ਸਿੱਖ ਖਬਰਾਂ

ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਗ੍ਰਿਫਤਾਰ, ਨੂਰਮਹਿਲੀਏ ਸਾਧ ਦੇ ਚੇਲਿਆਂ ਖਿਲਾਫ ਕਾਤਲਾਨਾ ਹਮਲੇ ਦਾ ਪਰਚਾ ਦਰਜ਼

October 30, 2014 | By

ਤਰਨ ਤਾਰਨ (29 ਅਕਤੂਬਰ,2014): ਤਰਨ ਤਾਰਨ ਦੇ ਪਿੰਡ ਜੋਧਪੁਰ ਵਿਖੇ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਪੈਰੋਕਾਰਾਂ ਤੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਕੀਤੇ ਗਏ ਹਮਲੇ ਦੇ ਦੋਸ਼ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ।

ਇਸ ਮਾਮਲੇ ਨੂੰ ਗੰਭੀਰਤਾ ਨੂੰ ਲੈਂਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਡੇਰੇ ਦੀਆਂ 9 ਔਰਤਾਂ ਸਮੇਤ 29 ਵਿਅਕਤੀਆਂ ਿਖ਼ਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਫਾਇਰੰਗ ਵਿਚ ਜ਼ਖ਼ਮੀ ਹੋਏ ਸਿੱਖ

ਪੁਲਿਸ ਫਾਇਰੰਗ ਵਿਚ ਜ਼ਖ਼ਮੀ ਹੋਏ ਸਿੱਖ

ਹਸਪਤਾਲ ਵਿਖੇ ਦਾਖ਼ਲ ਭਾਈ ਅਮਰੀਕ ਸਿੰਘ ਮੁਖੀ ਦਮਦਮੀ ਟਕਸਾਲ ਅਜਨਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਜੋਧਪੁਰ ਦੇ ਵਿਅਕਤੀਆਂ ਨੇ ਮਿਲ ਕੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਿੰਡ ‘ਚ ਹਰਜੀਤ ਸਿੰਘ ਫੌਜੀ ਦੇ ਘਰ ‘ਚ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ‘ਤੇ ਉਹ ਆਪਣੇ ਕੁਝ ਸਾਥੀਆਂ ਸਮੇਤ ਹਰਜੀਤ ਸਿੰਘ ਫੌਜੀ ਦੇ ਗ੍ਰਹਿ ਵਿਖੇ ਘਰ ਵਾਲਿਆਂ ਨੂੰ ਸਮਝਾਉਣ ਲਈ ਜਾ ਰਹੇ ਸਨ, ਜਦ ਉਹ ਫੌਜੀ ਦੇ ਘਰ ਤੋਂ ਕੁਝ ਦੂਰ ਹੀ ਸਨ ਤਾਂ ਉਥੇ ਮੌਜੂਦ ਵਿਅਕਤੀਆਂ ਵੱਲੋਂ ਉਨ੍ਹਾਂ ਉੱਪਰ ਪਹਿਲਾਂ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਬਾਅਦ ‘ਚ ਆਸ਼ਰਮ ਨੂੰ ਮਿਲੇ ਦੋ ਗੰਨਮੈਨ ਤੇਜਿੰਦਰ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਹੋਰ ਵਿਅਕਤੀਆਂ ਨੇ ਆਪਣੇ ਹਥਿਆਰਾਂ ਨਾਲ ਉਨ੍ਹਾਂ ਉੱਪਰ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਨਾਲ ਉਹ ਅਤੇ ਉਨ੍ਹਾਂ ਦੇ 9 ਦੇ ਕਰੀਬ ਹੋਰ ਸਮਰਥਕ ਜ਼ਖਮੀ ਹੋ ਗਏ।

ਪੁਲਿਸ ਨੇ ਉਪਰੋਕਤ ਬਿਆਨਾਂ ‘ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਗੰਨਮੈਨ ਤੇਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੋਧਪੁਰ, ਹੌਲਦਾਰ ਨਿਸ਼ਾਨ ਸਿੰਘ, ਹਰਜੀਤ ਸਿੰਘ, ਲਵਪ੍ਰੀਤ ਸਿੰਘ, ਬਲਕਾਰ ਸਿੰਘ, ਰਿੰਕੂ, ਸੁੱਚਾ ਸਿੰਘ, ਗਗਨਦੀਪ ਸਿੰਘ, ਵਿੱਕੀ, ਲਵਲੀ, ਰਾਜਵਿੰਦਰ ਕੌਰ ਪਤਨੀ ਤੇਜਿੰਦਰ ਸਿੰਘ, ਸੁੱਖ ਪਤਨੀ ਹਰਜੀਤ ਸਿੰਘ, ਰਾਜ ਕੌਰ ਪਤਨੀ ਮਾਹਣਾ ਸਿੰਘ, ਬਲਜੀਤ ਕੌਰ ਪਤਨੀ ਬਲਕਾਰ ਸਿੰਘ ਤੋਂ ਇਲਾਵਾ ਪੰਜ ਅਣਪਛਾਤੀਆਂ ਔਰਤਾਂ ਤੇ 10 ਅਣਪਛਾਤੇ ਵਿਅਕਤੀਆਂ ਖ਼ਲਾਫ਼ ਕੇਸ ਦਰਜ ਕਰ ਲਿਆ।

ਇਸ ਘਟਨਾ ਨੂੰ ਦੇਖਦੇ ਹੋਏ ਤਰਨ ਤਾਰਨ ਸ਼ਹਿਰ ਦੇ ਆਸ-ਪਾਸ ਨਾਕਾਬੰਦੀ ਕਰਕੇ ਤਰਨ ਤਾਰਨ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ।  ਇਸ ਤੋਂ ਇਲਾਵਾ ਤਰਨ ਤਾਰਨ ਸਥਿਤ ਦਿਵਯ ਜਯੋਤੀ ਜਾਗਿ੍ਤੀ ਸੰਸਥਾ ਦੇ ਸਥਾਨਕ ਆਸ਼ਰਮਾਂ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,