ਰੋਜਾਨਾ ਖਬਰ-ਸਾਰ » ਸਿਆਸੀ ਖਬਰਾਂ

ਅੱਜ ਦੀਆਂ ਚੋਣਵੀਆਂ ਖ਼ਬਰਾਂ ਦੇ ਅਹਿਮ ਨੁਕਤੇ (15 ਦਸੰਬਰ 2019)

December 15, 2019 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 15 ਦਸੰਬਰ 2019 ਦੀਆਂ ਅਹਿਮ ਖਬਰਾਂ ਦੇ ਚੋਣਵੇਂ ਨੁਕਤੇ ਸਾਂਝੇ ਕਰ ਰਹੇ ਹਾਂ:-

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਜਾਰੀ

● ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਭਾਰਤੀ ਉਪਮਹਾਂਦੀਪ ਉੱਤਰ-ਪੂਰਬੀ ਖਿੱਤਿਆਂ ਤੋਂ ਬਾਅਦ ਹੁਣ ਪੱਛਮੀ ਬੰਗਾਲ ਵਿੱਚ ਵੀ ਜਬਰਦਸਤ ਵਿਰੋਧ ਸ਼ੁਰੂ ਹੋਇਆ

● ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਅਮਰੀਕਾ, ਫ਼ਰਾਂਸ, ਬਰਤਾਨੀਆ, ਇਜਰਾਇਲ, ਸਿੰਗਾਪੁਰ ਅਤੇ ਕਨੇਡਾ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਭਾਰਤੀ ਉਪਮਹਾਂਦੀਪ ਵਿਖੇ ਨਾ ਜਾਣ ਦੀ ਸਲਾਹ ਦਿੱਤੀ

● ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮੁਸਲਿਮ ਆਗੂ ਅਸਦੁਦੀਨ ਔਵੈਸੀ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਅਰਜੀ ਦਾਖਲ ਕੀਤੀ

ਭਾਰਤ ਦੀ ਮੰਦੀ ਮਾਲੀ ਹਾਲਤ:

● ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਮਨੀਅਮ ਨੇ ਹਾਵਰਡ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਤਰੱਕੀ ਕੇਂਦਰ (ਸੈਂਟਰ ਫਾਰ ਇੰਟਰਨੈਸ਼ਨਲ ਡਵੈਲਪਮੈਂਟ) ਦੇ ਇੱਕ ਡਰਾਫਟ ਵਰਕਿੰਗ ਪੇਪਰ ਵਿੱਚ ਕਿਹਾ ਕਿ:

 – ਭਾਰਤ ਦੀ ਅਰਥ ਵਿਵਸਥਾ ਆਈ.ਸੀ.ਯੂ. ਵਿੱਚ ਦਾਖਲ ਹੋ ਰਹੀ ਹੈ

 – ਇਹ ਕੋਈ ਆਮ ਮੰਦੀ ਨਹੀਂ ਸਗੋਂ ਇਹ ਇੱਕ “ਮਹਾਂ-ਮੰਦੀ” ਹੈ

 – ਭਾਰਤ ਸਰਕਾਰ ਨੂੰ ਇਸ ਮੰਦੀ ਦੇ ਵੱਡੇ ਨਤੀਜੇ ਭੁਗਤਣੇ ਪੈਣਗੇ

ਖਬਰ ਜੰਮੂ-ਕਸ਼ਮੀਰ ਤੋਂ:

● ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ਼ ਅਬਦੁੱਲਾ ਦੀ ਹਿਰਾਸਤ ਤਿੰਨ ਮਹੀਨੇ ਹੋਰ ਵਧਾਈ

● ਪ੍ਰਸ਼ਾਸਨ ਅਨੁਸਾਰ ਉਹ ਆਪਣੇ ਘਰ ਵਿੱਚ ਹੀ ਨਜ਼ਰਬੰਦ ਰਹਿਣਗੇ ਜਿਸਨੂੰ ਕਿ ਸਬ-ਜੇਲ੍ਹ ਐਲਾਨਿਆ ਗਿਆ ਹੈ

ਖਬਰਾਂ ਦਿੱਲੀ ਤੋਂ:

● ਮਸ਼ਹੂਰ ਪੇਸ਼ਾਵਰ ਰਾਜਨੀਤਕ ਚੋਣ ਪਰਚਾਰਕ ਅਤੇ ਰਣਨੀਤੀਕਾਰ ਪ੍ਰਸ਼ਾਤ ਕਿਸ਼ੋਰ ਨੇ ਮਿਲਾਇਆ ਅਰਵਿੰਦ ਕੇਜਰੀਵਾਲ ਨਾਲ ਹੱਥ

● ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ ਆਮ ਆਦਮੀ ਪਾਰਟੀ ਦਾ ਸਾਥ

● ਪ੍ਰਸ਼ਾਤ ਕਿਸ਼ੋਰ ਜਨਤਾ ਦਲ ਯੂਨਾਈਟਿਡ ਪਾਰਟੀ (ਬਿਹਾਰ) ਦਾ ਉਪ-ਪ੍ਰਧਾਨ ਵੀ ਹੈ

ਪੰਜਾਬ ਦੀ ਸਿਆਸਤ:

● ਸੁਖਬੀਰ ਸਿੰਘ ਬਾਦਲ ਮੁੜ ਤੀਜੀ ਵਾਰ ਬਣਿਆ ਬਾਦਲ ਅਕਾਲੀ ਦਲ ਦਾ ਪ੍ਰਧਾਨ

● ਬਾਦਲ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਇਜਲਾਸ ਵਿਚੋਂ ਗੈਰ-ਹਾਜਰ ਰਹੇ

● ਸਿਮਰਨਜੀਤ ਸਿੰਘ ਮਾਨ ਵੀ ਦੁਬਾਰਾ ਪੰਜ ਸਾਲ ਲਈ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਬਣੇ

ਕੁਝ ਹੋਰ ਖ਼ਬਰਾਂ:

● ਖ਼ਬਰ ਹੈ ਕਿ ਸੈਂਟਰਲ ਜੇਲ੍ਹ ਬਕਸਰ (ਬਿਹਾਰ) ਦੇ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਦਸ (10) ਫਾਂਸੀ ਦੇ ਫੰਦੇ ਬਣਾਉਣ ਦੀਆਂ ਹਦਾਇਤਾਂ ਮਿਲੀਆਂ ਹਨ

 – ਫਾਂਸੀ ਦੀ ਸਜਾ ਦੇਣ ਲਈ ਜੋ ਫੰਦਾ ਵਰਤਿਆ ਜਾਂਦਾ ਹੈ ਉਹ ਸਿਰਫ਼ ਸੈਂਟਰਲ ਜੇਲ੍ਹ ਬਕਸਰ ਵਿੱਚ ਹੀ ਬਣਦਾ ਹੈ

● ‘ਰਾਹੁਲ ਸਾਵਰਕਰ’ ਵਾਲੇ ਬਿਆਨ ਉਪਰ ਫਿਰ ਵਿਵਾਦਾਂ ਵਿੱਚ ਫਸੇ ਰਾਹੁਲ ਗਾਂਧੀ

 – ਮਹਾਂਰਾਸ਼ਟਰ ਸਰਕਾਰ ਵਿੱਚ ਕਾਂਗਰਸ ਦੀ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਸਖ਼ਤ ਇਤਰਾਜ਼ ਜਤਾਇਆ

 – ਸ਼ਿਵਸੈਨਾ ਨੇ ਕਿਹਾ ਕਿ ਅਸੀਂ ਨਹਿਰੂ ਅਤੇ ਗਾਂਧੀ ਨੂੰ ਮੰਨਦੇ ਹਾਂ, ਤੁਸੀਂ ਵੀ ਸਾਵਰਕਰ ਨੂੰ ਮੰਨੋਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,