ਖਾਸ ਖਬਰਾਂ » ਸਿਆਸੀ ਖਬਰਾਂ

ਯਾਕੂਬ ਮੈਮਨ ਦੇ ਮਾਮਲੇ ਵਿੱਚ ਨਿਆ ਨੁੰ ਕੋਝਾ ਮਜ਼ਾਕ ਬਣਾਇਆ ਗਿਆ : ਕਾਟਜੂ

July 27, 2015 | By

ਨਵੀਂ ਦਿੱਲੀ (26 ਜੁਲਾਈ, 2015): ਮੁਬੰਈ ਬੰਬਧਮਾਕਿਆਂ ਦੇ ਦੋਸ਼ੂੀ ਯਾਕੂਬ ਮੈਮਨ ਜਿਸ ਨੂੰ ਆਉਂਦੇ ਵੀਰਵਾਰ,30 ਜੁਲਾਈ ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਹੈ, ਦੇ ਸਬੰਧੀ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ (ਸੇਵਾ ਮੁਕਤ) ਮਾਰਕੰਡੇ ਕਾਟਜੂ ਨੇ ਕਿਹਾ ਕਿ ਯਾਕੂਬ ਦੇ ਮਾਮਲੇ ‘ਚ ਨਿਆਂ ਨੂੰ ਇੱਕ ਕੋਝਾ ਮਜ਼ਾਕ ਬਣਿਆ ਗਿਆ ਹੈ।

 ਸਾਬਕਾ ਜੱਜ (ਸੇਵਾ ਮੁਕਤ) ਮਾਰਕੰਡੇ ਕਾਟਜੂ

ਸਾਬਕਾ ਜੱਜ (ਸੇਵਾ ਮੁਕਤ) ਮਾਰਕੰਡੇ ਕਾਟਜੂ

ਕਾਟਜੂ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੂੰ ਧਿਆਨ ਨਾਲ ਪੜ੍ਹਨ ਬਾਅਦ ਉਨ੍ਹਾਂ ਪਾਇਆ ਕਿ ਜਿਸ ਸਬੂਤ ਦੇ ਆਧਾਰ ‘ਤੇ ਮੈਮਨ ਨੂੰ ਦੋਸ਼ੀ ਠਹਿਰਾਇਆ ਗਿਆ ਉਹ ਬਹੁਤ ਕਮਜ਼ੋਰ ਹੈ । ਉਨ੍ਹਾਂ ਕਿਹਾ ਕਿ ਇਹ ਸਬੂਤ ਸਹਿ ਦੋਸ਼ੀ ਦਾ ਵਾਪਸ ਲਿਆ ਹੋਇਆ ਬਿਆਨ ਤੇ ਕਥਿਤ ਬਰਾਮਦਗੀ ਹੈ । ਵਾਪਸ ਲਏ ਹੋਏ ਬਿਆਨਾਂ ਦੇ ਸੰਦਰਭ ‘ਚ ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ‘ਚ ਪੁਲਿਸ ਕਿਸੇ ਤਰਾਂ ਨਾਲ ਤਸ਼ੱਦਦ ਕਰਕੇ ਬਿਆਨ ਲੈਂਦੀ ਹੈ ।

ਜ਼ਿਕਰਯੋਗ ਹੈ ਕਿ ਯਾਕੂਬ ਮੈਮਨ ਨੂੰ ਆਉਂਦੇ ਵੀਰਵਾਰ,30 ਜੁਲਾਈ ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਹੈ।ਯਾਕੂਬ ਮੇਮਨ ਨੂੰ ਇੱਕ ਟਾਡਾ ਅਦਾਲਤ ਨੇ 2007 ਵਿੱਚ 1993 ਨੂੰ ਬੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।ਭਾਰਤ ਵਿੱਚ ਇਸਤੋਂ ਪਹਿਲਾਂ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,