ਸਿੱਖ ਖਬਰਾਂ

ਲਾਈਫ ਓ.ਕੇ. ‘ਤੇ ਚੱਲ ਰਹੇ ਲੜੀਵਾਰ ਮਹਾਰਾਜਾ ਰਣਜੀਤ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ

March 24, 2017 | By

ਕਾਹਨੂੰਵਾਨ: ਲਾਈਫ ਓਕੇ ਟੀਵੀ ਚੈਨਲ ‘ਤੇ ਚੱਲਦੇ ਲੜੀਵਾਰ ਮਹਾਰਾਜਾ ਰਣਜੀਤ ਸਿੰਘ ਵਿਚ ਗੁਰਬਾਣੀ ਦੇ ਗਲਤ ਉਚਾਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲੇ ‘ਚ ਸਿੱਖ ਚੇਤਨਾ ਮੰਚ ਵਲੋਂ ਥਾਣਾ ਕਾਹਨੂੰਵਾਨ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਲੜੀਵਾਰ: ਮਹਾਰਾਜਾ ਰਣਜੀਤ ਸਿੰਘ (ਚੈਨਲ: ਲਾਈਫ ਓਕੇ)

ਲੜੀਵਾਰ: ਮਹਾਰਾਜਾ ਰਣਜੀਤ ਸਿੰਘ (ਚੈਨਲ: ਲਾਈਫ ਓਕੇ)

ਸੰਸਥਾ ਦੇ ਮੁਖੀ ਮਨਿੰਦਰਪਾਲ ਸਿੰਘ ਘੁੰਮਣ ਨੇ ਦੱਸਿਆ ਕਿ 22 ਮਾਰਚ ਦੀ ਰਾਤ ਨੂੰ ਪ੍ਰਸਾਰਿਤ ਲੜੀਵਾਰ ਦੀ ਕਿਸ਼ਤ ਵਿਚ ਇਕ ਔਰਤ ਅਦਾਕਾਰਾ ਨੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਲੜੀਵਾਰ ‘ਚ ਸਿੱਖ ਰਹਿਤ ਮਰਯਾਦਾ ਦੇ ਖਿਲਾਫ ਕਾਫੀ ਕੁਝ ਦਿਖਾਇਆ ਗਿਆ ਹੈ। ਥਾਣਾ ਕਾਹਨੂੰਵਾਨ ਦੇ ਐਸ.ਐਚ.ਓ. ਹਰਜੀਤ ਸਿੰਘ ਨੇ ਕਿਹਾ ਕਿ ਉਹ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਭੇਜਣਗੇ।

ਸਬੰਧਤ ਖ਼ਬਰ:

ਲਾਈਫ ਓ.ਕੇ. ‘ਤੇ ਮਹਾਰਾਜਾ ਰਣਜੀਤ ਸਿੰਘ ਲੜੀਵਾਰ ਬੰਦ ਹੋਣਾ ਚਾਹੀਦਾ: ਫੈਡਰੇਸ਼ਨ (ਪੀਰ ਮੁਹੰਮਦ) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,