Tag Archive "stop-dastan-e-miri-piri-film"

ਤਕਨੀਕੀ ਬੁੱਤ … (ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ)

ਇਹ ਬੁੱਤ ਨੇ ਤਕਨੀਕ ਦੇ ਬਿਜਲੀ ਨਾ' ਖਿੱਚੀ ਲੀਕ ਦੇ ਨਵੇਂ ਜ਼ਮਾਨੇ ਨਵੀਆਂ ਗੱਲਾਂ ਆਉਂਦੇ ਨੇ ਲੋਕੀ ਚੀਕ ਦੇ

ਦਾਸਤਾਨ-ਏ-ਮੀਰੀ-ਪੀਰੀ ਤੋਂ ਬਾਅਦ ‘ਮਦਰਹੁੱਡ’ ਫਿਲਮ ਸਿੱਖੀ ਸਿਧਾਂਤ ਤੇ ਹਮਲੇ ਲਈ ਤਿਆਰ ਹੈ

ਦਾਸਤਾਨ-ਏ-ਮੀਰੀ-ਪੀਰੀ ਨਾਮਕ ਕਾਰਟੂਨ/ਐਨੀਮੇਸ਼ਨ ਫਿਲਮ ਵਿਚ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਦਾ ਸਵਾਂਗ ਰਚਣ ਵਿਰੁਧ ਸਿੱਖਾਂ ਦਾ ਰੋਹ ਦੇ ਚੱਲਦਿਆਂ ਹੀ ਅਜਿਹੀ ਇਕ ਹੋਰ ਫਿਲਮ ਰਾਹੀਂ ਮਾਤਾ ਸਾਹਿਬ ਕੌਰ ਜੀ ਦਾ ਕਾਰਟੂਨ ਰੂਪ ਵਿਚ ਸਵਾਂਗ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ।

ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ ਸਿੱਖ ਲਈ ਮਾਨਸਿਕ ਜ਼ਖਮ ਹੈ

ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕੁਝ ਵਪਾਰੀ ਵਿਰਤੀ ਦੇ ਲੋਕ ਇਹ ਦੌੜ ਵਿਚ ਪਏ ਹਨ ਕਿ ਅਸੀਂ ਨਵੇਂ ਮਾਧਿਅਮਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਅੱਜ ਦੇ ਨਿਆਣੇ ਸਿੱਖ ਇਤਿਹਾਸ ਤੋਂ ਜਾਣੂ ਨਹੀਂ। ਉਹਨਾਂ ਮੁਤਾਬਿਕ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਸਿੱਖੀ ਨੂੰ ਪ੍ਰਫੁੱਲਤ ਕਰੇਗਾ ਅਤੇ ਆਉਣ ਵਾਲੀ ਜਵਾਨੀ ਨੂੰ ਸਿੱਖੀ ਦੇ ਰਾਹ ਉੱਤੇ ਲੈ ਆਵੇਗਾ।

ਗੁਰੂ ਸਾਹਿਬ ਦਾ ਸਵਾਂਗ ਰਚਦੀ ਦਾਸਤਾਨ-ਏ-ਮੀਰੀ-ਪੀਰੀ ਫਿਲਮ ਨਹੀਂ ਚੱਲਣ ਦਿਆਂਗੇ: ਯੂਨਾਈਟਿਡ ਸਿੱਖ ਪਾਰਟੀ

ਗੁਰੂ ਹਰਗੋਬਿੰਦ ਸਾਹਿਬ ਅਤੇ ਮਹਾਨ ਗੁਰਸਿੱਖਾਂ ਦਾ ਸਾਂਗ ਰਚਣ ਕਾਰਨ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਦਾਸਤਾਨ-ਏ-ਮੀਰੀ ਪੀਰੀ ਫਿਲਮ ਦੇ ਵਿਰੁੱਧ ਅੱਜ ਪਟਿਆਲਾ ਵਿੱਖੇ ਯੂਨਾਈਟਿਡ ਸਿੱਖ ਪਾਰਟੀ ਦੇ ਮੁਖੀ ਸ. ਜਰਨੈਲ ਸਿੰਘ, ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਰਾਜਪੁਰਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੋਂ ਇਸ ਫਿਲਮ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਤੇਰੇ ਦਰਸ਼ਨ ਦਾ ਪੈਮਾਨਾ, ਅਸੀਂ ਸੌਖਾ ਕਰਤਾ ਦਾਤਾਰ ਜੀਓ!

ਅੰਮ੍ਰਿਤ ਵੇਲੇ ਕਰ ਇਸ਼ਨਾਨਾ, ਗੁਰ ਗੁਰ ਜਪਣਾ ਲਾਇ ਧਿਆਨਾ| ਤੇਰੇ ਦਰਸ਼ਨ ਦਾ ਪੈਮਾਨਾ, ਔਖਾ ਬੜਾ ਦਾਤਾਰ ਜੀਓ! ਅਸੀਂ ਸੌਖਾ ਕਰਤਾ, ਦੇ ਬੁੱਤਾਂ ਦਾ ਆਕਾਰ ਜੀਓ!

ਪੰਜਾਬੀ ਯੂਨੀਵਰਸਿਟੀ ਵਿਚ ਵਿਵਾਦਿਤ ਫਿਲਮ ‘ਦਾਸਤਾਨ ਏ ਮੀਰੀ-ਪੀਰੀ’ ਖਿਲਾਫ ਵਿਿਦਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਿਦਆਰਥੀਆਂ ਵੱਲੋਂ ਦਾਸਤਾਨ ਏ ਮੀਰੀ-ਪੀਰੀ ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਅੰਗਰੇਜੀ ਤੇ ਪੰਜਾਬੀ ਭਾਸ਼ਾ ਵਿਚ ਵਿਿਦਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ਤੇ ਦਾਸਤਾਨ ਏ ਮੀਰੀ-ਪੀਰੀ ‘ਤੇ ਪਾਬੰਦੀ ਦੀ ਮੰਗ ਲਈ ਸਿੱਖੀ ਨੁਕਤਾ ਨਜਰ ਤੋਂ ਸਿਧਾਂਤਕ ਤੁਕਾਂ ਲਿਖੀਆਂ ਗਈਆਂ ਸਨ।

ਦਾਸਤਾਨ-ਏ-ਮੀਰੀ-ਪੀਰੀ ਫਿਲਮ ਵਿਵਾਦ: ਗੁਰੂ ਬਿੰਬ ਦੀ ਨਾਟਕੀ ਪੇਸ਼ਕਾਰੀ ਬਰਦਾਸ਼ਤ ਨਹੀਂ

ਕਲੱਬ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਿਸ ਗੁਰੂ ਨੇ ਸਭ ਤੋਂ ਪਹਿਲਾ ਬੰਦਿਆਂ ਦੀ ਪੂਜਾ, ਬੁੱਤ ਪੂਜਾ ਅਤੇ ਤਸਵੀਰਾਂ ਦੀ ਪੂਜਾ ਮਨ੍ਹਾ ਕੀਤੀ ਅਤੇ ਸਾਨੂੰ ਸ਼ਬਦ ਗੁਰੂ ਰਾਹੀ ਸਿਧਾਂਤ ਅਤੇ ਰਹਿਤ ਵਿੱਚ ਪੱਕੇ ਰਹਿਣ ਦਾ ਹੁਕਮ ਦਿੱਤਾ ਅਸੀਂ ਅੱਜ ਉਸੇ ਗੁਰੂ ਦੀਆਂ ਕਾਰਟੂਨ ਫ਼ਿਲਮਾਂ ਰਾਹੀ ਅਤੇ ਹਾਸੋ ਹੀਣੀਆਂ ਤਸਵੀਰਾਂ ਤੇ ਤਸਵੀਰਾਂ ਵਰਗੇ ਬੋਲਦੇ ਬੁੱਤਾ ਰਾਹੀ ਅੰਨ੍ਹੀ ਸ਼ਰਧਾ ਦੇ ਰਾਹ ਉੱਤੇ ਚੱਲਕੇ ਸਿੱਖੀ ਤੋਂ ਕੋਹਾਂ ਮੀਲ ਦੂਰ ਜਾ ਰਹੇ ਹਾਂ।

ਕਾਰਟੂਨ ਫਿਲਮਾਂ ਰਾਹੀਂ ਗੁਰੂ ਸਾਹਿਬ ਦੇ ਬਿੰਬ ਨੂੰ ਪੇਸ਼ ਕਰਨ ਤੇ ਸਿੱਖਾਂ ਚ ਰੋਹ; ਦਾਸਤਾਨ-ਏ-ਮੀਰੀ-ਪੀਰੀ ਦਾ ਵਿਰੋਧ ਸ਼ੁਰੂ

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉੱਤੇ ਕਾਰਟੂਨ ਫਿਲਮ ‘ਦਾਸਤਾਨ-ਏ-ਮੀਰੀ-ਪੀਰੀ’ ਬਣਾਉਣ ਵਿਰੁੱਧ ਸਿੱਖ ਸਫਾਂ ਵਿਚੋਂ ਭਰਵਾਂ ਵਿਰੋਧ ਸ਼ੁਰੂ ਹੋ ਗਿਆ ਹੈ। ਇਹ ਕਾਰਟੂਨ ਫਿਲਮ ਨੂੰ ਬਣਾਉਣ ਵਾਲਿਆਂ ਨੇ ਫਿਲਮ ਜਾਰੀ ਕਰਨ ਲਈ ਘੱਲੂਘਾਰੇ ਵਾਲੇ ਵਿਸ਼ੇਸ਼ ਦਿਨਾਂ ਦੀ ਚੋਣ ਕਰਕੇ ਇਹਨੂੰ ‘5 ਜੂਨ’ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ‘2 ਨਵੰਬਰ’ ਨੂੰ ਇਹ ਫਿਲਮ ਜਾਰੀ ਕਰਨ ਦਾ ਐਲਾਨ ਕੀਤਾ ਸੀ।

ਕਲਾ ਦੇ ਓਹਲੇ ‘ਚ ਗੁਰੂ ਨਾਨਕ ਦੇ ਇਲਾਹੀ ਨਿਯਮ ਨੂੰ ਮੇਟਣ ਦੀ ਹਿਮਾਕਤ (ਲੇਖ)

ਸ਼ਪਸ਼ਟ ਹੈ ਕਿ ਸਿੱਕੇ ਦੀ ਅਪਣੀ ਕੋਈ ਹਸਤੀ ਜਾ ਸੁਹਿਰਦਤਾ ਨਹੀ ਹੈ, ੳਹ ਤਾ ਸਿਰਫ ਲੁਕਵੀਂ ਸਿੱਖ ਵਿਰੋਧੀ ਤਾਕਤ ਦਾ ਪਾਲਿਆ ਸੱਪ ਹੈ, ਜੋ ਪਹਿਲਾ ਤੋ ਹੀ ਅਥਾਹ ਤਣਾਅ 'ਚ ਅਤੇ ਅਪਣੀ ਮੌਲਿਕਤਾ ਤੋ ਦੂਰ ਵਿਚਰ ਰਹੀ ਸਿੱਖ ਮਾਨਸਿਕਤਾ ਨੂੰ ਡੱਸਣਾ ਚਾਹੁੰਦਾ ਹੈ। ਇਸ ਤੋ ਪਹਿਲਾ ਕਿ ਸਿੱਕਾ ਨਾਮੀ ਵਰਮੀ ਚੋ ਅਣਗਿਣਤ ਸਪੋਲੀਏ ਨਿਕਲ ਆਉਣ, ਇਸਦੀ ਸਿਰੀ ਏਥੇ ਹੀ ਫੇਹ ਦੇਣੀ ਵਾਜਬ ਹੈ।

ਕੀ ਗੁਰੂ ਨਾਨਕ ਸਾਹਿਬ ਦੀ ਸ਼ਖਸ਼ੀਅਤ ਦਾ ਫਿਲਮੀਕਰਣ ਹੋ ਸਕਦਾ ਹੈ?

‘ਨਾਨਕ ਸ਼ਾਹ ਫਕੀਰ’ ਫਿਲਮ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਵੀ ਪੰਜਾਬ ਨੂੰ ਛੱਡ ਕੇ ਮੁਲਕ ਭਰ ਵਿਚ ਰਲੀਜ਼ ਹੋਈ। ਇਸ ਫਿਲਮ ’ਤੇ ਪਾਬੰਦੀ ਲਾਉਣ ਜਾਂ ਨਾ ਲਗਾਉਂਣ ਬਾਰੇ ਪੱਖੀ ਅਤੇ ਵਿਰੋਧੀ ਦੋਵੇਂ ਧਿਰਾਂ ਵਲੋਂ ਮਨੁੱਖੀ ਅਜ਼ਾਦੀ ਨਾਲ ਜੋੜ ਕੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ।

« Previous Page