Tag Archive "tarn-taran"

ਤਰਨਤਾਰਨ ਵਿੱਖੇ ਸਿੱਖਾਂ ਤੇ ਕੀਤਾ ਗਿਆ ਹਮਲਾ 1978 ਵਿੱਚ ਵਾਪਰੇ ਨਰਕਧਾਰੀ ਕਾਂਡ ਵਰਗਾ: ਯੂਨਾਈਟਿਡ ਖਾਲਸਾ ਦਲ ਯੂ,ਕੇ

ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਇਸ ਗੋਲੀ ਕਾਂਡ ਸਖਤ ਨਿਖੇਧੀ ਕਰਦਿਆਂਕਿਹਾ ਕਿ ਪਿਛਲੇ 9 ਮਹੀਨਿਆਂ ਤੋਂ ਫਰੀਜ਼ਰ ਵਿੱਚ ਬੰਦ ਪਏ ਨੂਰਮਹਿਲੀਏ ਆਸ਼ੂਤੋਸ਼ ਦੇ ਚੇਲਿਆਂ ਵਲੋਂ ਤਰਨਤਾਰਨ ਵਿੱਖੇ ਸਿੱਖਾਂ ਤੇ ਕੀਤਾ ਗਿਆ ਹਮਲਾ 1978 ਵਿੱਚ ਵਾਪਰੇ ਨਰਕਧਾਰੀ ਕਾਂਡ ਵਰਗਾ ਹੈ ।ਜੋ ਕਿ ਸਿੱਖ ਵਿਰੋਧੀ ਲਾਬੀ ਨੇ ਆਪਣੇ ਕਰਿੰਦੇ ਬਾਦਲ ਐਂਡ ਕੰਪਨੀ ਵਲੋਂ ਕਰਵਾਇਆ ਹੈ।

ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਗ੍ਰਿਫਤਾਰ, ਨੂਰਮਹਿਲੀਏ ਸਾਧ ਦੇ ਚੇਲਿਆਂ ਖਿਲਾਫ ਕਾਤਲਾਨਾ ਹਮਲੇ ਦਾ ਪਰਚਾ ਦਰਜ਼

ਤਰਨ ਤਾਰਨ ਦੇ ਪਿੰਡ ਜੋਧਪੁਰ ਵਿਖੇ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਪੈਰੋਕਾਰਾਂ ਤੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਕੀਤੇ ਗਏ ਹਮਲੇ ਦੇ ਦੋਸ਼ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ।

ਡੇਰਾ ਨੂਰਮਹਿਲ ਦਾ ਪੱਖ ਪੂਰਦਿਆਂ ਪੰਜਾਬ ਪੁਲਿਸ ਨੇ ਸਿੱਖਾਂ ‘ਤੇ ਚਲਾਈ ਗੋਲੀ, ਭਾਈ ਅਮਰੀਕ ਸਿੰਘ ਅਜਨਾਲਾ ਸਮੇਤ 10 ਸਿੱਖ ਜਖ਼ਮੀ  

ਤਰਨਤਾਰਨ (28 ਅਕਤੂਬਰ, 2014): ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਜੋਧਪੁਰ ਵਿਖੇ ਵਿਵਾਦਤ ਡੇਰਾ ਨੂਰਮਹਿਲ ਦੇ ਸਮਾਗਮ ਦਾ ਵਿਰੋਧ ਕਰਦਿਆਂ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਕੇ ਭਾਈ ਅਮਰੀਕ ਸਿੰਘ ਅਜਨਾਲਾ, ਮੁਖੀ ਦਮਦਮੀ ਟਕਸਾਲ ਅਜਨਾਲਾ ਸਮੇਤ 10 ਸਿੱਖਾਂ ਨੂੰ ਜਖਮੀ ਕਰ ਦਿੱਤਾ ਹੈ।

« Previous Page