ ਜਾਰੀ ਹੋਣ ਜਾ ਰਹੀ ਹੈ। ਜਿਕਰਯੋਗ ਹੈ ਕਿ ਸੰਗਤ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਵੀ ਅਜਿਹੀਆਂ ਫ਼ਿਲਮਾਂ ਬਣ ਰਹੀਆਂ ਹਨ, ਕਈ ਦਫ਼ਾ ਸੰਗਤ ਅਜਿਹੀਆਂ ਫ਼ਿਲਮਾਂ ਬੰਦ ਕਰਵਾਉਣ ’ਚ ਕਾਮਯਾਬ ਵੀ ਰਹੀ ਹੈ।
ਆਉਣ ਵਾਲੀ 2 ਦਸੰਬਰ ਨੂੰ ਜਾਰੀ ਹੋਣ ਜਾ ਰਹੀ ਵਿਵਾਦਤ ਫਿਲਮ 'ਦਾਸਤਾਨ-ਏ-ਸਰਹਿੰਦ' 'ਤੇ ਮੁਕੰਮਲ ਪਬੰਦੀ ਲਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਪੇਸ਼ਕਾਰੀਆਂ/ਪਰਦੇਕਾਰੀਆਂ 'ਤੇ ਪੱਕੇ ਤੌਰ 'ਤੇ ਰੋਕ ਲਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਲਿਖਿਆ ਗਿਆ ਹੈ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ, ਸਵਾਂਗ ਰਚਣ ਅਤੇ ਗੁਰੂ ਬਿੰਬ ਦੀ ਪੇਸ਼ਕਾਰੀ ਦੀ ਸਖਤ ਮਨਾਹੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਸਿੱਖ ਵਿਦਿਆਰਥੀਆਂ ਵੱਲੋਂ ਦਾਸਤਾਨ-ਏ-ਸਰਹੰਦ ਫਿਲਮ ਦਾ ਵਿਰੋਧ ਕਰਦਿਆਂ ਫਿਲਮ ਬੈਨ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਖੋਜਾਰਥੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ ਤੇ ਸਵਾਂਗ ਰਚਣ ਦੀ ਸਖਤ ਮਨਾਹੀ ਹੈ।
ਸਿੱਖ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਿੱਖ ਯੂਥ ਆਫ ਪੰਜਾਬ ਨੇ ਆਪਣੀ ਗਿਆਰਵੀੰ ਵਰ੍ਹੇਗੰਢ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਮਨਾਉਂਦਿਆਂ ਗੁਰਮਤਿ ਦੀ ਇਨਕਲਾਬੀ ਵਿਚਾਰਧਾਰਾ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਸਿੱਖ ਨੌਜਵਾਨਾਂ ਦੀ ਊਰਜਾ ਅਤੇ ਸ਼ਕਤੀ ਨੂੰ ਇੱਕਮੁੱਠ ਕਰਨ ਅਤੇ ਪੰਥ ਅੱਗੇ ਪੇਸ਼ ਹੋਈਆਂ ਦਰਪੇਸ਼ ਚੁਣੌਤੀਆਂ ਨੂੰ ਗੁਰਮਤਿ ਦੇ ਸਿਧਾਂਤ ਅਧੀਨ ਚੱਲਦੇ ਹੋਏ ਨਜਿੱਠਣ ਦੀ ਆਪਣੀ ਵਚਨਬੱਧ ਦੁਹਰਾਈ।
ਸ਼ਬਦ ਗੁਰੂ ਦੇ ਸਿਧਾਂਤ ਦੇ ਹੁੰਦਿਆਂ ਹੋਇਆਂ ਵੀ ਸਿੱਖ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਨੂੰ ਮਿਲੀ ਮਾਨਤਾ ਮਾਨਤਾ ਬਾਅਦ ਹੁਣ ਗੁਰੂ ਬਿੰਬ ਨੂੰ ਪ੍ਰਸ਼ਾਵੇਂਕਾਰੀ ਜਾਂ ਫਿਲਮਾਂ ਰਾਹੀਂ ਚਿਤਰਤ ਕਰਨ ਦਾ ਰੁਝਾਨ ਉੱਠ ਰਿਹਾ ਹੈ।
ਗੁਰੂ ਸਾਹਿਬ ਦੀ ਪਰਦੇ ਜਾਂ ਸਕਰੀਨ ‘ਤੇ ਪੇਸ਼ਕਾਰੀ ਨੂੰ ਲੈ ਕੇ ਵਿਵਾਦ ਅੱਜ ਕੋਈ ਨਵੇਂ ਸ਼ੁਰੂ ਨਹੀਂ ਹੋਏ। ਇਹਨਾਂ ਵਿਵਾਦਾਂ ਦੀ ਜੜ੍ਹ ‘ਉੱਚਾ ਦਰ ਬਾਬੇ ਨਾਨਕ ਦਾ’ ਫ਼ਿਲਮ ਤੋਂ ਲੈ ਕੇ ‘ਗੁਰੂ ਮਾਨਿਓ ਗ੍ਰੰਥ’ ਅਤੇ ‘ਜੋ ਬੋਲੇ ਸੋ ਨਿਹਾਲ’ ਤੋਂ ਹੁੰਦੀ ਹੋਈ ‘ਨਾਨਕ ਸ਼ਾਹ ਫ਼ਕੀਰ’ ਨਾਮੀ ਫ਼ਿਲਮ ਤੱਕ ਫੈਲੀ ਹੋਈ ਹੈ। ਇਹ ਵਿਵਾਦ ਹੁਣ ਗੁਰੂ ਸਾਹਿਬਾਨ ਦੀ ਮੁੜ ਸਕਰੀਨ ‘ਤੇ ਪੇਸ਼ਕਾਰੀ ‘ਤੇ ਸੁਆਲ ਨੂੰ ਸਾਹਮਣੇ ਲੈ ਆਇਆ ਹੈ।
"ਕਲਗੀਆਂਵਾਲੇ ਦੀ ਛਬੀ" ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਮਹੱਤਵਪੂਰਨ ਲੇਖ ਹੈ ਜਿਸ ਰਾਹੀਂ ਗੁਰੂ ਬਿੰਬ ਦੇ ਚਿਤਰਨ ਦੀ ਮਨਾਹੀ ਪਿਛਲੇ ਵੱਡੇ ਕਾਰਨਾਂ ਨੂੰ ਜਾਣਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਜਦੋਂ ਕਿ ਗੁਰੂ ਬਿੰਬ ਦੇ ਚਿਤਰਣ ਦਾ ਰੁਝਾਣ ਵਪਾਰ ਦੀ ਤਾਕਤ ਨਾਲ ਮਿਲ ਕੇ ਮੂੰਹਜੋਰ ਹੁੰਦਾ ਜਾ ਰਿਹਾ ਹੈ ਤਾਂ ਪ੍ਰੋ. ਪੂਰਨ ਸਿੰਘ ਦੀ ਇਸ ਲਿਖਤ ਵਿਚਲੀ ਦ੍ਰਿਸ਼ਟੀ ਨੂੰ ਪਛਾਨਣਾ ਹੋਰ ਵੀ ਵਧੇਰੇ ਮਹੱਤਵਪੂਰਨ ਹੋ ਗਿਆ ਹੈ। ਇਸ ਲਈ ਸਿੱਖ ਸਿਆਸਤ ਵੱਲੋਂ ਇਸ ਲਿਖਤ ਦਾ ਆਵਾਜ਼ ਰੂਪ ਸਰੋਤਿਆਂ ਦੇ ਸਨਮੁਖ ਪੇਸ਼ ਹੈ। ਆਪ ਸੁਣੋਂ ਅਤੇ ਹੋਰਨਾਂ ਨਾਲ ਸਾਂਝਾ ਕਰੋ ਜੀ।
ਵਿਵਾਦਤ ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ' ਦਾ ਪੰਜਾਬ ਅਤੇ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ ਵੱਲੋ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਫਿਲਮ ਸਮੀਖਿਆ ਕਮੇਟੀ ਦੀ ਬੈਠਕ ਅੱਜ ਮਿਤੀ 3ਮਈ 2019 ਨੂੰ ਸੱਦੀ ਗਈ ਸੀ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਫਿਲਮ ਸਮੀਖਿਆ ਕਮੇਟੀ ਦੀ ਬੈਠਕ ਵਿੱਚ ਸਿਰਫ ਦੋ ਮੈਂਬਰ (ਬੀਬੀ ਕਿਰਨਜੋਤ ਕੌਰ ਅਤੇ ਭਗਵੰਤ ਸਿੰਘ ਸਿਆਲਕਾ) ਹੀ ਸ਼ਾਮਿਲ ਹੋਏ।
« Previous Page — Next Page »