Tag Archive "uk"

ਦੁਨੀਆ ’ਚ ਸਨਕੀਪੁਣੇ ਦੀ ਵਾਅ ਵਗ ਰਹੀ ਹੈ; ਸਿਆਹੀ ਸੁੱਕਣ ਤੋਂ ਪਹਿਲਾਂ ਸੁਰੱਖਿਆ ਕੌਸਲ ਦੇ ਮਤਿਆਂ ਦੀਆਂ ਧੱਜੀਆਂ ਉੱਡ ਰਹੀਆਂ ਹਨ: ਯੁ.ਨੇ. ਮੁਖੀ

'ਪਹਿਲਾਂ ਮੈਂ ਆਸ ਦੇ ਬੁੱਲਿਆਂ ਦੀ ਗੱਲ ਕੀਤੀ ਸੀ ਪਰ ਅੱਜ ਦੀ ਹਾਲਤ ਇਹ ਹੈ ਕਿ ਪੂਰੀ ਧਰਤੀ ਉੱਤੇ ਸਨਕੀਪੁਣੇ ਦੀ ਵਾਅ ਵਗ ਰਹੀ ਹੈ'।

ਮੌਸਮੀ ਤਬਾਹੀ ਦੇ ਕੰਢੇ ‘ਤੇ ਮਨੁੱਖਤਾ – ਪ੍ਰੀਤਮ ਸਿੰਘ

ਪੌਣ ਪਾਣੀ ਦੀ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਪੈਨਲ ਨੇ ਆਲਮੀ ਭਾਈਚਾਰੇ ਨੂੰ ਖ਼ਬਰਦਾਰ ਕੀਤਾ ਹੈ ਕਿ ਜੇ ਆਲਮੀ ਤਪਸ਼ ਅਤੇ ਜੈਵਿਕ ਵੰਨ-ਸੁਵੰਨਤਾ ਵਿਚ ਤੇਜ਼ੀ ਨਾਲ ਆ ਰਹੇ ਨਿਘਾਰ ਨੂੰ ਰੋਕਣ ਲਈ ਫ਼ੌਰੀ ਕਦਮ ਨਾ ਚੁੱਕੇ ਗਏ ਤਾਂ ਸਾਰੀ ਦੁਨੀਆਂ ਨੂੰ 2030 ਤੱਕ ਮੌਸਮ ਪੱਖੋਂ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।

ਯੂ.ਕੇ. ਦੇ ਮੈਨਚੈਸਟਰ ‘ਚ ਹੋਇਆ ਬੰਬ ਧਮਾਕਾ; 22 ਮੌਤਾਂ; ਆਤਮਘਾਤੀ ਹਮਲੇ ਦੀ ਪੁਸ਼ਟੀ

ਮੈਨਚੈਸਟਰ ਪੁਲਿਸ ਨੇ ਕਿਹਾ ਕਿ ਸੋਮਵਾਰ ਦੀ ਰਾਤ ਨੂੰ ਬਰਤਾਨੀਆ ਦੇ ਮੈਨਚੈਸਟਰ ਸ਼ਹਿਰ 'ਚ ਇਕ ਪੌਪ ਕੰਸਰਟ ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ 22 ਹੋ ਗਈ ਅਤੇ ਜ਼ਖਮੀਆਂ ਦੀ ਗਿਣਤੀ ਲਗਭਗ 50 ਹੈ।

ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਚੋਣਾਂ 8 ਜੂਨ ‘ਚ ਕਰਾਉਣ ਦਾ ਸੱਦਾ, ਉਂਜ 2020 ‘ਚ ਹੋਣੀਆਂ ਸਨ ਆਮ ਚੋਣਾਂ

ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਲਕ ਵਿੱਚ ਆਮ ਚੋਣਾਂ ਛੇਤੀ (8 ਜੂਨ ਨੂੰ) ਕਰਾਉਣ ਦਾ ਸੱਦਾ ਦਿੱਤਾ ਹੈ। ਮੇਅ ਦੇ ਇਸ ਫ਼ੈਸਲੇ ਨੇ ਸਰਕਾਰ ਵਿੱਚ ਭਾਈਵਾਲਾਂ ਤੋਂ ਇਲਾਵਾ ਵਿਰੋਧੀ ਧਿਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਇੰਗਲੈਂਡ ਤੋਂ ਚੀਨ ਤਕ ਸੱਤ ਦੇਸ਼ਾਂ ‘ਚੋਂ 12 ਹਜ਼ਾਰ ਕਿਲੋਮੀਟਰ ਤੈਅ ਕਰਦੀ ਪਹਿਲੀ ਰੇਲ ਗੱਡੀ ਅੱਜ ਤੋਂ ਸ਼ੁਰੂ

ਇੰਗਲੈਂਡ ਤੋਂ ਚੀਨ ਤਕ ਪਹਿਲੀ ਰੇਲ ਗੱਡੀ 12000 ਕਿਲੋਮੀਟਰ ਦੇ ਸਫਰ 'ਤੇ ਏਸੈਕਸ ਤੋਂ ਅੱਜ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਮੁਤਾਬਕ ਸਮਾਨ ਢੋਣ ਵਾਲੀ ਇਸ ਰੇਲ ਗੱਡੀ 'ਚ 30 ਬੋਗੀਆਂ ਹਨ, ਜਿਨ੍ਹਾਂ ਵਿਚ ਵ੍ਹਿਸਕੀ, ਸਾਫਟ ਡ੍ਰਿੰਕ, ਵਿਟਾਮਿਨ ਅਤੇ ਦਵਾਈਆਂ ਵਰਗੇ ਬਰਤਾਨਵੀ ਉਤਪਾਦ ਲੱਦੇ ਹੋਏ ਹਨ। ਇਹ ਟ੍ਰੇਨ ਕੁਲ 17 ਦਿਨਾਂ 'ਚ 12 ਹਜ਼ਾਰ

ਲੰਦਨ: ਸੰਸਦ ਦੇ ਬਾਹਰ ਹਮਲਾ; ਸੀਵੀਅਰ (ਅਤਿ ਗੰਭੀਰ ਐਮਰਜੈਂਸੀ) ਦਾ ਐਲਾਨ

ਲੰਦਨ 'ਚ ਸੰਸਦ ਦੇ ਕੋਲ ਬੁੱਧਵਾਰ ਨੂੰ ਹੋਏ ਹਮਲੇ 'ਚ ਇਕ ਹਮਲਾਵਰ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਈ ਹਨ।

ਲੇਬਰ ਪਾਰਟੀ ਨੇ ਟੈਰੇਜ਼ਾ ਮੇਅ ਨੂੰ ਜੂਨ 1984 ਵਿਚ ਬ੍ਰਿਟੇਨ ਦੀ ਭੂਮਿਕਾ ਬਾਰੇ ਸੱਚਾਈ ਦੱਸਣ ਲਈ ਕਿਹਾ

ਯੂ.ਕੇ. ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਤਿੰਨ ਦਿਨਾਂ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ ਹੈ। ਲੇਬਰ ਪਾਰਟੀ ਦੇ ਆਗੂ ਟੌਮ ਵਾਟਸਨ ਨੇ ਕੱਲ੍ਹ ਕਿਹਾ ਕਿ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਬਰਤਾਨੀਆ ਦਾ ਸਿੱਖ ਭਾਈਚਾਰਾ ਸੱਚ ਜਾਣਨ ਦਾ ਹੱਕਦਾਰ ਹੈ ਕਿ ਬਰਤਾਨੀਆ ਦੇ ਵਿਦੇਸ਼ ਦਫ਼ਤਰ ਨੇ ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਨਵੇਂ ਸਬੂਤਾਂ ਵਾਲੀਆਂ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਗਾਇਬ ਕਰ ਦਿੱਤੀਆਂ ਹਨ।

ਡੋਜ਼ੀਅਰ ਮਾਮਲਾ: ਸਿੱਖਾਂ ਨੇ ਬਰਤਾਨੀਆ ਵੱਲੋਂ ਦਿੱਤੇ ਸਪੱਸ਼ਟੀਕਰਨ ‘ਤੇ ਰੋਸ ਜਤਾਇਆ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਪਿਛਲੀ ਬਰਤਾਨੀਆ ਫੇਰੀ ਸਮੇਂ ਬਰਤਾਨੀਆ ਦੇ ਨਾਗਰਕਿ ਕੁਝ ਸਿੱਖਾਂ, ਸੰਸਥਾਵਾਂ ਅਤੇ ਟੀਵੀ ਚੈਨਲਾਂ ਖਿਲਾਫ ਕਰਵਾਈ ਕਰਨ ਲਈ ਦਿੱਤੇ ਕਾਗਜ਼ਾਤ ਬਾਰੇ ਬਾਰਤਨਵੀ ਸਰਕਾਰ ਵੱਲੋਂ ਦਿੱਤੇ ਸਪੱਸ਼ਟੀਕਰਨ ਤੋਂ ਸਿੱਖਾਂ ਵਿੱਚ ਨਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ।