Tag Archive "vishav-hindu-parishad-vhp"

ਅਮਰੀਕੀ ਖੂਫੀਆ ਅਦਾਰੇ ਸੀ.ਆਈ.ਏ ਨੇ ਹਿੰਦੁਤਵੀ ਸੰਸਥਾਵਾਂ ਨੂੰ ਅੱਤਵਾਦੀ ਸੰਸਥਾਵਾਂ ਐਲਾਨਿਆ

ਚੰਡੀਗੜ੍ਹ: ਅਮਰੀਕਾ ਦੀ ਖੂਫੀਆ ਅਦਾਰੇ ਸੀ.ਆਈ.ਏ ਵਲੋਂ ਜਾਰੀ ਕੀਤੀ ਗਈ ਤਾਜ਼ਾ “ਵਿਸ਼ਵ ਤੱਥਕਿਤਾਬ” ਵਿਚ ਹਿੰਦੂਤਵੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਨਾਲ ਸਬੰਧਿਤ ਸੰਸਥਾਵਾਂ ਵਿਸ਼ਵ ਹਿੰਦੂ ...

ਹਿੰਦੂਤਵੀ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ ‘ਚ ‘ਕਾਰਪੇਟ ਬੰਬਾਂ’ ਦੀ ਮੰਗ ਕੀਤੀ

ਕੱਟੜ ਹਿੰਦੂਵਾਦੀ ਜਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ 'ਚ ਅਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਲਈ ਉਥੇ 'ਕਾਰਪੇਟ ਬੰਬਾਂ' ਦੀ ਮੰਗ ਕੀਤੀ ਹੈ।

ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ਕਈ ਹੈਰਾਨਕੁੰਨ ਪਰਤਾਂ ਖੁੱਲ੍ਹੀਆਂ

ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਵਾਲੇ ਕੇਸ ਵਿਚ ਜਾਂਚ ਦੌਰਾਨ ਕਈ ਦਿਲਚਸਪ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਵੱਡੇ-ਵੱਡੇ ਵਿਅਕਤੀਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਵੱਲੋਂ ਕਰਾਰ ਦਿੱਤੇ ਮੁੱਖ ਦੋਸ਼ੀ ਵਿਜੇ ਗਰਗ ਅਤੇ ਗੌਰਵ ਉਰਫ਼ ਗੋਲਡੀ ਦੀ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਅਜਿਹੇ ਪਹਿਲੂ ਸਾਹਮਣੇ ਆ ਰਹੇ ਹਨ, ਜਿਸ ਨੇ ਪੁਲਿਸ ਨੂੰ ਵੀ ਦੰਗ ਕਰ ਦਿੱਤਾ ਹੈ। ਸੂਚਨਾ ਅਨੁਸਾਰ ਪੁਲਿਸ ਵੱਲੋਂ ਅੱਜ ਮੋਗਾ ਦੇ ਇਕ ਐਨ.ਆਰ.ਆਈ. ਕੇਵਲ ਸਿੰਘ ਸੰਘਾ ਅਤੇ ਉਸ ਦੇ ਮਿੱਤਰ ਸ਼ਿਵਦੇਵ ਸਿੰਘ ਸਿਰਸਾ ਅਤੇ ਨਵੀਨ ਸੈਣੀ (ਪਿੰਡ ਡੀਟਾਸੈਣੀਆਂ) ਦੀ ਕੀਤੀ ਗਈ ਪੁੱਛਗਿੱਛ ਦੌਰਾਨ ਅੱਜ ਇਹ ਪੁਸ਼ਟੀ ਹੋ ਗਈ ਕਿ ਮੁੱਖ ਦੋਸ਼ੀ ਵੱਲੋਂ ਕੇਵਲ ਸਿੰਘ ਸੰਘਾ ਨੂੰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿਵਾਉਣ ਲਈ ਇਨ੍ਹਾਂ ਸਾਰਿਆਂ ਦੀ 28 ਜੂਨ ਲਈ ਨਰੇਸ਼ ਯਾਦਵ ਨਾਲ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਜੋ 27 ਜੂਨ ਨੂੰ ਦੋਸ਼ੀਆਂ ਦੇ ਗ੍ਰਿਫਤਾਰ ਹੋਣ ਕਾਰਨ ਸਿਰੇ ਨਾ ਚੜ੍ਹ ਸਕੀ।

ਮਲੇਰਕੋਟਲਾ ਵਿਖੇ ਹੋਏ ਕੁਰਾਨ ਬੇਅਦਬੀ ਮਾਮਲੇ ਦੇ ਤਾਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ

ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ 24 ਜੂਨ ਨੂੰ ਮਲੇਰਕੋਟਲਾ (ਜ਼ਿਲ੍ਹਾ ਸੰਗਰੂਰ) ਵਿਖੇ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਤਾਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜ ਰਹੇ ਹਨ। ਬੇਅਦਬੀ ਤੋਂ ਬਾਅਦ ਮੁਸਲਮਾਨਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਸਿੱਖ ਜਥੇਬੰਦੀਆਂ ਨੇ ਵੀ ਬੇਅਦਬੀ ਘਟਨਾ ਦੀ ਨਿਖੇਧੀ ਕੀਤੀ ਸੀ।

ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ਤੇ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ

ਅਨਾਮਾਤੁਲਾ ਨੇ ਸਿੰਘਲ ਨੂੰ ਕਿਹਾ ਕਾਤਲ; ਓ.ਪੀ ਸ਼ਰਮਾ ਨੇ ਅਨਾਮਾਤੁਲਾ ਨੂੰ ਕਿਹਾ ਅੱਤਵਾਦੀ ਦਿੱਲੀ: ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸ਼ੋਕ ਸਿੰਘਲ਼ ਦੀ ਮੌਤ ਤੇ ਸ਼ਰਧਾਂਜਲੀ ਦੇਣ ਦੇ ਮੁੱਦੇ ਤੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ।ਖਬਰ ਅਨੁਸਾਰ ਜਦੋਂ ਬੀ.ਜੇ.ਪੀ ਦੇ ਮੈਂਬਰਾਂ ਵੱਲੋਂ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਕਹੀ ਗਈ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਮਾਨਾਤੁਲਾ ਖਾਨ ਵੱਲੋਂ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਸਿੰਘਲ ਇੱਕ ਕਾਤਿਲ ਸੀ ਜਿਸਨੇ ਅਨੇਕਾਂ ਮੁਸਲਮਾਨਾਂ ਦਾ ਕਤਲ ਕੀਤਾ ਤੇ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋਂ ਭੜਕੇ ਬੀ.ਜੇ.ਪੀ ਦੇ ਨੇਤਾ ਓ.ਪੀ ਸ਼ਰਮਾ ਨੇ ਆਪ ਆਗੂ ਅਨਾਮਾਤੂਲਾ ਨੂੰ ਅੱਤਵਾਦੀ ਕਹਿ ਦਿੱਤਾ ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਫੀ ਹੰਗਾਮਾ ਹੋਇਆ।

ਹਿੰਦੂਆਂ ਦੀ ਆਬਾਦੀ ਵਧਾਉਣ ਲਈ ਹੈਲਪ ਲਾਈਨ ਸ਼ੁਰੂ ਕਰਾਂਗੇ: ਤੋਗੜੀਆ

ਨਾਸਿਕ ਵਿਚ ਚਲ ਰਹੇ ਕੁੰਭ ਦੇ ਦੌਰਾਨ ਅਪਣੇ ਸੰਗਠਨ ਦੇ ਇਕ ਪ੍ਰੋਗਰਾਮ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਵਿੱਚ ਕਮੀ ਆਉਣਾ ਬੜਾ ਚਿੰਤਾ ਦਾ ਵਿਸ਼ਾ ਹੈ।

ਧਾਰਾ 370 ਖਤਮ ਹੋਣੀ ਚਾਹੀਦੀ ਹੈ: ਤੋਗੜੀਆ

ਭਾਜਪਾ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਹਮੇਸ਼ਾਂ ਕੰਡੇ ਵਾਂਗੂੰ ਰੜਕਦੀ ਰਹਿੰਦੀ ਹੈ ਅਤੇ ਮੌਕੇ ਮਿਲਦੇ ਹੀ ਇਸਤੇ ਬਿਆਨਬਾਜ਼ੀ ਕਰਨ ਤੋਂ ਖੁੰਜਦੇ ਨਹੀ।

ਹਿੰਦੂਤਵ ਦੀ ਘਰ-ਵਾਪਸੀ ਜਾਰੀ; ਕੇਰਲ ਵਿਚ 35 ਇਸਾਈਆਂ ਨੂੰ ਮੁੜ ਹਿੰਦੂ ਬਣਾਇਆ

ਵਿਸ਼ਵ ਹਿੰਦੂ ਪਰੀਸ਼ਦ ਵਲੋਂ ਵਿਵਾਦਤ "ਘਰ-ਵਾਪਸੀ" ਮੁਹਿੰਮ ਜਾਰੀ ਰੱਖੀ ਜਾ ਰਹੀ ਹੈ। ਇਸ ਤਹਿਤ ਅੱਜ ਕੇਰਲ ਵਿਚ 35 ਇਸਾਈਆਂ ਨੂੰ ਹਿੰਦੂ ਧਰਮ ਵਿਚ ਸ਼ਾਮਲ ਕੀਤਾ ਗਿਆ।

ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਮ ਮਹਾਂਉਤਸਵ ਭਾਰਤ ਦੇ ਹਰੇਕ ਪਿੰਡ ‘ਚ ਕੀਤਾ ਜਾਵੇਗਾ

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੀਡੀਆ ਇੰਚਾਰਜ ਧ੍ਰਦ ਸ਼ਰਮਾ ਨੇ ਕਿਹਾ ਕਿ 21 ਜਾਂ 22 ਮਾਰਚ ਤੋਂ ਰਾਮ ਮਹਾਂਉਤਸਵ ਸ਼ੁਰੂ ਕੀਤਾ ਜਾਵੇਗਾ, ਜਿਹੜਾ ਪਹਿਲੀ ਅਪ੍ਰੈਲ ਤੱਕ ਚੱਲੇਗਾ। ਉਨ੍ਹਾ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਭਾਰਤ ਦੇ ਹਰੇਕ ਪਿੰਡ ‘ਚ ਕੀਤਾ ਜਾਵੇਗਾ, ਤਾਂ ਜੋ ਸਮਾਜ ਨੂੰ ਭਗਵਾਨ ਰਾਮ ਬਾਰੇ ਜਾਗਰੂਕ ਕੀਤਾ ਜਾ ਸਕੇ।

ਬਠਿੰਡਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਧਰਮ ਬਦਲੀ ਸਮਾਗਮ ਹੋਇਆ ਠੁੱਸ

ਬਠਿੰਡਾ ਵਿੱਚ ਧਰਮ ਬਦਲੀ ਸਮਾਗਮ ਵਿੱਚ ਕੋਈ ਵੀ ਪਰਿਵਾਰ ਨਾ ਪੁੱਜਣ ਕਰਕੇ ਠੁੱਸ ਹੋ ਗਿਆ।ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਪੂਰਾ ਦਿਨ ਗੁਪਤ ਤਰੀਕੇ ਨਾਲ ਭੱਜ ਨੱਠ ਕਰਦੇ ਰਹੇ ਪਰ ਸ਼ਾਮ ਤੱਕ ਕੋਈ ਵੀ ਪਰਿਵਾਰ ਸਮਾਗਮ ਵਿੱਚ ਨਾ ਪੁੱਜਿਆ।

Next Page »