ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ

April 10, 2016 | By

ਚੰਡੀਗੜ: ਪੰਜਾਬ ਵਿਧਾਨ ਸਭਾ ਦੇ ਆਮ ਚੋਣ ਲਈ ਆਮ ਆਦਮੀ ਪਾਰਟੀ (ਆਪ ) ਨੇ ਐਤਵਾਰ ਨੂੰ ਉਮੀਦਵਾਰ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹੋਏ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਅਤੇ 5 ਮੈਂਬਰੀ ਸਕਰੀਨਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰ ਚੋਣ ਪ੍ਰਕਿਰਿਆ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਬਹੁਤ ਹੀ ਅਹਿਮ ਭੂਮਿਕਾ ਰਹੇਗੀ।

ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੰਸਦ ਭਗਵੰਤ ਮਾਨ ਦੇ ਨਾਲ ਚੰਡੀਗੜ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਆਪ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਪ੍ਰਧਾਨ ਸੰਜੇ ਸਿੰਘ ਨੇ ਦੱਸਿਆ ਕਿ ਉਮੀਦਵਾਰ ਦੀ ਚੋਣ ਪ੍ਰਕਿਰਿਆ 25 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਅਤੇ ਮਈ ਮਹੀਨੇ ਦੇ ਅੰਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਜੂਨ ਦੇ ਅੰਤ ਤੱਕ ਸਾਰੇ 117 ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਜਾਣ।

ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ (ਪੁਰਾਣੀ ਫੋਟੋ)

ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ (ਪੁਰਾਣੀ ਫੋਟੋ)

ਇਸ ਮੌਕੇ ਐਲਾਨ ਕੀਤੀ ਗਈ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਵਿੱਚ ਸੰਜੇ ਸਿੰਘ ਤੋਂ ਇਲਾਵਾ ਸੰਗਠਨ ਮਾਮਲਿਆਂ ਦੇ ਪ੍ਰਧਾਨ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਭਗਵੰਤ ਮਾਨ, ਸੰਸਦ ਪ੍ਰੋ. ਸਾਧੂ ਸਿੰਘ, ਹਿੰਮਤ ਸਿੰਘ ਸ਼ੇਰਗਿਲ, ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਯਾਮਿਣੀ ਗੌਮਰ, ਐਸ. ਐਸ. ਕੰਗ, ਕਰਨਵੀਰ ਸਿੰਘ ਟਿਵਾਣਾ, ਸੁਖਪਾਲ ਸਿੰਘ ਖਹਿਰਾ, ਕੁਲਤਾਰ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਜਗਤਾਰ ਸਿੰਘ ਸੰਘੇੜਾ ਅਤੇ ਬੂਟਾ ਸਿੰਘ ਅਸ਼ਾਂਤ ਸ਼ਾਮਲ ਸਨ। ਜਦਕਿ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਵਿੱਚ ਸੰਜੇ ਸਿੰਘ, ਦੁਰਗੇਸ਼ ਪਾਠਕ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਦੇ ਨਾਮ ਸ਼ਾਮਲ ਹਨ। ।

ਸੰਜੇ ਸਿੰਘ ਨੇ ਦੱਸਿਆ ਕਿ ਚੋਣ ਪ੍ਰਚਾਰ ਕਮੇਟੀ ਦੀ ਪ੍ਰਕਿਰਿਆ 25 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਕਮੇਟੀ ਬੂਥ ਪੱਧਰ ‘ਤੇ ਵਰਕਰਾਂ ਤੋਂ ਉਮੀਦਵਾਰਾਂ ਦੇ ਨਾਮ ਹਾਸਲ ਕਰੇਗੀ। ਜਿਹੜੇ ਵੀ ਨਾਮਾਂ ਦੀ ਵਰਕਰ ਸਿਫਾਰਸ਼ ਕਰਨਗੇ ਉਨ੍ਹਾਂਨੂੰ ਅਗਲੇ ਤਿੰਨ ਦਿਨਾਂ ਵਿਚ ਪਾਰਟੀ ਦਫਤਰ ਵਿੱਚ ਆਪਣੇ ਸੰਬੰਧੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਸਾਰੇ ਹਾਸਲ ਕੀਤੇ ਉਮੀਦਵਾਰਾਂ ਦੇ ਨਾਮਾਂ ਉੱਤੇ ਪ੍ਰਚਾਰ ਕਮੇਟੀ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਨ੍ਹਾਂਵਿਚੋਂ ਪੰਜ ਨਾਮ ਚੋਣ ਕਰਕੇ ਸਕਰੀਨਿੰਗ ਕਮੇਟੀ ਦੇ ਕੋਲ ਭੇਜ ਦਿੱਤੇ ਜਾਣਗੇ। ਸਕਰੀਨਿੰਗ ਕਮੇਟੀ ਇਨ੍ਹਾਂ5 ਨਾਮਾਂ ਦੀ ਇੰਟਰਵਿਊ ਕਰੇਗੀ ਅਤੇ ਪਾਰਟੀ ਦੀ ਰਾਜਨੀਤੀਕ ਮਾਮਲਿਆਂ ਸਬੰਧੀ ਕਮੇਟੀ (ਪੀਏਸੀ) ਨੂੰ ਭੇਜ ਦੇਵੇਗੀ। ਇੰਟਰਵਿਊ ਤੋਂ ਬਾਅਦ ਸਕਰੀਨਿੰਗ ਕਮੇਟੀ ਦੇ ਕੋਲ ਇਨ੍ਹਾਂ5 ਨਾਮਾਂ ਵਿੱਚ ਕਿਸੇ ਦਾ ਵੀ ਨਾਮ ਕਟੱਣ ਦਾ ਅਧਿਕਾਰ ਹੋਵੇਗਾ ਅਤੇ ਆਖਰੀ ਮੋਹਰ ਪੀਏਸੀ ਦੀ ਹੋਵੇਗੀ। ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ। ਚੰਗਾ ਅਕਸ ਸਭ ਤੋਂ ਪ੍ਰਮੁੱਖ ਸ਼ਰਤ ਹੋਵੇਗੀ, ਕਿਸੇ ਵੀ ਅਪਰਾਧਿਕ ਮਾਮਲੇ ਨਾਲ ਸੰਬੰਧਤ, ਭ੍ਰਿਸ਼ਟਾਚਾਰ ਦੋਸ਼ਾਂ ਵਿਚ ਘਿਰੇ ਅਤੇ ਚਰਿਤਰਹੀਣ ਵਿਅਕਤੀ ਨੂੰ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਨਹੀਂ ਬਣਾਏਗੀ। ਉਨ੍ਹਾਂਨੇ ਕਿਹਾ ਕਿ ਵੈਸੇ ਤਾਂ ਪਾਰਟੀ ਆਪਣੇ ਵੱਲੋਂ ਹਰ ਉਮੀਦਵਾਰ ਨੂੰ ਚੰਗੀ ਤਰਾਂ ਜਾਂਚ-ਪੜਤਾਲ ਕਰਕੇ ਆਪਣਾ ਉਮੀਦਵਾਰ ਐਲਾਨ ਕਰੇਗੀ, ਜੇਕਰ ਫਿਰ ਵੀ ਉਸਦੇ ਖਿਲਾਫ ਕੋਈ ਗੱਲ ਸਾਬਤ ਹੋਵੇਗੀ ਤਾਂ ਉਸਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ। ।

ਸੰਜੇ ਸਿੰਘ ਨੇ ਨਾਲ ਹੀ ਕਿਹਾ ਕਿ ਉਮੀਦਵਾਰ ਚੋਣ ਪ੍ਰਕਿਰਿਆ ਵਿੱਚ ਟਿਕਟ ਦਵਾਉਣ ਦੇ ਨਾਮ ਉੱਤੇ ਹੇਠਾਂ ਤੋਂ ਲੈ ਕੇ ਸਿਖਰ ਦੇ ਅਹੁਦੇ ਤੱਕ ਜੇਕਰ ਕੋਈ ਇੱਕ ਰੁਪਏ ਦੀ ਵੀ ਮੰਗ ਕਰਦਾ ਹੈ ਤਾਂ ਉਸਦੀ ਤੁਰੰਤ ਸ਼ਿਕਾਇਤ ਕੀਤੀ ਜਾਵੇ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਸਦੀ ਜਾਂਚ ਕਰਵਾਕੇ ਟਿਕਟ ਦੇ ਨਾਮ ਉੱਤੇ ਪੈਸਾ ਮੰਗਣ ਵਾਲੇ ਨੂੰ ਜੇਲ ਭੇਜਿਆ ਜਾਵੇਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,