ਆਮ ਖਬਰਾਂ

ਯਾਕੂਬ ਮੈਮਨ ਖਿਲਾਫ ਮੌਤ ਦਾ ਪ੍ਰਵਾਨਾ ਜਾਰੀ, 30 ਜੁਲਾਈ ਨੂੰ ਫਾਂਸੀ ਦੇਣ ਦੀ ਸੰਭਾਵਨਾ

July 15, 2015 | By

ਯਾਕੂਬ ਮੈਮਨ

ਯਾਕੂਬ ਮੈਮਨ

ਦਿੱਲੀ (15 ਜੁਲਾਈ , 2015) ਮੀਡੀਆ ਵਿੱਚ ਨਸ਼ਰ ਖ਼ਬਰਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਮੌਤ ਦੀ ਸਜ਼ਾ ਪ੍ਰਾਪਤ ਇੱਕ ਕੈਦੀ ਨੂੰ 30 ਜੁਲਾਈ ਨੂੰ ਫਾਂਸੀ ਦਿੱਤੀ ਜਾਵੇਗੀ। ਡੀਡੀ ਨਿਊਜ਼ ਚੈਨਲ ਤੋਂ ਪ੍ਰਸਾਰਿਤ ਖ਼ਬਰ ਮੁਤਾਬਿਕ ਭਾਰਤ ਸਰਕਾਰ ਨੇ ਯਾਕੂਬ ਮੈਨਨ ਨੂੰ ਫਾਂਸੀ ਦੇਣ ਦੇ ਸੰਮਨ ਜਾਰੀ ਕਰ ਦਿੱਤੇ ਹਨ।

ਯਾਕੂਬ ਮੈਨਨ ਨੂੰ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ। ਭਾਰਤੀ ਸੁਪਰੀਮ ਕੋਰਟ ਨੇ ਇਸ ਸਾਲ 21 ਅਪ੍ਰੈਲ ਨੂੰ ਉਸਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਖ਼ਾਰਜ਼ ਕਰ ਦਿੱਤੀ ਸੀ।ਮੀਡੀਆ ਅਨੁਸਾਰ ਜੇਕਰ ਭਾਰਤੀ ਸੁਪਰੀਮ ਕੋਰਟ ਉਸ ਵੱਲੋਂ ਦਾਇਰ ਨਜ਼ਰਸ਼ਾਨੀ ਅਪੀਲ ਰੱਦ ਕਰ ਦਿੰਦੀ ਹੈ ਤਾਂ 30 ਜੁਲਾਈ ਨੂੰ ਉਸਨੂੰ ਫਾਂਸੀ ਚਾੜ ਦਿੱਤਾ ਜਾਵੇਗਾ।

ਯਾਕੂਬ ਮੇਮਨ ਨੂੰ ਇੱਕ ਟਾਡਾ ਅਦਾਲਤ ਨੇ 2007 ਵਿੱਚ 1993 ਨੂੰ ਬੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।
ਭਾਰਤ ਵਿੱਚ ਇਸਤੋਂ ਪਹਿਲਾਂ ਅਫ਼ਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ ਫਾਂਸੀ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,