July 2011 Archive

ਪੰਜਾਬ ਪ੍ਰਤੀ ਕੇਂਦਰੀ ਦੀਆਂ ਬਸਤੀਵਾਦੀ ਨੀਤੀਆਂ ਬਾਦਲ ਰਾਹੀਂ ਲਾਗੂ ਹੋ ਰਹੀਆਂ ਹਨ; ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਥਕ ਉਮੀਦਵਾਰਾਂ ਉੱਤੇ ਸਹਿਮਤੀ ਜਰੂਰੀ ਲੋੜ: ਭਾਈ ਦਲਜੀਤ ਸਿੰਘ

ਮਾਨਸਾ (31 ਜੁਲਾਈ, 2011): ਸੌਦਾ ਸਾਧ ਵਿਰੋਧੀ ਪੰਥਕ ਸੰਘਰਸ਼ ਨਾਲ ਸਬੰਧਿਤ ਇਕ ਕੇਸ ਦੀ ਤਰੀਖ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਪੁਲਿਸ ਨੇ ਅੰਮ੍ਰਿਤਸਰ ਜੇਲ੍ਹ ਤੋਂ ਲਿਆ ਕੇ ਇੱਥੇ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਅੱਜ ਉਨ੍ਹਾਂ ਦੀ ਅਗਲੀ ਪੇਸ਼ੀ 31 ਅਗਸਤ ਨਿਸ਼ਚਿਤ ਕਰ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਚੋਣਾਂ ਭੈਅ ਅਤੇ ਨਸ਼ਾ ਮੁਕਤ ਕਰਵਾਉਣ ਲਈ ਪੰਜਾਬ ਸਰਕਾਰ ਦੀ ਨੇਕ-ਨੀਅਤੀ ਜਰੂਰੀ

ਜ਼ੀਰਾ (29 ਜੁਲਾਈ, 2011): ਅੱਜ ਜ਼ੀਰਾ ਵਿਖੇ ਕਰਨੈਲ ਸਿੰਘ ਪੀਰ ਮਹੁੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੈਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮਹੁੰਮਦ ਨੇ ਫੈਡਰੇਸ਼ਨ ਦੇ ਸਰਗਰਮ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਕੀਤੀ ਜ਼ਰੂਰੀ ...

ਸ਼ੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ; ਸਿੱਖ ਕੌਮ ਬਾਦਲ ਵਿਰੋਧੀ ਪੰਥਕ ਉਮੀਦਵਾਰਾਂ ਦੀ ਚੋਣ ਕਰੇ

ਫ਼ਤਿਹਗੜ੍ਹ ਸਾਹਿਬ (29 ਜੁਲਾਈ, 2011): ਸੌਦਾ ਸਾਧ ਵਿਰੋਧੀ ਪੰਥਕ ਸੰਘਰਸ਼ ਨਾਲ ਸਬੰਧਿਤ ਇਕ ਕੇਸ ਦੀ ਤਰੀਖ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਪੁਲਿਸ ਨੇ ਅੰਮ੍ਰਿਤਸਰ ਜੇਲ੍ਹ ਤੋਂ ਲਿਆ ਕੇ ਇੱਥੇ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਅੱਜ ਉਨ੍ਹਾਂ ਦੀ ਅਗਲੀ ਪੇਸ਼ੀ 31 ਅਗਸਤ ਨਿਸ਼ਚਿਤ ਕਰ ਦਿੱਤੀ ਹੈ।

ਪੰਚ ਪ੍ਰਧਾਨੀ ਨੇ ਖੋਲ੍ਹਿਆ ਸ਼੍ਰੋਮਣੀ ਕਮੇਟੀ ਦੇ ਚਹੇਤੇ ਅਮਰੀਕ ਸਿੰਘ ਕਾਰ ਸੇਵਾ ਵਾਲੇ ਦਾ ਕੱਚਾ ਚਿੱਠਾ

ਫ਼ਤਿਹਗੜ੍ਹ ਸਾਹਿਬ, (28 ਜੁਲਾਈ : ਬਾਬਾ ਅਮਰੀਕ ਸਿੰਘ, ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਤਿਹਗੜ੍ਹ ਸਾਹਿਬ ਸਥਿਤ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਕਾਰ ਸੇਵਾ ਸੌਂਪੀ ਹੈ, ਦਾ ਕੱਚਾ ਚਿੱਠਾ ਅੱਜ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਖੋਲ੍ਹ ਦਿੱਤਾ ਹੈ।

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਵਿਸ਼ਾਲ ਇਨਸਾਫ ਰੈਲੀ; ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਦਿੱਤਾ ਪੱਤਰ

ਕੈਲੀਫੋਰਨੀਆ (26 ਜੁਲਾਈ, 2011): ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਫਾਂਸੀ ਦੇਣ ਤੋਂ ਭਾਰਤ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਤੋਂ ਦਖਲ ਦੇਣ ਦੀ ਮੰਗ ਕਰਦਿਆਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਅੱਗੇ ਸਿਖਸ ਫਾਰ ਜਸਟਿਸ ਤੇ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਇਕ ਵਿਸ਼ਾਲ ਇਨਸਾਫ ਰੈਲੀ ਕੀਤੀ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਅਤੇ ਹੋਰ ਵੱਖ ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।ਪਿਛਲੇ ਸਮੇਂ...

ਕੀ ਹੁਣ ਸ਼੍ਰੋਮਣੀ ਕਮੇਟੀ ਪਤਿਤ ਤੇ ਆਚਰਹੀਣ ਲੋਕਾਂ ਨੂੰ ਬਾਦਲ ਦੀ ਸਿਫ਼ਾਰਸ਼ ’ਤੇ ਗੋਲਡ ਮੈਡਲਾਂ ਨਾਲ ਸਾਨਮਾਨਣ ਦੀ ਪਿਰਤ ਪਾਏਗੀ?

ਫ਼ਤਿਹਗੜ੍ਹ ਸਾਹਿਬ (25 ਜੁਲਾਈ, 2011): ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ (ਸਿੱਖ) ਯੂਨੀਵਰਸਿਟੀ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ, ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ ਗੋਲਡ ਮੈਡਲ ਦੇਣ ਲਈ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਸਿਫ਼ਾਰਸ਼ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਖਿਡਾਰੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਲੋਕਾਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਦੀ ਸੀ ...

ਪੰਜਾਬ ਸਰਕਾਰ ਕਿਸਾਨਾਂ ਦੀ ਮਰਜ਼ੀ ਬਿਨਾਂ ਜ਼ਮੀਨਾਂ ਜ਼ਬਰੀ ਐਕਵਾਇਰ ਕਰਨੀਆਂ ਬੰਦ ਕਰੇ

ਫ਼ਤਿਹਗੜ੍ਹ ਸਾਹਿਬ (25 ਜੁਲਾਈ, 2011): ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਪਿਊਨਾ ਤਾਪ ਬਿਜਲੀ ਘਰ ਦੀ ਉਸਾਰੀ ਲਈ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਐਕਵਾਇਰ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਨਿੱਜ਼ੀ ਕੰਪਨੀ ਦੇ ਪ੍ਰਾਜੈਕਟ ਲਈ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰਨ ਦਾ ਕੋਈ ਹੱਕ ਨਹੀਂ। ਲੋਕਾਂ ਦੀ ਸੇਵਾਦਾਰ ਅਖਵਾਉਣ ਵਾਲੀ ਸਰਕਾਰ ਨਿੱਜ਼ੀ ਕੰਪਨੀਆਂ ਨੂੰ ਮੁਨਾਫਾ ਪਹੁੰਚਾਉਣ ਲਈ ਕਿਸਾਨਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੀ ਹੈ।

’ਵਰਿਸਟੀ ਦੇ ਉਦਘਾਟਨ ਤੋਂ ਪਹਿਲਾਂ ਹੀ ਪੰਥਕ ਸਫਾਂ ਵਿੱਚ ਫਿਰ ਭਖਿਆ ਵੀ.ਸੀ. ਦਾ ਮਾਮਲਾ

ਫ਼ਤਿਹਗੜ੍ਹ ਸਾਹਿਬ, 24 ਜੁਲਾਈ : ਫ਼ਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੀਂ ਬਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀ.ਸੀ. ਅਤੇ ਇਸ ਯੂਨੀਵਰਸਿਟੀ ਦੇ ਨਾਂ ਵਿੱਚੋਂ ਸਿੱਖ ਸ਼ਬਦ ਕੱਢੇ ਜਾਣ ਦੇ ਮੁੱਦੇ ’ਤੇ ਇਹ ‘ਵਰਸਿਟੀ ਇਕ ਵਾਰ ਫਿਰ ਪੰਥਕ ਸਫਾਂ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਪੰਥਕ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਹਨ ਕਿ ਪੰਥਕ ਹਿੱਤਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਬਣੀ ਇਸ ਸੰਸਥਾ ਦਾ ਵਾਈਸ ਚਾਂਸਲਰ ਕਿਸੇ ਬੇਦਾਗ ਅਤੇ ਸਮਰਪਿਤ ਸਿੱਖ ਨੂੰ ਹੀ ਲਗਾਇਆ ਜਾਵੇ ਇਸ ਤੋਂ ਬਿਨਾਂ ‘ਵਰਿਸਟੀ ਦੇ ਨਾਂ ਵਿੱਚੋਂ ਹਟਾਇਆ ਗਿਆ ਸਿੱਖ ਸ਼ਬਦ ਮੁੜ ਤੋਂ ਜੋੜਿਆ ਜਾਵੇ।

ਪ੍ਰੋ. ਭੁੱਲਰ, ਸਿੱਖ ਅਤੇ ਫਾਂਸੀ

ਜਲਾਦਾਂ ਨੇ ਮਿਲ ਜਦੋਂ ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ, ਇਨਸਾਫ ਦਾ ਸੀ ਥੰਮ ਡੋਲਿਆ ਹਿੱਲ ਗਈ ਕੁੱਲ ਲੋਕਾਈ। ਸਿੰਘਾਂ ਨੇ ਫਿਰ ਮਤੇ ਪੁਗਾਏ ਢਿੱਲ ਜਰਾ ਨਾ ਲਾਈ, ਪੂਰੀ ਦੁਨੀਆ ਅੰਦਰ ਹਸਤਾਖਰ ਲਹਿਰ ਚਲਾਈ।

ਮਜੀਠੀਆ ਦੀ ਅੰਮ੍ਰਿਤਸਰ ਯਾਤਰਾ ਨੇ ਵਿਗਾੜੀ ਇਤਹਾਸਿੱਕ ਅੰਮ੍ਰਿਤਸਰ ਦੀ ਦਿੱਖ

ਅੰਮ੍ਰਿਤਸਰ (19ਜੁਲਾਈ, 2011 - ਸਰਵਨ ਸਿੰਘ ਰੰਧਾਵਾ): ਪੰਜਾਬ ਦੇ ਮਹਾਂਨਗਰ ਅੰਮ੍ਰਿਤਸਰ ਨੂੰ ਪੂਰੀ ਦੁਨੀਆਂ ਵਿੱਚ ਇਤਹਾਸਿੱਕ ਅਤੇ ਪਵਿੱਤਰ ਸ਼ਹਿਰ ਵੱਜੋਂ ਜਾਣਿਆਂ ਜਾਂਦਾ ਹੈ।ਇੱਥੇ ਮੋਜੂਦ ਪੁਰਾਣੀਆਂ ਇਤਹਾਸਿੱਕ ਇਮਾਰਤਾਂ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹਨ,ਜਿੰਨਾ ਦੇ ਚੱਲਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕ ਇਸ ਸ਼ਹਿਰ ਨੂੰ ਰੱਬ ਦੇ ਘਰ ਦੇ ਰੂਪ ਦਾ ਦਰਜਾ ਦੇਂਦੇ ਹਨ।ਜਿੱਥੇ ਲੋਕਾਂ ਦੇ ਮਨਾਂ ਅੰਦਰ ਇੱਥੋਂ ਦੀਆਂ ਇਮਾਰਤਾਂ ਦਾ ਐਨਾਂ ਮਾਣ ਸਤਿਕਾਰ ਅਤੇ ਇਹਨਾਂ ਨੂੰ ਵੇਖਣ ਦੀ ਤਾਂਗ ਹੈ ਉੱਥੇ ਸ਼ਹਿਰ ਦੀ ਨਗਰ ਨਿਗਮ ਅਤੇ ਸਾਡੀ ਪੰਜਾਬ ਦੀ ਸਰਕਾਰ ਦੇ ਕੁੱਝ ਮੰਤਰੀਆਂ ਦਾ ਨੂੰ ਇਹਨਾਂ ਇਮਰਤਾਂ ਦੀ ਸੁੰਦਰ ਦਿੱਖ ਦਾ ਨਾਂ ਤਾਂ ਧਿਆਨ ਹੈ ਅਤੇ ਨਾਂ ਹੀ ਲਿਹਾਜ ਹੈ। ਇਸ ਦੀ ਕਹਾਣੀ ਖਬਰ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ ਤਸਵੀਰਾਂ ਸਾਫ ਬੋਲ ਰਹੀਆਂ ਹਨ।

Next Page »