ਵਿਦੇਸ਼ » ਸਿੱਖ ਖਬਰਾਂ

ਐਸਨ ਗੁਰਦੁਆਰਾ ਸਾਹਿਬ ਬੰਬ ਧਮਾਕਾ ਮਾਮਲੇ ਵਿੱਚ ਤਿੰਨ ਸ਼ੱਕੀ ਗ੍ਰਿਫਤਾਰ

April 18, 2016 | By

ਫਰੈਂਕਫਰਟ, ਜਰਮਨੀ: ਬੀਤੇ ਦਿਨ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ‘ਚ ਧਮਾਕੇ ਦੇ ਮਾਮਲੇ ‘ਚ ਪੁਲਿਸ ਨੇ 3 ਸ਼ੱਕੀ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ । ਬੀਤੀ ਸ਼ਾਮ 7 ਵਜੇ ਦੇ ਕਰੀਬ ਨਕਾਬਪੋਸ਼ ਵੱਲੋਂ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ‘ਚ ਧਮਾਕਾ ਕੀਤਾ ਗਿਆ ।

ਜਾਣਕਾਰੀ ਮੁਤਾਬਿਕ ਘਟਨਾ ਤੋਂ ਥੋੜੀ ਦੇਰ ਪਹਿਲਾ ਇਥੇ ਆਨੰਦ ਕਾਰਜ ਹੋਇਆ ਸੀ, ਜਿਸ ਤੋਂ ਉਪਰੰਤ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨੁਕਸਾਨ ਨਾਲ ਆਸ-ਪਾਸ ਦੇ ਘਰਾਂ ਦੀਆਂ ਦੀਵਾਰਾਂ ਵੀ ਕੰਬ ਗਈਆ ।

ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਪੁਲਿਸ

ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਪੁਲਿਸ

ਇਸ ਧਮਾਕੇ ‘ਚ 3 ਵਿਅਕਤੀ ਜਖਮੀ ਹੋਏ ਹਨ, ਜਿਸ ‘ਚ ਗ੍ਰੰਥੀ ਸਿੰਘ ਭਾਈ ਕੁਲਦੀਪ ਸਿੰਘ ਵੀ ਸ਼ਾਮਿਲ ਹਨ, ਪਰ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀ ਹੋਇਆ । ਸ਼ੁਰੂਆਤੀ ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਧਮਾਕਾ ਕਿਸੇ ਤਕਨੀਕੀ ਖਰਾਬੀ ਦੇ ਕਰਕੇ ਨਹੀ, ਸਗੋਂ ਜਾਣ-ਬੁੱਝ ਕੇ ਕੀਤਾ ਗਿਆ ਹੈ ।

ਘਟਨਾ ਤੋਂ ਬਾਅਦ ਪਤਾ ਲੱਗਾ ਹੈ ਕਿ ਕਿਸੇ ਨਕਾਬਪੋਸ਼ ਨੂੰ ਗੁਰਦੁਆਰਾ ਸਾਹਿਬ ‘ਚ ਦਾਖਲ ਹੁੰਦੇ ਵੇਖਿਆ ਗਿਆ ਸੀ । ਪੁਲਿਸ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ, ਜੋ ਘਟਨਾ ਸਮੇਂ ਗੁਰਦੁਆਰਾ ਸਾਹਿਬ ਨਜ਼ਦੀਕ ਜੀਪ ‘ਤੇ ਘੁੰਮਦੇ ਪਾਏ ਗਏ ।

ਐਸਨ ਪੁਲਿਸ ਦੇ ਬੁਲਾਰੇ ਲਾਰਸ ਲਿੰਡੇਮਨ ਨੇ ਕਿਹਾ ਕਿ ਇਸ ਧਮਾਕੇ ਦਾ ਅੱਤਵਾਦੀ ਘਟਨਾ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ।

ਪੁਲਿਸ ਵੱਲੋਂ ਉਨ੍ਹਾ ਤੋਂ ਪੁੱਛ ਪੜਤਾਲ ਜਾਰੀ ਹੈ, ਜਿਸ ਦੇ ਬਾਅਦ ਹੀ ਪਤਾ ਲੱਗ ਸਕੇਗਾ, ਕਿ ਇਸ ਘਟਨਾ ਪਿੱਛੇ ਕਿਸਦਾ ਹੱਥ ਹੈ । ਪੂਰੇ ਜਰਮਨੀ ਦੇ ਸਿੱਖਾਂ ਵਲੋਂ ਇਸ ਧਮਾਕੇ ਦੀ ਨਿੰਦਾ ਕੀਤੀ ਜਾ ਰਹੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,