Tag Archive "sukhdev-singh-phagwara"

ਬਰਗਾੜੀ ਦੀ ਜਾਂਚ ਠੱਪ ਕਿਉਂ ਹੈ ਤੇ ਮੌੜ ਧਮਾਕੇ ਦੇ ਮਾਮਲੇ ਚ ਕਾਰਵਾਈ ਕਿਉਂ ਨਹੀਂ ਹੋ ਰਹੀ: ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ

‘ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਵੱਲੋਂ ਬਰਗਾੜੀ ਬੇਅਦਬੀ ਮਾਮਲੇ, ਮੌੜ ਬੰਬ ਧਮਾਕੇ ਮਾਮਲੇ, ਅਤੇ ਮਈ 2007 ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲਿਆਂ ਵਿਚ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਪੰਜਾਬ ਦੇ ਮੁੱਖ ਅਮਰਿੰਦਰ ਸਿੰਘ ਉੱਤੇ ਗੰਭਰ ਸਵਾਲ ਚੁੱਕੇ ਹਨ।

ਬਾਦਲ ਦਾ ਸਾਕਾ ਨਕੋਦਰ 1986 ਤੇ ਬਿਆਨ ਵੀ “ਹੂਆ ਤੋ ਹੂਆ” ਕਹਿਣ ਵਾਲਾ

ਤੀਹ ਸਿੱਖ ਜਥੇਬੰਦੀਆਂ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਕੋਦਰ ਗੋਲੀ ਕਾਂਡ ਬਾਰੇ ਇਹ ਕਹਿਣਾ ਕਿ ਇਦਾਂ ਦੇ ਕਾਂਡ ਤਾਂ ਹੁੰਦੇ ਰਹਿੰਦੇ ਨੇ ਤੇ ਇਹ ਕਹਿਣਾ ਕਿ ਬੇਅਦਬੀ ਹੁਣ ਕੋਈ ਮੁੱਦਾ ਨਹੀਂ ਹੈ, ਕਾਂਗਰਸੀ ਆਗੂ ਸੈਮ ਪਿਟਰੋਦਾ ਦੇ 1984 ਕਤਲੇਆਮ ਬਾਰੇ "ਹੂਆ ਤੋ ਹੂਆ" ਵਰਗਾ ਹੀ ਹੈ।

ਪੰਜਾਬ ਸਰਕਾਰ ਸੌਦਾ ਸਾਧ ਖਿਲਾਫ ਸਲਾਬਤਪੁਰਾ ਮਾਮਲੇ ਦੀ ਪੈਰਵੀ ਕਰੇ: ਦਰਬਾਰ-ਏ-ਖਾਲਸਾ ਤੇ ਹੋਰ

ਦਰਬਾਰ-ਏ-ਖਾਲਸਾ ਅਤੇ ਅਲਾਇੰਸ ਫਾਰ ਸਿੱਖ ਆਰਗੇਨਾਈਜੇਸ਼ਨਸ (ਅ.ਫ.ਸਿ.ਆ.)ਨਾਮੀ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਰਾਹੀਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਸਾਲ 2007 ਵਿਚ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਦੀ ਪੈਰਵੀ ਕਰਨ ਲਈ ਕਿਹਾ ਹੈ।