ਸਿੱਖ ਖਬਰਾਂ

ਸ੍ਰੀ ਕਰਤਾਰਪੁਰ ਸਾਹਿਬ ‘ਚ ‘ਟਿਕ ਟਾਕ’ ਬਣਾਉਣ ਦੀ ਮਨਾਹੀ

February 13, 2020 | By

ਚੰਡੀਗੜ੍ਹ:  ਗੁਰਘਰਾਂ ਚ ਗਾਣਿਆਂ ਤੇ ਵੀਡੀਓ ਬਣਾ ਕੇ ਟਿਕ-ਟਾਕ ਪਾਉਣ ਦੀਆਂ ਘਟਨਾਵਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ(ਲਹਿੰਦੇ ਪੰਜਾਬ) ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟਿਕ-ਟਾਕ ਬਣਾਉਣ ਦੀ ਮਨਾਹੀ ਬਾਰੇ ਸੂਚਨਾ ਪੋਸਟਰ ਲਗਾ ਦਿੱਤੇ ਹਨ।

ਪਾ.ਐੱਸ.ਜੀ.ਪੀ.ਸੀ ਦੇ ਪ੍ਰਧਾਨ ਸ.ਸਤਵੰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ‘ਚ ਆਉਣ ਵਾਲੇ ਗੈਰ-ਸਿੱਖਾਂ ਨੂੰ ਧਾਰਮਿਕ ਸਿੱਖ ਮਰਿਯਾਦਾ ਦੀ ਜਾਣਕਾਰੀ ਨਾ ਹੋਣ ਕਰਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਾਸਤਿਆਂ, ਲੰਗਰ ਹਾਲ, ਪਰਿਕਰਮਾ, ਜੋੜਾ ਘਰ ਅਤੇ ਰਿਸੈੱਪਸ਼ਨ ਤੇ ਟਿਕ-ਟਾਕ ਬਣਾਉਣ ਦੀ ਮਨਾਹੀ ਬਾਰੇ ਗੁਰਮੁਖੀ, ਅੰਗਰੇਜ਼ੀ ਅਤੇ ਸ਼ਾਹਮੁਖੀ ‘ਚ ਲਿਖੇ ਚੇਤਾਵਨੀ ਪੋਸਟਰ ਲਗਾਏ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,